ਵਾਰਸਾਅ-ਪੋਲੈਂਡ ਦੇ ਸਰਹੱਦੀ ਬਲਾਂ ਨੇ ਕਿਹਾ ਕਿ ਮੰਗਲਵਾਰ ਨੂੰ ਬੇਲਾਰੂਸ ਦੀ ਸਰਹੱਦ 'ਤੇ ਪ੍ਰਵਾਸੀਆਂ ਨੇ ਉਨ੍ਹਾਂ 'ਤੇ ਪੱਥਰਾਂ ਨਾਲ ਹਮਲਾ ਕੀਤਾ ਜਿਸ ਦੇ ਜਵਾਬ 'ਚ ਉਨ੍ਹਾਂ ਨੇ ਪਾਣੀਆਂ ਦੀ ਵਾਛੜਾਂ ਦਾ ਇਸਤੇਮਾਲ ਕੀਤਾ। ਪੁਲਸ ਨੇ ਕਿਹਾ ਕਿ ਬੇਲਾਰੂਸੀ ਬਲਾਂ ਵੱਲੋਂ ਪ੍ਰਵਾਸੀਆਂ ਨੂੰ ਗੈਸ ਗ੍ਰਨੇਡ ਅਤੇ ਹੋਰ ਹਥਿਆਰ ਦਿੱਤੇ ਗਏ, ਜਿਨ੍ਹਾਂ ਨੇ ਡਰੋਨ ਨਾਲ ਪੂਰੀ ਹਿੰਸਕ ਮੁਹਿੰਮ ਨੂੰ ਨਿਰਦੇਸ਼ ਦਿੱਤਾ ਸੀ।
ਇਹ ਵੀ ਪੜ੍ਹੋ : ਰੂਸ ਨੇ ਕੋਰੋਨਾ ਆਫ਼ਤ ਦਰਮਿਆਨ ਹੋਰ ਦੇਸ਼ਾਂ ਨਾਲ ਉਡਾਣਾਂ ਕੀਤੀਆਂ ਸ਼ੁਰੂ
ਸਥਿਤੀ ਨਾਲ ਯੂਰਪੀਨ ਯੂਨੀਅਨ ਅਤੇ ਨਾਟੋ ਦੀ ਪੂਰਬੀ ਸਰਹੱਦ 'ਤੇ ਇਕ ਤਣਾਅਪੂਰਨ ਪ੍ਰਵਾਸ ਅਤੇ ਰਾਜਨੀਤਿਕ ਸੰਕਟ 'ਚ ਵਾਧੇ ਦਾ ਪਤਾ ਚੱਲਦਾ ਹੈ ਜਿਸ 'ਚ ਬੇਲਾਰੂਸ ਵੱਲੋਂ ਇਸਤੇਮਾਲ ਕੀਤੇ ਜਾ ਰਹੇ ਹਜ਼ਾਰਾਂ ਪ੍ਰਵਾਸੀਆਂ ਦਾ ਜੀਵਨ ਦਾਂਅ 'ਤੇ ਲੱਗਿਆ ਹੈ। ਪੋਲੈਂਡ ਬਾਰਡਰ ਗਾਰਡ ਨੇ ਟਵਿੱਟਰ 'ਤੇ ਇਕ ਵੀਡੀਓ ਪੋਸਟ ਕੀਤੀ ਜਿਸ 'ਚ ਭਿਆਨਕ ਠੰਡ ਦੇ ਮੌਸਮ 'ਚ ਇਕ ਅਸਥਾਈ ਸ਼ਿਵਿਰ 'ਚ ਪ੍ਰਵਾਸੀਆਂ ਦੇ ਇਕ ਸਮੂਹ ਵੱਲ ਪਾਣੀ ਦੀਆਂ ਵਾਛੜਾਂ ਮਾਰੀਆਂ।
ਇਹ ਵੀ ਪੜ੍ਹੋ : ਮੁੜ ਸਥਾਪਿਤ ਕੀਤੀ ਗਈ ਮਾਲਵਾ ਬ੍ਰਦਰਜ਼ USA ਜਥੇਬੰਦੀ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
'ਆਸੀਸ ਪ੍ਰੋਗਰਾਮ' ਦੌਰਾਨ ਫਰਿਜ਼ਨੋ 'ਚ ਲੱਗੀਆਂ ਰੌਣਕਾਂ
NEXT STORY