ਲੰਡਨ (ਬਿਊਰੋ)— ਸੋਸ਼ਲ ਮੀਡੀਆ 'ਤੇ ਲੋਕ ਕਈ ਵਾਰੀ ਅਜਿਹੀਆਂ ਤਸਵੀਰਾਂ ਸ਼ੇਅਰ ਕਰਦੇ ਹਨ, ਜੋ ਵਿਵਾਦ ਦਾ ਕਾਰਨ ਬਣਦੀਆਂ ਹਨ। ਇਸੇ ਤਰ੍ਹਾਂ ਦੀਆਂ ਤਸਵੀਰਾਂ 49 ਸਾਲਾ ਲੀਸਾ ਐਪਲਟਨ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇੰਗਲੈਂਡ ਦੇ ਵੋਰਿੰਗਟਨ ਵਿਚ ਰਹਿਣ ਵਾਲੀ ਇਕ ਔਰਤ ਲੀਸਾ ਐਪਲਟਨ ਨੇ ਖਾਣੇ ਵਾਲੀ ਚੀਜ਼ ਨਾਲ ਅਜਿਹੀ ਘਿਨੌਣੀ ਹਰਕਤ ਕੀਤੀ ਕਿ ਲੋਕ ਹੈਰਾਨ ਰਹਿ ਗਏ। ਇਸ ਔਰਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਵਿਚ ਤੇਜ਼ੀ ਨਾਲ ਫੈਲ ਰਹੀਆਂ ਹਨ। 49 ਸਾਲਾ ਲੀਸਾ ਐਪਲਟਨ (Lisa Appleton) ਨੇ ਨੂਡਲਸ, ਸੋਸ ਅਤੇ ਖਾਣ-ਪੀਣ ਦੀਆਂ ਹੋਰ ਚੀਜ਼ਾਂ 'ਤੇ ਲੰਮੇ ਪੈ ਕੇ ਇਹ ਘਿਨੌਣਾ ਫੋਟੋਸ਼ੂਟ ਕਰਵਾਇਆ।
ਇਸ ਤਰ੍ਹਾਂ ਕਰਨ ਦਾ ਦੱਸਿਆ ਇਹ ਕਾਰਨ
ਇਸ ਫੋਟੋਸ਼ੂਟ ਦੇ ਜ਼ਰੀਏ ਲੀਸਾ ਅਮਰੀਕਾ ਦੀ ਸੁਪਰਮਾਡਲ Emily Ratajkowski ਨੂੰ support ਕਰਨਾ ਚਾਹੁੰਦੀ ਸੀ। ਅਸਲ ਵਿਚ ਅਮਰੀਕਨ ਮਾਡਲ ਅਤੇ ਅਦਾਕਾਰਾ ਐਮਿਲੀ ਨੇ ਕੁਝ ਦਿਨ ਪਹਿਲਾਂ ਨੂਡਲਸ 'ਤੇ ਲੇਟ ਕੇ ਇਕ ਅਜਿਹਾ ਹੀ ਬਿਕਨੀ ਫੋਟੋ ਸ਼ੂਟ ਕਰਵਾਇਆ ਸੀ, ਜਿਸ 'ਤੇ ਕਾਫੀ ਵਿਵਾਦ ਹੋਇਆ ਸੀ। ਰਿਆਲਟੀ ਸ਼ੋਅ ਬਿਗ ਬ੍ਰਦਰ ਦੀ ਸਟਾਰ ਰਹੀ ਲੀਸਾ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਮਜਾਕਿਆ ਅੰਦਾਜ਼ ਵਿਚ ਲਿਖਿਆ,''ਮੈਂ ਵੀ ਐਮਿਲੀ ਦੀ ਤਰ੍ਹਾਂ ਦੀ ਦਿੱਸਦੀ ਹਾਂ। ਮੈਂ ਜਾਣਦੀ ਹਾਂ ਇਸ ਕੰਮ ਨੂੰ ਕਿਸ ਤਰ੍ਹਾਂ ਕੀਤਾ ਜਾਂਦਾ ਹੈ।'' ਲੀਸਾ ਨੇ ਅੱਗੇ ਕਿਹਾ,''ਮੈਂ ਮੋਟੀ ਹਾਂ ਪਰ ਮੋਟੀਆਂ ਔਰਤਾਂ ਕੋਲ ਵੀ ਦਿਖਾਵੇ ਲਈ ਬਹੁਤ ਕੁਝ ਹੁੰਦਾ ਹੈ। ਮੈਂ ਨਹੀਂ ਜਾਣਦੀ ਕਿ ਇਨ੍ਹਾਂ ਤਸਵੀਰਾਂ ਦੇ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਲੋਕ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਦੇਣਗੇ।''
ਪੀਅਰਸ ਮੋਰਗਨ ਨੇ ਦੱਸਿਆ ਘਟੀਆ
ਇਸ ਤੋਂ ਪਹਿਲਾਂ ਬ੍ਰਿਟੇਨ ਦੇ ਮਸ਼ਹੂਰ ਪੱਤਰਕਾਰ ਪੀਅਰਸ ਮੋਰਗਨ ਨੇ ਅਦਾਕਾਰਾ ਐਮਿਲੀ ਦੇ ਅਜਿਹੇ ਫੋਟੋਸ਼ੂਟ ਨੂੰ ਬਹੁਤ ਘਟੀਆ ਅਤੇ ਸ਼ਰਮਨਾਕ ਦੱਸਿਆ ਸੀ। ਮੋਰਗਨ ਨੇ ਕਿਹਾ,''ਲੱਗਦਾ ਹੈ ਐਮਿਲੀ ਕੋਲ ਕੋਈ ਵਧੀਆ ਕੰਮ ਨਹੀਂ ਹੈ। ਉਸ ਨੂੰ ਜਲਦੀ ਹੀ ਕੋਈ ਕੰਮ ਲੱਭ ਲੈਣਾ ਚਾਹੀਦਾ ਹੈ।''
ਪਾਕਿਸਤਾਨ 'ਚ ਰੈਂਪ 'ਤੇ ਸਕੂਲ ਦੀ ਵਰਦੀ ਪਾ ਕੇ ਕਿਉਂ ਚੱਲੀ 'ਦੁਲਹਨ', ਜਾਣੋ ਵਜ੍ਹਾ
NEXT STORY