ਹਿਊਸਟਨ (ਭਾਸ਼ਾ) - ਅਮਰੀਕਾ ਦੇ ਟੈਕਸਾਸ ਸੂਬੇ ਵਿਚ ਪੁਲਸ ਨੇ ਡਲਾਸ ਵਿਚ ਇਕ ਰਿਟੇਲ ਸਟੋਰ ਵਿਚ ਲੁੱਟ ਦੌਰਾਨ 32 ਸਾਲਾ ਭਾਰਤੀ ਨਾਗਰਿਕ ਦੀ ਹੱਤਿਆ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਦਾਸਰੀ ਗੋਪੀਕ੍ਰਿਸ਼ਨ ਦੀ 21 ਜੂਨ ਨੂੰ ਡੱਲਾਸ ਦੇ ਪਲੇਜ਼ੈਂਟ ਗਰੋਵ ਵਿੱਚ ਇੱਕ ਰਿਟੇਲ ਸਟੋਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਆਂਧਰਾ ਪ੍ਰਦੇਸ਼ ਦੇ ਬਾਪਟਲਾ ਜ਼ਿਲ੍ਹੇ ਦੇ ਪਿੰਡ ਯਾਜਲੀ ਦਾ ਰਹਿਣ ਵਾਲਾ ਗੋਪੀਕ੍ਰਿਸ਼ਨ ਅੱਠ ਮਹੀਨੇ ਪਹਿਲਾਂ ਅਮਰੀਕਾ ਆਇਆ ਸੀ।
ਪੁਲਸ ਨੇ ਗੋਪੀਕ੍ਰਿਸ਼ਨ ਦੇ ਕਤਲ ਦੇ ਦੋਸ਼ ਵਿੱਚ 21 ਸਾਲਾ ਡੇਵੋਂਟਾ ਮੈਥਿਸ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ 'ਤੇ ਗੋਪੀਕ੍ਰਿਸ਼ਨ ਨੂੰ ਗੋਲੀ ਮਾਰਨ ਦਾ ਦੋਸ਼ ਹੈ। ਪੁਲਸ ਨੇ ਦੱਸਿਆ ਕਿ ਲੁੱਟ ਦੌਰਾਨ ਮੈਥਿਸ ਦੁਕਾਨ 'ਚ ਦਾਖਲ ਹੋਇਆ ਅਤੇ ਕਾਊਂਟਰ 'ਤੇ ਪਹੁੰਚ ਕੇ ਗੋਪੀਕ੍ਰਿਸ਼ਨ ਨੂੰ ਗੋਲੀ ਮਾਰ ਦਿੱਤੀ। ਉਸ ਨੇ ਭੱਜਣ ਤੋਂ ਪਹਿਲਾਂ ਸਾਮਾਨ ਲੁੱਟ ਲਿਆ। ਗੋਪੀਕ੍ਰਿਸ਼ਨ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿਚ ਉਸ ਦੀ ਮੌਤ ਹੋ ਗਈ। ਮੈਥਿਸ ਨੂੰ ਡਕੈਤੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਪਰ ਗੋਪੀਕ੍ਰਿਸ਼ਨ ਦੀ ਮੌਤ ਕਾਰਨ ਕਤਲ ਦਾ ਦੋਸ਼ ਲਗਾਇਆ ਗਿਆ ਹੈ।
ਮੈਥਿਸ 'ਤੇ 20 ਜੂਨ ਨੂੰ ਡਾਊਨਟਾਊਨ ਵਾਕੋ ਵਿੱਚ ਇੱਕ ਘਾਤਕ ਗੋਲੀਬਾਰੀ ਦਾ ਵੀ ਦੋਸ਼ ਹੈ। ਉਸ ਨੇ 60 ਸਾਲਾ ਮੁਹੰਮਦ ਹੁਸੈਨ ਨੂੰ ਕਈ ਵਾਰ ਗੋਲੀਆਂ ਮਾਰੀਆਂ, ਜਿਸ ਦੀ ਹਸਪਤਾਲ ਵਿਚ ਮੌਤ ਹੋ ਗਈ। ਇਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਕੌਂਸਲੇਟ ਗੋਪੀਕ੍ਰਿਸ਼ਨ ਦੀ ਦੇਹ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਨੂੰ ਅੰਤਿਮ ਰੂਪ ਦੇ ਰਿਹਾ ਹੈ।
ਗਾਜ਼ਾ ’ਚ ਲੜਾਈ ਖ਼ਤਮ, ਹੁਣ ਹਿਜ਼ਬੁੱਲਾ ਨਾਲ ਮੁਕਾਬਲਾ ਕਰਨ ਲਈ ਤਿਆਰ : ਨੇਤਨਯਾਹੂ
NEXT STORY