ਸਿੰਗਾਪੁਰ - ਪੋਪ ਫ੍ਰਾਂਸਿਸ ਅਗਲੇ ਹਫਤੇ ਆਪਣੀ ਸਿੰਗਾਪੁਰ ਦੀ ਯਾਤਰਾ ਦੌਰਾਨ ਅੰਤਰ-ਧਾਰਮਿਕ ਗੱਲਬਾਤ ਸੈਸ਼ਨਾਂ ਲਈ ਇੱਥੇ ਭਾਰਤੀ ਮੂਲ ਦੇ ਇਕ ਤਰਖਾਣ ਵੱਲੋਂ ਤਿਆਰ ਕੀਤੀਆਂ ਦੋ ਕੁਰਸੀਆਂ ਦੀ ਵਰਤੋ ਕਰਨਗੇ। ਚੈਨਲ 'ਨਿਊਜ਼ ਏਸ਼ੀਆ' ਦੀ ਪਿਛਲੇ ਹਫਤੇ ਦੀ ਖ਼ਬਰ ਅਨੁਸਾਰ, ਇਹ ਕੁਰਸੀਆਂ 44 ਸਾਲ ਦੇ ਗੋਵਿੰਦਰਾਜ ਮੁਥਾਇਆ ਵੱਲੋਂ ਤਿਆਰ ਕੀਤੀਆਂ ਗਈਆਂ ਹਨ, ਜਿਨ੍ਹਾਂ ਨੇ 2019 ’ਚ ਲੱਕੜ ਦੇ ਕੰਮ ਪ੍ਰਤੀ ਆਪਣੇ ਜਜ਼ਬੇ ਨੂੰ ਮੁਕੰਮਲ ਤੌਰ 'ਤੇ ਅਪਣਾਇਆ ਸੀ। ਮੁਥਾਇਆ ਨੇ ਕਿਹਾ ਕਿ ਜਦੋਂ ਜੁਲਾਈ ਦੇ ਅੰਤ ’ਚ ਸਿੰਗਾਪੁਰ ਦੇ ਰੋਮਨ ਕੈਥੋਲਿਕ ਆਰਚਡੀਓਸਿਸ ਵੱਲੋਂ ਉਨ੍ਹਾਂ ਨੂੰ ਇਕ ਕਾਲ ਆਈ, ਤਾਂ ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਉਨ੍ਹਾਂ ਦੇ ਕੰਮ ’ਚ ਹੁਣ ਤੱਕ ਦਾ ਸਭ ਤੋਂ ਵੱਡਾ ਨਾਮ ਜੁੜੇਗਾ।
ਪੜ੍ਹੋ ਇਹ ਅਹਿਮ ਖ਼ਬਰ-ਪੰਜਾਬ ਦੇ ਨੌਜਵਾਨ ਸਟੂਡੈਂਟ ਵੀਜ਼ਾ 'ਤੇ ਜਾਣਾ ਚਾਹੁੰਦੇ ਨੇ ਕੈਨੇਡਾ
ਉਨ੍ਹਾਂ ਨੇ ਦੋਵਾਂ "100 ਫੀਸਦੀ ‘‘ਹੱਥੀਂ ਬਣੀਆਂ’’ ਕੁਰਸੀਆਂ ਇਕ ਮਹੀਨੇ ’ਚ ਤਿਆਰ ਕੀਤੀਆਂ। ਪੌਪ ਫ੍ਰਾਂਸਿਸ 11 ਤੋਂ 13 ਸਤੰਬਰ ਤੱਕ ਇੰਡੋਨੇਸ਼ੀਆ, ਪਾਪੁਆ ਨਿਊ ਗੀਨੀ, ਤਿਮੋਰ-ਲਿਸਟੇ ਅਤੇ ਸਿੰਗਾਪੁਰ ਦੀ ਆਪਣੀ 12 ਦਿਨਾਂ ਦੀ ਚਾਰ ਦੇਸ਼ਾਂ ਦੀ ਯਾਤਰਾ ਦੇ ਆਖਰੀ ਚਰਨ ’ਚ ਸਿੰਗਾਪੁਰ ’ਚ ਰਹਿਣਗੇ। 2013 ’ਚ ਵਿਸ਼ਵ ਪੱਧਰੀ ਕੈਥੋਲਿਕ ਚਰਚ ਦਾ ਮੁਖੀ ਬਣਨ ਦੇ ਬਾਅਦ ਇਹ ਵੈਟੀਕਨ ਤੋਂ ਬਾਹਰ ਉਨ੍ਹਾਂ ਦੀ ਸਭ ਤੋਂ ਲੰਬੀ ਯਾਤਰਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਚੀਨ 'ਚ ਮਿਲਿਆ ਨਵਾਂ ਵਾਇਰਸ, ਦਿਮਾਗ 'ਤੇ ਕਰਦਾ ਹੈ ਸਿੱਧਾ ਅਸਰ
ਸਿੰਗਾਪੁਰ ’ਚ 87 ਸਾਲ ਦੇ ਪੌਪ ਦੇ ਪ੍ਰੋਗਰਾਮ ’ਚ ਰਾਸ਼ਟਰਪਤੀ ਥਰਮਨ ਸ਼ਣਮੁਗਰਤਨ ਅਤੇ ਪ੍ਰਧਾਨ ਮੰਤਰੀ ਲੌਰੇਂਸ ਵੋਂਗ ਨਾਲ ਮੀਟਿੰਗ, ਨੈਸ਼ਨਲ ਸਟੇਡੀਅਮ ’ਚ ਪ੍ਰਾਰਥਨਾ ਸਭਾ ਦੀ ਅਗਵਾਈ ਅਤੇ ਕੈਥੋਲਿਕ ਜੂਨੀਅਰ ਕਾਲਜ ’ਚ ਨੌਜਵਾਨਾਂ ਨਾਲ ਅੰਤਰ-ਧਾਰਮਿਕ ਗੱਲਬਾਤ ਸੈਸ਼ਨ ਸ਼ਾਮਲ ਹਨ। ਇਹ ਕੁਰਸੀਆਂ ਅੰਤਰ-ਧਾਰਮਿਕ ਗੱਲਬਾਤ ਦੌਰਾਨ ਵਰਤੀ ਜਾਣਗੀਆਂ। ਮੁਥਾਇਆ, ਜੋ ਕਿ ਇਕ ਹਿੰਦੂ ਹਨ, ਨੇ ਉਹ ਮੰਦਰਾਂ ਅਤੇ ਮਸਜਿਦਾਂ ਨਾਲ ਸੰਪਰਕ ਕੀਤਾ ਜਿਨ੍ਹਾਂ ਦਾ ਹਾਲ ਹੀ ’ਚ ਮੁੜ-ਨਿਰਮਾਣ ਕੀਤਾ ਗਿਆ ਸੀ, ਤਾਂ ਕਿ ਬਚੀਆਂ ਹੋਈਆਂ ਲੱਕੜਾਂ ਨੂੰ ਉਹ ਦੁਬਾਰਾ ਵਰਤ ਸਕਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੀਅਤਨਾਮ 'ਚ ਚੱਕਰਵਾਤ 'ਯਾਗੀ' ਕਾਰਨ 14 ਲੋਕਾਂ ਦੀ ਮੌਤ, ਭਾਰੀ ਮੀਂਹ ਦੀ ਚਿਤਾਵਨੀ ਜਾਰੀ
NEXT STORY