ਇੰਟਰਨੈਸ਼ਨਲ ਡੈਸਕ : ਪੌਪ ਸਟਾਰ ਰਿਹਾਨਾ ਪਿਛਲੇ ਦਿਨੀਂ ਭਾਰਤ ਦੇ ਕਿਸਾਨ ਅੰਦੋਲਨ ’ਤੇ ਕੀਤੇ ਗਏ ਟਵੀਟ ਕਾਰਨ ਚਰਚਾ ’ਚ ਸੀ। ਹੁਣ ਅਮਰੀਕਾ ’ਚ ਚੱਲ ਰਹੇ ਏਸ਼ੀਅਨ-ਅਮਰੀਕਨ ਸੰਪਰਦਾਇਕ ਅੰਦੋਲਨ ’ਚ ਵੀ ਉਸ ਨੇ ਖੁੱਲ੍ਹ ਕੇ ਸਮਰਥਨ ਦਿਖਾਇਆ ਹੈ। ਰਿਹਾਨਾ ਨੇ ਨਿਊਯਾਰਕ ਸ਼ਹਿਰ ’ਚ ਏਸ਼ੀਅਨ ਭਾਈਚਾਰੇ ਪ੍ਰਤੀ ਨਫ਼ਰਤ ਦਿਖਾਉਣ ਵਾਲਿਆਂ ਖ਼ਿਲਾਫ਼ ਅੰਦੋਲਨ ’ਚ ਹਿੱਸਾ ਲਿਆ ਹੈ। ਉਹ ਜ਼ਮੀਨੀ ਤੌਰ ’ਤੇ ਇਸ ਵਿਰੋਧ ਪ੍ਰਦਰਸ਼ਨ ’ਚ ਸ਼ਾਮਲ ਹੋਈ।
ਮਾਸਕ ਲਾ ਕੇ ਅੰਦੋਲਨ ’ਚ ਸ਼ਾਮਲ ਹੋਈ ਰਿਹਾਨਾ
ਰਿਹਾਨਾ ਹਰੇ ਅਤੇ ਗੁਲਾਬੀ ਰੰਗ ਦੇ ਬੋਰਡ ਫੜ ਕੇ ਨਿਊਯਾਰਕ ਦੀਆਂ ਸੜਕਾਂ ’ਤੇ ਉਤਰੀ । ਇਨ੍ਹਾਂ ਬੋਰਡਾਂ ’ਤੇ ਵੱਡੇ-ਵੱਡੇ ਅੱਖਰਾਂ ’ਚ ਲਿਖਿਆ ਸੀ-‘STOP ASIAN HATE’ ਯਾਨੀ ਏਸ਼ੀਆਈ ਮੂਲ ਦੇ ਖ਼ਿਲਾਫ਼ ਨਫਰਤ ਬੰਦ ਕਰੋ। ਇਸ ਦੌਰਾਨ ਰਿਹਾਨਾ ਨੇ ਸਫੈਦ ਟੀ-ਸ਼ਰਟ, ਲੈਦਰ ਦੀ ਪੈਂਟ ਅਤੇ ਲੈਦਰ ਦੀ ਜੈਕੇਟ ਪਾਈ ਹੋਈ ਸੀ। ਚਿਹਰੇ ’ਤੇ ਮਾਸਕ ਲਾ ਕੇ ਅੱਖਾਂ ’ਤੇ ਸਨਗਲਾਸਿਜ਼ ਅਤੇ ਬੇਸਬਾਲ ਕੈਪ ਪਹਿਨੀ ਰਿਹਾਨਾ ਨੇ ਪੂਰੀ ਤਰ੍ਹਾਂ ਨਾਲ ਆਪਣੀ ਪਛਾਣ ਲੁਕੋਈ ਹੋਈ ਸੀ। ਉਹ ਇਸ ਵਿਰੋਧ ਪ੍ਰਦਰਸ਼ਨ ’ਚ ਆਪਣੀ ਅਸਿਸਟੈਂਟ ਟੀਨਾ ਟਰੌਂਗ ਨਾਲ ਖੜ੍ਹੀ ਹੋਈ ਸੀ। ਟੀਨਾ ਨੇ ਰਿਹਾਨਾ ਦੀਆਂ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਉਥੇ ਹੀ ਇਕ ਤਸਵੀਰ ’ਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਰਿਹਾਨਾ ਆਪਣੇ ਪ੍ਰਟੈਸਟ ਸਾਈਨਜ਼ ਬਣਾ ਰਹੀ ਹੈ। ਟੀਨਾ ਵੱਲੋਂ ਸਾਂਝੀਆਂ ਕੀਤੀਆਂ ਤਸਵੀਰਾਂ ਅਤੇ ਵੀਡੀਓਜ਼ ’ਚ ਸਿੰਗਰ ਅੰਦੋਲਨਕਾਰੀਆਂ ਨਾਲ ਗੱਲ ਕਰਦੀ ਹੋਈ ਵੀ ਦਿਖਾਈ ਦੇ ਰਹੀ ਹੈ। ਕਿਉਂਕਿ ਰਿਹਾਨਾ ਨੇ ਮੂੰਹ ਲੁਕੋਇਆ ਹੋਇਆ ਸੀ, ਇਸ ਲਈ ਉਸ ਨੂੰ ਕਿਸੇ ਪਛਾਣਿਆ ਨਹੀਂ।
ਏਸ਼ੀਆਈ ਮੂਲ ਦੇ ਲੋਕਾਂ ਨਾਲ ਨਫ਼ਰਤ ਖ਼ਿਲਾਫ਼ ਰਿਹਾਨਾ
ਰਿਹਾਨਾ ਦਾ ਇਸ ਤਰ੍ਹਾਂ ਏਸ਼ੀਅਨ-ਅਮਰੀਕਨ ਭਾਈਚਾਰੇ ਲਈ ਸਮਰਥਨ ਵੱਡੀ ਗੱਲ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ’ਚ ਏਸ਼ੀਅਨ-ਅਮਰੀਕਨ ਮੂਲ ਦੇ ਲੋਕਾਂ ਪ੍ਰਤੀ ਹਿੰਸਾ ਦੀਆਂ ਘਟਨਾਵਾਂ ਕਾਫ਼ੀ ਵਧ ਗਈਆਂ ਹਨ। ਏਸ਼ੀਅਨ ਮੂਲ ਦੇ ਕਈ ਲੋਕ ਇਸ ਹਿੰਸਾ ਦਾ ਸ਼ਿਕਾਰ ਹੋਏ ਹਨ। ਅਜਿਹੀ ਹਾਲਤ ’ਚ ਰਿਹਾਨਾ ਵਰਗੀ ਅੰਤਰਰਾਸ਼ਟਰੀ ਸੈਲੀਬ੍ਰਿਟੀ ਦੀ ਸੁਪੋਰਟ ਕਈ ਮਾਇਨਿਆਂ ’ਚ ਮਹੱਤਵਪੂਰਨ ਹੈ।
ਧਾਰਚੂਲਾ ’ਚ ਕੰਧ ਬਣਾਉਣ ਦਾ ਵਿਵਾਦ: ਭਾਰਤ-ਨੇਪਾਲ ਸਰਹੱਦ ’ਤੇ ਸਰਵੇ ਕਰਨ ਲਈ ਹੋਏ ਸਹਿਮਤ
NEXT STORY