ਇਸਲਾਮਾਬਾਦ (ਭਾਸ਼ਾ)–ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਭਰੋਸੇਮੰਦ ਰਹਿ ਚੁੱਕੇ ਅਵਾਨ ਚੌਧਰੀ ਨੇ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਨੂੰ ਭੰਗ ਕਰਨ ਦੀ ਬੇਨਤੀ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਹੈ।
ਚੌਧਰੀ ਨੇ ਇਮਰਾਨ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ 9 ਮਈ ਨੂੰ ਦੇਸ਼ ਦੇ ਕਈ ਹਿੱਸਿਆਂ ਵਿਚ ਹੋਈ ਬੇਮਿਸਾਲ ਹਿੰਸਾ ਵਿਚ ਸਾਬਕਾ ਪ੍ਰਧਾਨ ਮੰਤਰੀ ਦੀ ਕਥਿਤ ਸ਼ਮੂਲੀਅਤ ਦਾ ਹਵਾਲਾ ਦਿੰਦੇ ਹੋਏ ਇਹ ਕਦਮ ਉਠਾਇਆ ਹੈ। ਚੌਧਰੀ ਹੁਣ ਨਵ-ਗਠਿਤ ਇਸਤੇਹਕਾਮ-ਏ-ਪਾਕਿਸਤਾਨ ਪਾਰਟੀ (ਆਈ. ਪੀ. ਪੀ.) ਦਾ ਹਿੱਸਾ ਹਨ। ਉਨ੍ਹਾਂ ਚੋਟੀ ਦੀ ਅਦਾਲਤ ਵਿਚ ਵੀਰਵਾਰ ਨੂੰ ਦਾਇਰ ਸੰਵਿਧਾਨਕ ਪਟੀਸ਼ਨ ਵਿਚ ਪੀ. ਟੀ. ਆਈ. ਮੁਖੀ ਇਮਰਾਨ ਖ਼ਾਨ ਅਤੇ ਪਾਰਟੀ ਪ੍ਰਧਾਨ ਪ੍ਰਵੇਜ਼ ਇਲਾਹੀ ਨੂੰ ਪ੍ਰਤੀਵਾਦੀ ਨਾਮਜ਼ਦ ਕੀਤਾ ਹੈ।
‘ਦਿ ਐਕਸਪ੍ਰੈੱਸ ਟ੍ਰਿਬਿਊਨ’ ਅਖ਼ਬਾਰ ’ਚ ਪ੍ਰਕਾਸ਼ਿਤ ਖ਼ਬਰ ਮੁਤਾਬਕ ਇਸ ਪਟੀਸ਼ਨ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਤੋਂ ਇਲਾਵਾ ਕਾਨੂੰਨ ਅਤੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਸਮੇਤ ਕਈ ਹੋਰ ਲੋਕਾਂ ਨੂੰ ਵੀ ਪ੍ਰਤੀਵਾਦੀ ਬਣਾਇਆ ਗਿਆ ਹੈ। ਚੌਧਰੀ ਨੇ ਦਲੀਲ ਦਿੱਤੀ ਹੈ ਕਿ ਪੀ. ਟੀ. ਆਈ. ਮੁਖੀ ਸਰਕਾਰੀ ਸੰਸਥਾਵਾਂ, ਨਿਆਂ ਪਾਲਿਕਾ ਅਤੇ ਫ਼ੌਜੀ ਤੇ ਸਿਵਲ ਅਦਾਰਿਆਂ ’ਤੇ ਹਮਲਿਆਂ ਵਿਚ ਸ਼ਾਮਲ ਸਨ ਅਤੇ ਉਨ੍ਹਾਂ ਨੇ ਨਾ ਸਿਰਫ ਬੁਨਿਆਦੀ ਮਨੁੱਖੀ ਅਧਿਕਾਰਾਂ ਸਗੋਂ ਸੰਵਿਧਾਨ ਦੀ ਵੀ ਉਲੰਘਣਾ ਕੀਤੀ।
ਆਈ. ਪੀ. ਪੀ. ਨੇਤਾ ਨੇ ਆਪਣੀ ਪਟੀਸ਼ਨ ਵਿਚ ਕਿਹਾ ਕਿ ਪੀ. ਟੀ. ਆਈ., ਉਸ ਦੇ ਮੁਖੀ ਅਤੇ ਅਹੁਦੇਦਾਰਾਂ ਦੇ ਕੰਮ, ਨਿਆਂ ਪਾਲਿਕਾ ਖਿਲਾਫ਼ ਉਨ੍ਹਾਂ ਦੇ ਨਫ਼ਰਤ ਭਰੇ ਭਾਸ਼ਣ ਅਤੇ ਰੱਖਿਆ ਅਦਾਰਿਆਂ ਤੇ ਜਨਤਕ ਜਾਇਦਾਦਾਂ ਵਿਚ ਅੱਗਜ਼ਨੀ ਤੇ ਲੁੱਟਮਾਰ ਦੀਆਂ ਘਟਨਾਵਾਂ ਗ਼ੈਰ-ਸੰਵਿਧਾਨਕ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਹੱਦ ਪਾਰ : ਪਾਕਿਸਤਾਨ ’ਚ ਪਿਓ-ਧੀ ਨੇ ਕਰਵਾਇਆ ਵਿਆਹ, ਬਣਿਆ ਚਰਚਾ ਦਾ ਵਿਸ਼ਾ
NEXT STORY