ਸਿਡਨੀ (ਰਮਨਦੀਪ ਸਿੰਘ ਸੋਢੀ, ਸਨੀ ਚਾਂਦਪੁਰੀ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਮੰਗਲਵਾਰ ਨੂੰ ਸਿਡਨੀ ਵਿੱਚ ਭਾਰਤੀ ਪ੍ਰਵਾਸੀਆਂ ਲਈ ਆਯੋਜਿਤ ਇੱਕ ਵਿਸ਼ਾਲ ਭਾਈਚਾਰਕ ਸਮਾਗਮ ਵਿੱਚ ਕਿਹਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ "ਦਿ ਬੌਸ" ਹਨ। ਸਿਡਨੀ ਕੁਡੋਸ ਬੈਂਕ ਏਰੀਨਾ ਵਿਖੇ ਆਯੋਜਿਤ ਇੱਕ ਵਿਸ਼ੇਸ਼ ਭਾਈਚਾਰਕ ਸਮਾਗਮ ਵਿੱਚ ਅਲਬਾਨੀਜ਼ ਨੇ ਪ੍ਰਧਾਨ ਮੰਤਰੀ ਮੋਦੀ ਦੀ ਜਨਤਕ ਅਪੀਲ ਦੀ ਤੁਲਨਾ ਮਸ਼ਹੂਰ ਰਾਕਸਟਾਰ ਬਰੂਸ ਸਪ੍ਰਿੰਗਸਟੀਨ ਨਾਲ ਕੀਤੀ, ਜੋ ਇਤਫਾਕਨ ਆਪਣੇ ਪ੍ਰਸ਼ੰਸਕਾਂ ਵਿੱਚ "ਦਿ ਬੌਸ" ਵਜੋਂ ਮਸ਼ਹੂਰ ਹਨ। ਸਿਡਨੀ ਸਟੇਡੀਅਮ ਵਿੱਚ "ਭਾਰਤ ਮਾਤਾ ਦੀ ਜੈ", "ਵੰਦੇ ਮਾਤਰਮ" ਅਤੇ "ਮੋਦੀ, ਮੋਦੀ" ਦੇ ਨਾਅਰੇ ਲਗਾਉਣ ਵਾਲੀ ਭੀੜ ਤੋਂ ਮਿਲੇ ਜ਼ੋਰਦਾਰ ਸਵਾਗਤ ਨੂੰ ਵੇਖਦੇ ਹੋਏ ਅਲਬਾਨੀਜ਼ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਸਿੱਧੀ ਅਮਰੀਕੀ ਗਾਇਕ-ਗੀਤਕਾਰ ਬਰੂਸ ਸਪ੍ਰਿੰਗਸਟੀਨ ਤੋਂ ਵੱਧ ਹੈ।
ਇਹ ਵੀ ਪੜ੍ਹੋ: ਮਾਣ ਵਾਲੀ ਗੱਲ: ਭਾਰਤੀ ਮੂਲ ਦੇ ਸਮੀਰ ਪਾਂਡੇ ਸਿਡਨੀ ’ਚ ‘ਸਿਟੀ ਆਫ ਪੈਰਾਮਾਟਾ ਕੌਂਸਲ’ ਦੇ ਚੁਣੇ ਗਏ ‘ਲਾਰਡ ਮੇਅਰ’
ਅਲਬਾਨੀਜ਼ ਨੇ ਕਿਹਾ, "ਆਖਰੀ ਵਾਰ ਜਦੋਂ ਮੈਂ ਕਿਸੇ ਨੂੰ ਇਸ ਮੰਚ 'ਤੇ ਦੇਖਿਆ ਤਾਂ ਉਹ ਬਰੂਸ ਸਪ੍ਰਿੰਗਸਟੀਨ ਸੀ ਅਤੇ ਉਨ੍ਹਾਂ ਨੂੰ ਉਹ ਸਵਾਗਤ ਨਹੀਂ ਮਿਲਿਆ, ਜੋ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਿਆ ਹੈ। ਪ੍ਰਧਾਨ ਮੰਤਰੀ ਮੋਦੀ ਦਿ ਬੌਸ ਹਨ।" ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੇ ਆਸਟਰੇਲੀਆਈ ਹਮਰੁਤਬਾ ਅਲਬਾਨੀਜ਼ ਦਾ ਸਿਡਨੀ ਦੇ ਕੁਡੋਸ ਬੈਂਕ ਅਰੇਨਾ ਵਿਖੇ ਪੁੱਜੇ, ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਆਸਟ੍ਰੇਲੀਅਨ ਪ੍ਰਧਾਨ ਮੰਤਰੀ ਨੇ ਇਸ ਸਾਲ ਦੇ ਸ਼ੁਰੂ ਵਿੱਚ ਆਪਣੀ ਭਾਰਤ ਫੇਰੀ ਨੂੰ ਯਾਦ ਕੀਤਾ ਅਤੇ ਕਿਹਾ, "ਜੇ ਤੁਸੀਂ ਭਾਰਤ ਨੂੰ ਸਮਝਣਾ ਚਾਹੁੰਦੇ ਹੋ..ਰੇਲ ਅਤੇ ਬੱਸ ਰਾਹੀਂ ਯਾਤਰਾ ਕਰੋ।" ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਆਸਟ੍ਰੇਲੀਆ ਵਿੱਚ ਸਵਾਗਤ ਕਰਨਾ ਉਨ੍ਹਾਂ ਲਈ ਬਹੁਤ ਖੁਸ਼ੀ ਦੀ ਗੱਲ ਹੈ। ਮੈਂ ਆਪਣੇ ਦੋਸਤ ਪੀ.ਐੱਮ. ਨੂੰ 6 ਵਾਰ ਮਿਲਿਆ ਹਾਂ ਪਰ ਉਨ੍ਹਾਂ ਦੇ ਨਾਲ ਸਟੇਜ 'ਤੇ ਇਸ ਤਰ੍ਹਾਂ ਖੜ੍ਹੇ ਹੋਣ ਤੋਂ ਵਧੀਆ ਹੋਰ ਕੁੱਝ ਨਹੀਂ ਹੈ, ਇੱਥੇ ਪੀ.ਐੱਮ. ਮੋਦੀ ਦਾ ਸਵਾਗਤ ਕਰਨਾ ਖੁਸ਼ੀ ਦੀ ਗੱਲ ਹੈ।
ਇਹ ਵੀ ਪੜ੍ਹੋ: 'ਸੁਪਰ ਫਰਟਾਈਲ ਮਦਰ', 28 ਦਿਨਾਂ ਦੇ ਵਕਫ਼ੇ 'ਚ 2 ਵਾਰ ਗਰਭਵਤੀ ਹੋਈ ਔਰਤ, ਦਿੱਤਾ ਧੀਆਂ ਨੂੰ ਜਨਮ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਬ੍ਰਿਟੇਨ ’ਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਦੇ ਦੋਸ਼ 'ਚ ਭਾਰਤੀ ਮੂਲ ਦੀ ਔਰਤ ਨੂੰ ਜੇਲ੍ਹ
NEXT STORY