ਵਾਸ਼ਿੰਗਟਨ - ਅਮਰੀਕਾ ਦੇ ਅਫਗਾਨਿਸਤਾਨ ਤੋਂ ਆਪਣੀ ਫੌਜ ਕੱਢਣ ਦੇ ਨਾਲ ਹੀ ਇਤਿਹਾਸ ਵਿਚ ਸਭ ਤੋਂ ਲੰਬੀ ਜੰਗ ਦੇ ਖਤਮ ਹੋਣ ’ਤੇ ਇਕ ਪ੍ਰਭਾਵਸ਼ਾਲੀ ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਮੂਰਤੀ ਨੇ ਕਿਹਾ ਕਿ ਅਮਰੀਕਾ ਨੂੰ ਅਫਗਾਨਿਸਤਾਨ ਵਿਚ ਆਪਣੀ ਅੱਤਵਾਦ ਵਿਰੋਧੀ ਮੁਹਿੰਮ ਜਾਰੀ ਰੱਖਣੀ ਚਾਹੀਦੀ ਹੈ ਤਾਂ ਜੋ ਉਹ ਆਈ. ਐੱਸ. ਆਈ. ਐੱਸ. ਅਤੇ ਅਲਕਾਇਦਾ ਵਰਗੇ ਅੱਤਵਾਦੀਆਂ ਸਮੂਹਾਂ ਲਈ ਪਨਾਹਗਾਹ ਨਾ ਬਣੇ।
ਇਹ ਵੀ ਪੜ੍ਹੋ - ਪੈਨਸਿਲਵੇਨੀਆ ਨੇ ਜ਼ਰੂਰੀ ਕੀਤੀ ਸਕੂਲੀ ਸੰਸਥਾਵਾਂ 'ਚ ਫੇਸ ਮਾਸਕ ਦੀ ਵਰਤੋਂ
ਕ੍ਰਿਸ਼ਨਮੂਰਤੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਕਈ ਤਰੀਕਿਆਂ ਨਾਲ ਅੱਤਵਾਦ ਖਿਲਾਫ ਲੜਾਈ ਵਿਚ ਸਹਿਯੋਗ ਕਰ ਸਕਦੇ ਹਨ ਜਿਸ ਵਿਚ ਖੁਫੀਆ ਸੂਚਨਾਵਾਂ ਸਾਂਝੀਆਂ ਕਰਨਾ ਵੀ ਸ਼ਾਮਲ ਹੈ। ਨਾਲ ਹੀ ਅੱਤਵਾਦੀਆਂ ਖਿਲਾਫ ਕਾਰਵਾਈ ਕਰਨ ਦੀ ਸਮਰੱਥਾ ਵਧਾਉਣ ਅਤੇ ਉਨ੍ਹਾਂ ਦੇ ਮਨਸੂਬਿਆਂ ’ਤੇ ਪਾਣੀ ਫੇਰਨ ਲਈ ਕੰਮ ਕਰ ਸਕਦੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਤਾਲਿਬਾਨ ਦੇ ਸਰਵਉੱਚ ਨੇਤਾ ਨੇ ਸਰਕਾਰ ਗਠਨ ’ਤੇ ਗੱਲਬਾਤ ਪੂਰੀ ਕੀਤੀ, ਨਵੀਂ ਸਰਕਾਰ ਦਾ ਐਲਾਨ 2 ਹਫਤੇ ’ਚ
NEXT STORY