ਪੇਈਚਿੰਗ – ਹਾਂਗਕਾਂਗ ’ਚ ਵਿਵਾਦਿਤ ਬਿੱਲ ਦੇ ਖਿਲਾਫ ਜਾਰੀ ਪ੍ਰਦਰਸ਼ਨਾਂ ਦੇ ਦੌਰਾਨ ਹਿੰਸਾ ’ਚ 31 ਲੋਕ ਜ਼ਖਮੀ ਹੋਏ ਹਨ। ਸਥਾਨਕ ਰੇਡੀਓ ਟੈਲੀਵਿਜ਼ਨ ਹਾਂਗਕਾਂਗ ਅਨੁਸਾਰ ਪ੍ਰਦਰਸ਼ਨਾਂ ਦੌਰਾਨ ਹੋਈ ਹਿੰਸਾ ’ਚ ਚੀਨ ਵਿਰੋਧੀ 31 ਪ੍ਰਦਰਸ਼ਨਕਾਰੀ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਇਨ੍ਹਾਂ ’ਚੋਂ 18 ਲੋਕਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਸੀ, ਜਦਕਿ 5 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਚੀਨ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਪੁਲਸ ਕਰਮਚਾਰੀਆਂ ’ਤੇ ਮੋਲੋਟੋਵ ਕੋਕਟੇਲਸ, ਇੱਟਾਂ ਤੇ ਹੋਰ ਪਦਾਰਥ ਸੁੱਟੇ ਜਦਕਿ ਸੁਰੱਖਿਆ ਕਰਮਚਾਰੀਆਂ ਨੇ ਹੰਝੂ ਗੈਸ ਦੇ ਗੋਲੇ ਦਾਗੇ ਅਤੇ ਪਾਣੀ ਦੀਆਂ ਵਾਛੜਾਂ ਦਾ ਇਸਤੇਮਾਲ ਕੀਤਾ।

ਵਰਣਨਯੋਗ ਹੈ ਕਿ ਇਹ ਬਿੱਲ, ਜਿਸ ਦੇ ਤਹਿਤ ਸ਼ੱਕੀ ਵਿਅਕਤੀਆਂ ਨੂੰ ਸੁਣਵਾਈ ਲਈ ਚੀਨ ਨੂੰ ਸੌਂਪਣ ਦੀ ਵਿਵਸਥਾ ਹੈ, ਦੇ ਖਿਲਾਫ ਜੂਨ ਤੋਂ ਹੀ ਲੋਕਤੰਤਰ ਸਮਰਥਕ ਪ੍ਰਦਰਸ਼ਨ ਕਰ ਰਹੇ ਹਨ। ਇਹ ਪ੍ਰਦਰਸ਼ਨਾਂ ਦੌਰਾਨ ਕਈ ਵਾਰ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਕਰਮਚਾਰੀਆਂ ’ਚ ਝੜਪਾਂ ਹੋਈਆਂ ਹਨ। ਹਵਾਈ ਅੱਡੇ ਜਾਣ ਵਾਲੇ ਮਾਰਗਾਂ ’ਤੇ ਪ੍ਰਦਰਸ਼ਨ ਚੀਨ ਵਿਰੋਧੀ ਹਾਂਗਕਾਂਗ ’ਚ ਲੋਕਤੰਤਰ ਸਮਰਥਕ ਪ੍ਰਦਰਸ਼ਨਕਾਰੀਆਂ ਨੇ ਐਤਵਾਰ ਨੂੰ ਸ਼ਹਿਰ ਦੇ ਹਵਾਈ ਅੱਡੇ ਨੂੰ ਜਾਣ ਵਾਲੇ ਕੁਝ ਮਾਰਗਾਂ ਨੂੰ ਬੰਦ ਕਰਕੇ ਪ੍ਰਦਰਸ਼ਨ ਕੀਤਾ। ਏਅਰਪੋਰਟ ਐਕਸਪ੍ਰੈੱਸ ਟਰੇਨ ਦੇ ਸੰਚਾਲਕਾਂ ਨੇ ਕਿਹਾ ਕਿ ਉਨ੍ਹਾਂ ਐਤਵਾਰ ਦੁਪਹਿਰ ਤੱਕ ਸੇਵਾਵਾਂ ਨੂੰ ਰੱਦ ਕਰ ਦਿੱਤਾ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਹਵਾਈ ਅੱਡਾ ਬੱਸ ਸਟੈਂਡ ਬੈਰੀਅਰ ਲਾ ਕੇ ਟਰਮੀਨਲ ਵੱਲ ਜਾਣ ਵਾਲੇ ਮੁੱਖ ਮਾਰਗ ’ਤੇ ਆਵਾਜਾਈ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪ੍ਰਦਰਸ਼ਨਕਾਰੀਆਂ ਦੇ ਇਸ ਕਦਮ ਨਾਲ ਉਡਾਣਾਂ ’ਚ ਰੁਕਾਵਟ ਆਈ ਅਤੇ ਟਰਮੀਨਲ ਦੇ ਅੰਦਰ ਪੁਲਸ ਨੂੰ ਤਾਇਨਾਤ ਕਰਨਾ ਪਿਆ।
100 ਤੋਂ ਜ਼ਿਆਦਾ ਲੋਕਾਂ ਦਾ ਸਿਰ ਕਲਮ ਕਰਨ ਵਾਲਾ ਅੱਤਵਾਦੀ ਸੀਰੀਆ ’ਚ ਗਿ੍ਰਫਤਾਰ
NEXT STORY