ਆਕਲੈਂਡ (ਏ.ਐੱਨ.ਆਈ./ਸਪੁਤਨਿਕ): ਨਿਊਜ਼ੀਲੈਂਡ ਵਿਚ ਅੱਜ ਭਾਵ ਸੋਮਵਾਰ ਨੂੰ ਫਾਈਜ਼ਰ/ਬਾਇਓਨਟੈਕ ਕੋਰੋਨਾ ਵਾਇਰਸ ਟੀਕੇ ਦੀਆਂ 60,000 ਖੁਰਾਕ ਪਹੁੰਚੀਆਂ ਹਨ। ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਇਹ ਜਾਣਕਾਰੀ ਦਿੱਤੀ।
ਇਹ ਖ਼ਬਰ ਉਦੋਂ ਆਈ ਹੈ ਜਦੋਂ ਨਿਊਜ਼ੀਲੈਂਡ ਨੇ ਆਪਣੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਆਕਲੈਂਡ ਵਿਚ ਕੋਵਿਡ-19 ਦੇ ਤਿੰਨ ਕਮਿਊਨਿਟੀ ਕੇਸਾਂ ਦਾ ਪਤਾ ਲਗਾਉਣ ਤੋਂ ਬਾਅਦ ਪੱਧਰ 3 ਦੀ ਤਾਲਾਬੰਦੀ ਲਗਾਈ ਹੈ, ਜੋ ਕਿ ਯੂਕੇ ਦੇ ਤੇਜ਼ੀ ਨਾਲ ਫੈਲਣ ਵਾਲੇ ਨਵੇਂ ਵੈਰੀਐਂਟ ਨਾਲ ਸਬੰਧਤ ਹਨ। ਬਾਕੀ ਦੇਸ਼ ਵਿਚ ਪੱਧਰ 2 ਦੀ ਤਾਲਾਬੰਦੀ ਲਾਗੂ ਹੈ। ਪਾਬੰਦੀਆਂ ਦੀ ਸਮੀਖਿਆ 24 ਘੰਟੇ ਦੇ ਅਧਾਰ 'ਤੇ ਕੀਤੀ ਜਾਵੇਗੀ।
ਪੜ੍ਹੋ ਇਹ ਅਹਿਮ ਖਬਰ- ਯੂਕੇ ਨੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਪੂਰਾ ਕੀਤਾ 15 ਮਿਲੀਅਨ ਲੋਕਾਂ ਨੂੰ ਟੀਕਾ ਲਗਾਉਣ ਦਾ ਟੀਚਾ
ਅਰਡਰਨ ਨੇ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ,"ਮੈਂ ਹੁਣ ਇਸ ਗੱਲ ਦੀ ਪੁਸ਼ਟੀ ਕਰ ਸਕਦੀ ਹਾਂ ਕਿ ਫਾਈਜ਼ਰ ਕੋਵਿਡ-19 ਟੀਕਾ ਦੀ ਪਹਿਲੀ ਖੇਪ ਅੱਜ ਸਵੇਰੇ ਨਿਊਜ਼ੀਲੈਂਡ ਪਹੁੰਚੀ। ਆਕਲੈਂਡ ਵਿਚ ਲਗਭਗ 60,000 ਖੁਰਾਕਾਂ ਜਾਂ 30,000 ਕੋਰਸ ਪਹੁੰਚੇ।" ਇਹ ਬੈਚ ਬੈਲਜੀਅਮ ਤੋਂ ਸਿੰਗਾਪੁਰ ਦੇ ਰਸਤੇ ਸਿੰਗਾਪੁਰ ਏਅਰਲਾਈਨ ਦੀ ਉਡਾਣ ਜ਼ਰੀਏ ਪਹੁੰਚਿਆ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ,"ਇਹ ਆਉਣ ਵਾਲੇ ਹਫ਼ਤਿਆਂ ਵਿਚ ਸਾਡੇ ਫਰੰਟਲਾਈਨ ਕਰਮਚਾਰੀਆਂ ਨੂੰ ਟੀਕਾ ਲਗਾਉਣ ਲਈ ਕਾਫ਼ੀ ਖੁਰਾਕਾਂ ਤੋਂ ਵੱਧ ਹੈ।"
ਆਸਟ੍ਰੇਲੀਅਨ ਪੁਲਸ ਕਾਰਨ ਗੁਰਦੁਆਰਾ ਗਲੇਨਵੁੱਡ ਸਾਹਿਬ ਦੇ ਬਾਹਰ ਦੋ ਗੁੱਟਾਂ ਵਿਚਾਲੇ ਟਕਰਾਅ ਟਲਿਆ
NEXT STORY