ਮਨੀਲਾ - ਫਿਲੀਪੀਂਸ ਦੇ ਰਾਸ਼ਟਰਪਤੀ ਰੋਡ੍ਰਿਗੋ ਦੁਤੇਰਤੇ ਅਕਸਰ ਵਿਵਾਦਾਂ ਵਿਚ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਅਜਿਹਾ ਕੰਮ ਕੀਤਾ ਜਿਸ ਨੂੰ ਲੈ ਕੇ ਸਭ ਪਾਸੇ ਉਨ੍ਹਾਂ ਦੀ ਆਲੋਚਨਾ ਹੋ ਰਹੀ ਹੈ। ਰੋਡ੍ਰਿਗੋ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਉਹ ਆਪਣੇ ਘਰ ਵਿਚ ਮਹਿਲਾ ਹੈਲਪਰ ਦੇ ਪ੍ਰਾਈਵੇਟ ਪਾਰਟ ਨੂੰ ਛੋਹਣ ਦੀ ਕੋਸ਼ਿਸ਼ ਕਰਦੇ ਦਿੱਖ ਰਹੇ ਹਨ। ਸਭ ਪਾਸੇ ਰੋਡ੍ਰਿਗੋ ਦੀ ਆਲੋਚਨਾ ਹੋਣ ਤੋਂ ਬਾਅਦ ਰਾਸ਼ਟਰਪਤੀ ਦਫਤਰ ਵੱਲੋਂ ਬਿਆਨ ਜਾਰੀ ਕੀਤਾ ਗਿਆ। ਇਸ ਬਿਆਨ ਵਿਚ ਆਖਿਆ ਗਿਆ ਹੈ ਕਿ ਰੋਡ੍ਰਿਗੋ ਵੀਡੀਓ ਵਿਚ ਸਿਰਫ ਪਲੇਫੁੱਲ (ਫਨੀ ਤਰੀਕੇ ਨਾਲ ਕੁਝ ਕਰਨਾ) ਹੋਣ ਦੀ ਕੋਸ਼ਿਸ਼ ਕਰ ਰਹੇ ਸਨ।
ਇਹ ਵੀ ਪੜੋ - ਧੀ ਨੂੰ ਘਰ 'ਚ ਭੁੱਲ ਕੇ ਪਾਰਟੀ ਮਨਾਉਣ ਚਲੀ ਗਈ ਮਾਂ, 6 ਦਿਨ ਬਾਅਦ ਘਰ ਪਰਤੀ ਤਾਂ ਧੀ ਮਿਲੀ 'ਮਰੀ'
ਕੀ ਦਿੱਖ ਰਿਹਾ ਵੀਡੀਓ ਵਿਚ
ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਰੋਡ੍ਰਿਗੋ ਡਾਈਨਿੰਗ ਟੇਬਲ 'ਤੇ ਬੈਠੇ ਹਨ। ਮਹਿਲਾ ਹੈਲਪਰ ਉਨ੍ਹਾਂ ਨੂੰ ਖਾਣਾ ਸਰਵ ਕਰ ਰਹੀ ਹੈ। ਇਸ ਦੌਰਾਨ ਇਕ ਮਹਿਲਾ ਹੈਲਪਰ ਉਨ੍ਹਾਂ ਕੋਲ ਅਰੋਮਾ ਕੈਂਡਲ (ਮੋਮਬੱਤੀ) ਲੈ ਕੇ ਆਉਂਦੀ ਹੈ। ਰੋਡ੍ਰਿਗੋ ਉਸ ਨੂੰ ਫੂਕ ਮਾਰ ਕੇ ਬੁਝਾਉਣ ਤੋਂ ਠੀਕ ਪਹਿਲਾਂ ਮਹਿਲਾ ਹੈਲਪਰ ਦੇ ਪ੍ਰਾਈਵੇਟ ਪਾਰਟ ਵੱਲ ਹੱਥ ਵਧਾਉਂਦੇ ਹਨ। ਮਹਿਲਾ ਹੈਲਪਰ ਪਿੱਛੇ ਹੱਟ ਜਾਂਦੀ ਹੈ ਅਤੇ ਰੋਡ੍ਰਿਗੋ ਹੱਸਦੇ ਹੋਏ ਭੋਜਨ ਵੱਲ ਦੇਖਣ ਲੱਗਦੇ ਹਨ।
ਇਹ ਵੀ ਪੜੋ - ਜਰਮਨੀ 'ਚ ਐਸਟ੍ਰਾਜ਼ੈਨੇਕਾ ਦੀ ਵੈਕਸੀਨ ਲੁਆਉਣ ਤੋਂ ਬਾਅਦ ਬਲੱਡ ਕਲਾਟਿੰਗ ਦੇ ਮਾਮਲੇ ਆਏ ਸਾਹਮਣੇ, 7 ਦੀ ਮੌਤ
ਭਾਸ਼ਣ ਦੌਰਾਨ ਵਿਦੇਸ਼ੀ ਫਿਲੀਪੀਨੀ ਵਰਕਰ ਨੂੰ ਕੀਤਾ ਸੀ 'ਕਿੱਸ'
ਤੁਹਾਨੂੰ ਦੱਸ ਦਈਏ ਕਿ ਰੋਡ੍ਰਿੋਗ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਹੈ। ਉਨ੍ਹਾਂ ਪਹਿਲਾਂ ਵੀ ਅਜਿਹੇ ਕਈ ਕੰਮ ਕੀਤੇ ਹਨ ਜਿਸ ਨੂੰ ਲੈ ਕੇ ਉਨ੍ਹਾਂ ਦੀ ਸਭ ਪਾਸੇ ਆਲੋਚਨਾ ਹੋਈ ਹੈ। ਇਸ ਤੋਂ ਪਹਿਲਾਂ ਦੱਖਣੀ ਕੋਰੀਆ ਵਿਚ ਇਕ ਭਾਸ਼ਣ ਦਰਮਿਆਨ ਰੋਡ੍ਰਿਗੋ ਨੇ ਇਕ ਵਿਦੇਸ਼ੀ ਫਿਲੀਪੀਨੀ ਵਰਕਰ ਨੂੰ ਕਿੱਸ ਕੀਤੀ ਸੀ। ਇਸ ਤੋਂ ਬਾਅਦ ਵੀ ਉਨ੍ਹਾਂ ਦੀ ਕਾਫੀ ਆਲੋਚਨਾ ਹੋਈ ਸੀ।
ਇਹ ਵੀ ਪੜੋ - ਸਵੇਜ ਨਹਿਰ 'ਚ ਫਸੇ ਜਹਾਜ਼ ਨੂੰ ਕੱਢਣ 'ਚ ਮਦਦ ਕਰੇਗੀ ਅਮਰੀਕਾ ਦੀ ਸਮੁੰਦਰੀ ਫੌਜ
ਧੀ ਨੂੰ ਇਹ ਕਹਿ ਕੇ ਨਹੀਂ ਦਿੱਤੀ ਚੋਣ ਲੱੜਣ ਦੀ ਇਜਾਜ਼ਤ
ਰਾਸ਼ਟਰਪਤੀ ਰੋਡ੍ਰਿਗੋ ਨੇ ਸਾਲ 2021 ਦੀਆਂ ਚੋਣਾਂ ਲੱੜਣ ਤੋਂ ਆਪਣੀ ਧੀ ਨੂੰ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਰਾਸ਼ਟਰਪਤੀ ਅਹੁਦਾ ਮਹਿਲਾਵਾਂ ਲਈ ਨਹੀਂ ਹੈ। ਇਸ ਤੋਂ ਪਹਿਲਾਂ ਰੋਡ੍ਰਿਗੋ ਨੇ ਇਹ ਵੀ ਆਖਿਆ ਸੀ ਕਿ ਲਾਕਡਾਊਨ ਨਾ ਮੰਨਣ ਵਾਲੇ ਨੂੰ ਗੋਲੀ ਮਾਰ ਦਿੱਤੀ ਜਾਵੇਗੀ।
ਇਹ ਵੀ ਪੜੋ - ਸਵੀਮਿੰਗ ਕਰਨ ਗਈ ਮਹਿਲਾ ਹੋ ਗਈ ਸੀ ਗਾਇਬ, 20 ਦਿਨ ਬਾਅਦ 'ਗਟਰ' 'ਚੋਂ ਕੱਢੀ
ਅਮਰੀਕਾ : ਫਿਲਾਡੇਲਫਿਆ ਦੇ ਮਾਲ 'ਚ ਨੌਜਵਾਨ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ
NEXT STORY