ਲਾਹੌਰ— ਪਾਕਿਸਤਾਨ ਦੀ ਭ੍ਰਿਸ਼ਟਾਚਾਰ ਰੋਕੂ ਯੂਨਿਟ ਨੇ ਸ਼ਨੀਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਤੇ ਪੀ.ਐੱਮ.ਐੱਲ.-ਐੱਨ. ਦੇ ਚੀਫ ਸ਼ਹਬਾਜ਼ ਸ਼ਰੀਫ ਨੂੰ ਇਕ ਹੋਰ ਭ੍ਰਿਸ਼ਟਾਚਾਰ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ ਤੇ ਉਨ੍ਹਾਂ ਖਿਲਾਫ 24 ਨਵੰਬਰ ਤੱਕ ਦੀ ਫਿਜ਼ੀਕਲ ਰਿਮਾਂਡ ਹਾਸਲ ਕਰ ਲਈ ਹੈ।
ਰਾਸ਼ਟਰੀ ਜਵਾਬਦੇਹੀ ਬਿਊਰੋ (ਨੈਬ) ਨੇ ਸ਼ਾਹਬਾਜ਼ ਸ਼ਰੀਫ, ਜੋ ਕਿ ਵਿਰੋਧੀ ਧਿਰ ਦੇ ਨੇਤਾ ਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਭਰਾ ਹਨ, ਨੂੰ ਆਸ਼ੀਆਨਾ-ਏ-ਇਕਬਾਲ ਹਾਊਸਿੰਗ ਪ੍ਰੋਜੈਕਟ 'ਚ 14 ਅਰਬ ਰੁਪਏ ਦੇ ਘੋਟਾਲੇ ਦੇ ਸਬੰਧ 'ਚ 5 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਆਸ਼ੀਆਨਾ ਘੋਟਾਲੇ ਦੇ ਸਬੰਧ 'ਚ ਜਵਾਬਦੇਹੀ ਕੋਰਟ 'ਚ ਸ਼ਾਹਬਾਜ਼ ਦੀ ਪੇਸ਼ੀ ਦੌਰਾਨ ਨੈਬ ਨੇ ਅਦਾਲਤ ਤੋਂ ਉਨ੍ਹਾਂ ਦੀ ਹੋਰ 14 ਦਿਨਾਂ ਦੀ ਰਿਮਾਂਡ ਮੰਗੀ ਸੀ। ਇਸ ਦੇ ਨਾਲ ਹੀ ਬਿਊਰੋ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੂੰ ਰਮਜ਼ਾਨ ਸ਼ੂਗਰ ਮਿਲ ਕੇਸ 'ਚ ਗ੍ਰਿਫਤਾਰ ਕੀਤਾ ਗਿਆ ਹੈ।
ਨੈਬ ਨੇ ਅਦਾਲਤ ਨੂੰ ਦੱਸਿਆ ਕਿ ਰਮਜ਼ਾਨ ਸ਼ੂਗਰ ਮਿਲ ਦੇ ਮਾਲਕਾਂ ਹਮਜ਼ਾ ਤੇ ਸਲਮਾਨ ਨੇ ਆਪਣੇ ਆਹੁਦਿਆਂ ਦੀ ਵਰਤੋਂ ਕਰਦਿਆਂ ਆਪਣੇ ਫਾਇਦੇ ਲਈ ਆਮ ਜਨਤਾ ਜਾ ਪੈਸਾ ਵਰਤਦਿਆਂ ਚਨਿਓਟ 'ਚ ਆਪਣੀਆਂ ਮਿਲਾਂ ਨੂੰ ਲਿੰਕ ਕਰਨ ਲਈ ਬ੍ਰਿਜ ਬਣਵਾਏ, ਜਿਨ੍ਹਾਂ 'ਚ ਵਿਰੋਧੀ ਧਿਰ ਦੇ ਨੇਤਾ ਦੀ ਸ਼ਮੂਲੀਅਤ ਹੈ। ਨੈਬ ਲਾਹੌਰ ਦੇ ਡਾਇਰੈਕਟਰ ਜਨਰਲ ਸ਼ਾਹਜ਼ਾਦ ਸਲੀਮ ਨੇ ਕਿਹਾ ਕਿ ਇਸ ਮਾਮਲੇ 'ਚ ਸਲਮਾਨ ਪਹਿਲਾਂ ਤੋਂ ਹੀ ਫਰਾਰ ਚੱਲ ਰਿਹਾ ਹੈ।
ਸ਼ਹਬਾਜ਼ ਸ਼ਰੀਫ ਦਾ ਜਵਾਈ ਇਮਰਾਨ ਅਲੀ ਯੂਸੁਫ ਵੀ ਲੰਡਨ 'ਚ ਰਹਿ ਰਿਹਾ ਹੈ, ਜੋ ਕਿ ਨੈਬ ਵਲੋਂ ਪੰਜਾਬ ਸਾਫ ਪਾਣੀ ਕੰਪਨੀ ਤੇ ਪੰਜਾਬ ਡੈਵਲਪਮੈਂਟ ਕੰਪਨੀ ਕੇਸਾਂ 'ਚ ਅਪਰਾਧੀ ਐਲਾਨ ਹੈ।
ਹਾਈ ਬਲੱਡ ਪ੍ਰੈਸ਼ਰ ਵਾਲਿਆਂ ਲਈ ਸੰਜੀਵਨੀ ਹੋਵੇਗੀ ਇਹ ‘ਨੀਲੀ ਰੌਸ਼ਨੀ’
NEXT STORY