ਵੈਟੀਕਨ ਸਿਟੀ : ਪੋਪ ਫਰਾਂਸਿਸ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਸ਼ਨੀਵਾਰ ਨੂੰ ਵੈਟੀਕਨ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਦਮੇ ਨਾਲ ਜੁੜੀ ਸਾਹ ਦੀ ਸਮੱਸਿਆ ਤੋਂ ਪੀੜਤ ਸਨ, ਜਿਸ ਕਾਰਨ ਉਨ੍ਹਾਂ ਨੂੰ ਵੱਡੀ ਮਾਤਰਾ 'ਚ ਆਕਸੀਜਨ ਦੀ ਲੋੜ ਸੀ। 88 ਸਾਲਾ ਪੋਪ ਫਰਾਂਸਿਸ ਫੇਫੜਿਆਂ ਦੀ ਗੰਭੀਰ ਇਨਫੈਕਸ਼ਨ ਕਾਰਨ ਪਿਛਲੇ ਹਫ਼ਤੇ ਤੋਂ ਹਸਪਤਾਲ 'ਚ ਦਾਖ਼ਲ ਹਨ। ਡਾਕਟਰਾਂ ਮੁਤਾਬਕ ਉਨ੍ਹਾਂ ਨੂੰ ਅਨੀਮੀਆ ਦੀ ਸਮੱਸਿਆ ਵੀ ਹੈ, ਜਿਸ ਕਾਰਨ ਉਨ੍ਹਾਂ ਨੂੰ ਖੂਨ ਚੜ੍ਹਾਇਆ ਗਿਆ।
ਵੈਟੀਕਨ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਪੋਪ ਦਿਨ ਭਰ ਕੁਰਸੀ 'ਤੇ ਬੈਠੇ ਰਹੇ ਪਰ ਕੱਲ੍ਹ ਨਾਲੋਂ ਜ਼ਿਆਦਾ ਦਰਦ 'ਚ ਹਨ। ਫਿਲਹਾਲ ਉਨ੍ਹਾਂ ਦੀ ਹਾਲਤ ਬਾਰੇ ਕੋਈ ਪੱਕੀ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ। ਪੋਪ ਦੇ ਨਿੱਜੀ ਡਾਕਟਰ ਲੁਈਗੀ ਕਾਰਬੋਨ ਨੇ ਕਿਹਾ ਕਿ ਉਹ ਅਜੇ ਵੀ ਖਤਰੇ ਤੋਂ ਬਾਹਰ ਨਹੀਂ ਹਨ। ਸਾਰੇ ਕਮਜ਼ੋਰ ਮਰੀਜ਼ਾਂ ਵਾਂਗ, ਉਨ੍ਹਾਂ ਦੀ ਹਾਲਤ ਕਿਸੇ ਵੀ ਸਮੇਂ ਵਿਗੜ ਸਕਦੀ ਹੈ।
ਇਹ ਵੀ ਪੜ੍ਹੋ : ਪੈਨਸਿਲਵੇਨੀਆ 'ਚ ਹਸਪਤਾਲ ਦੇ ਅੰਦਰ ਬੰਦੂਕਧਾਰੀ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ, ਹਮਲਾਵਰ ਨੂੰ ਕੀਤਾ ਢੇਰ
ਫੇਫੜਿਆਂ ਦੀ ਇਨਫੈਕਸ਼ਨ ਤੋਂ ਪੀੜਤ ਹਨ ਪੋਪ
ਡਾਕਟਰਾਂ ਨੇ ਪਹਿਲਾਂ ਹੀ ਸਪੱਸ਼ਟ ਕੀਤਾ ਸੀ ਕਿ ਪੋਪ ਫਰਾਂਸਿਸ ਨਿਮੋਨੀਆ ਅਤੇ ਗੁੰਝਲਦਾਰ ਸਾਹ ਦੀ ਲਾਗ ਤੋਂ ਪੀੜਤ ਹਨ। ਫਿਲਹਾਲ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਨ੍ਹਾਂ ਨੂੰ ਘੱਟੋ-ਘੱਟ ਇਕ ਹਫਤਾ ਹਸਪਤਾਲ 'ਚ ਰਹਿਣਾ ਪਵੇਗਾ। ਵੈਟੀਕਨ ਵਿੱਚ ਪੋਪ ਤੋਂ ਬਿਨਾਂ ਪਵਿੱਤਰ ਸਾਲ ਦਾ ਜਸ਼ਨ ਜਾਰੀ ਰਿਹਾ। ਸ਼ਨੀਵਾਰ ਨੂੰ ਇੱਕ ਅਪਡੇਟ ਵਿੱਚ ਵੈਟੀਕਨ ਨੇ ਕਿਹਾ ਕਿ ਪੋਪ ਰਾਤ ਦੀ ਚੰਗੀ ਨੀਂਦ ਲੈਣ ਵਿੱਚ ਕਾਮਯਾਬ ਰਹੇ, ਪਰ ਡਾਕਟਰਾਂ ਦਾ ਕਹਿਣਾ ਹੈ ਕਿ ਸਭ ਤੋਂ ਵੱਡਾ ਖਤਰਾ ਸੇਪਸਿਸ (ਖੂਨ ਦੀ ਲਾਗ), ਨਿਮੋਨੀਆ ਦੀਆਂ ਪੇਚੀਦਗੀਆਂ ਵਿੱਚੋਂ ਇੱਕ ਹੈ।
ਵਾਇਰਲ, ਬੈਕਟੀਰੀਅਲ ਅਤੇ ਫੰਗਲ ਇਨਫੈਕਸ਼ਨਾਂ ਦਾ ਸਾਹਮਣਾ
ਪੋਪ ਫਰਾਂਸਿਸ ਨੂੰ 14 ਫਰਵਰੀ ਨੂੰ ਰੋਮ ਦੇ ਜੇਮੇਲੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਸ਼ੁਰੂ ਵਿਚ ਉਨ੍ਹਾਂ ਦੇ ਬ੍ਰੌਨਕਾਈਟਸ ਦੇ ਲੱਛਣ ਵਧ ਗਏ ਸਨ, ਜਿਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਜਾਂਚ ਵਿੱਚ ਉਨ੍ਹਾਂ ਦੇ ਫੇਫੜਿਆਂ ਵਿੱਚ ਵਾਇਰਲ, ਬੈਕਟੀਰੀਅਲ ਅਤੇ ਫੰਗਲ ਇਨਫੈਕਸ਼ਨ ਦੀ ਪੁਸ਼ਟੀ ਹੋਈ। ਉਨ੍ਹਾਂ ਨੂੰ ਕੋਰਟੀਕੋਸਟੀਰੋਇਡਜ਼, ਐਂਟੀਬਾਇਓਟਿਕਸ ਅਤੇ ਆਕਸੀਜਨ ਸਪੋਰਟ 'ਤੇ ਰੱਖਿਆ ਗਿਆ ਹੈ। ਪੋਪ ਦੀ ਦੇਖਭਾਲ ਉਨ੍ਹਾਂ ਦੇ ਨਿੱਜੀ ਡਾ. ਕਾਰਬੋਨ ਅਤੇ ਨਰਸ ਮੈਸੀਮਿਲਿਆਨੋ ਸਟ੍ਰੈਪੇਟੀ ਦੁਆਰਾ ਕੀਤੀ ਜਾ ਰਹੀ ਹੈ। ਹਾਲਾਂਕਿ, ਬਿਮਾਰ ਹੋਣ ਦੇ ਬਾਵਜੂਦ ਉਹ ਵੈਟੀਕਨ 'ਚ ਰਹਿ ਕੇ ਕੰਮ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ ਦੀ ਹਾਲਤ ਵਿਗੜਨ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਉਣਾ ਪਿਆ।
ਇਹ ਵੀ ਪੜ੍ਹੋ : ਫਰਾਂਸ 'ਚ ਚਾਕੂ ਨਾਲ ਹਮਲਾ; ਇਕ ਦੀ ਮੌਤ, 5 ਪੁਲਸ ਮੁਲਾਜ਼ਮ ਜ਼ਖਮੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਰਾਂਸ 'ਚ ਚਾਕੂ ਨਾਲ ਹਮਲਾ; ਇਕ ਦੀ ਮੌਤ, 5 ਪੁਲਸ ਮੁਲਾਜ਼ਮ ਜ਼ਖਮੀ
NEXT STORY