ਟੋਰਾਂਟੋ— ਕੈਨੇਡਾ ਦੇ ਓਨਟਾਰੀਓ ਸੂਬੇ 'ਚ ਦੋ ਪੰਜਾਬੀਆਂ ਦੇ ਡੁੱਬ ਜਾਣ ਦੀ ਖਬਰ ਮਿਲੀ ਹੈ। ਟੋਰਾਂਟੋ ਤੋਂ 100 ਕਿਲੋਮੀਟਰ ਦੂਰ ਵਸਾਗਾ ਬੀਚ 'ਚੇ ਸ਼ਨੀਵਾਰ ਨੂੰ ਦੁਪਹਿਰ ਸਮੇਂ ਇਹ ਦੋਵੇਂ ਦਰਿਆ 'ਚ ਡੁੱਬ ਗਏ। ਦਲਵਿੰਦਰ ਲਖਨਪਾਲ (27) ਅਤੇ 26 ਸਾਲਾ ਨਿਤਨ ਸ਼ਰਮਾ ਦੀਆਂ ਲਾਸ਼ਾਂ ਬਚਾਅ ਕਰਮਚਾਰੀਆਂ ਨੇ ਪਾਣੀ 'ਚੋਂ ਬਾਹਰ ਕੱਢੀਆਂ। ਪੁਲਸ ਨੇ ਸੋਮਵਾਰ ਰਾਤ ਨੂੰ ਉਨ੍ਹਾਂ ਦੀਆਂ ਲਾਸ਼ਾਂ ਦੀ ਪਛਾਣ ਕਰਕੇ ਇਹ ਜਾਣਕਾਰੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਦਲਵਿੰਦਰ ਸਿੰਘ ਪੇਜਾਬੀਆਂ ਦੇ ਪਸੰਦ ਵਾਲੇ ਕਸਬੇ ਕੈਲੇਡਨ ਦਾ ਵਾਸੀ ਸੀ ਅਤੇ ਨਿਤਨ ਵਸਾਂਗਾ ਬੀਚ ਦੇ ਨੇੜੇ ਹੀ ਕੌਲਿੰਗਵੁੱਡ 'ਚ ਰਹਿੰਦਾ ਸੀ।
ਸੂਤਰਾਂ ਮੁਤਾਬਕ ਇਹ ਦੋਵੇਂ ਜਿਸ ਕਿਸ਼ਤੀ 'ਚ ਸਵਾਰ ਸਨ, ਉਹ ਪਾਣੀ ਦੇ ਤੇਜ਼ ਵਹਾਅ ਕਾਰਨ ਉਲਟ ਗਈ । ਦੋਵੇਂ ਡੂੰਘੇ ਪਾਣੀ 'ਚ ਡੁੱਬ ਗਏ ਅਤੇ ਵਾਪਸ ਬਾਹਰ ਨਾ ਆ ਸਕੇ। ਬਚਾਅ ਕਰਮਚਾਰੀਆਂ ਨੇ ਦੱਸਿਆ ਕਿ ਦੋਹਾਂ ਨੇ ਉਸ ਸਮੇਂ ਲਾਈਫ ਜੈਕਟਾਂ ਵੀ ਨਹੀਂ ਪਾਈਆਂ ਸਨ ਜੇਕਰ ਉਨ੍ਹਾਂ ਨੇ ਸੁਰੱਖਿਆ ਦਾ ਧਿਆਨ ਰੱਖਿਆ ਹੁੰਦਾ ਤਾਂ ਉਹ ਬਚ ਸਕਦੇ ਸਨ।
ਇਟਲੀ ਵਿਚ ਪੰਜਾਬਣ ਨੇ ਪੜ੍ਹਾਈ ਵਿਚ ਗੱਡੇ ਝੰਡੇ, ਮਾਪਿਆਂ ਦਾ ਨਾਂ ਕੀਤਾ ਰੌਸ਼ਨ
NEXT STORY