ਨਿਊਯਾਰਕ (ਏਪੀ)- ਅਮਰੀਕਾ ਦੀ ਇੱਕ ਔਰਤ ਨੇ ਦਾਅਵਾ ਕੀਤਾ ਹੈ ਕਿ ਜਦੋਂ ਉਹ 17 ਸਾਲ ਦੀ ਸੀ ਉਦੋਂ ਬ੍ਰਿਟੇਨ ਦੇ ਪ੍ਰਿੰਸ ਐਂਡਰਿਊ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਇੱਕ ਜੱਜ ਨੇ ਬੁੱਧਵਾਰ ਨੂੰ ਕਿਹਾ ਕਿ ਜੇਕਰ ਇਹ ਦਾਅਵੇ ਕਾਨੂੰਨੀ ਚੁਣੌਤੀ ਦੇ ਅੱਗੇ ਟਿਕ ਜਾਣ ਤਾਂ ਅਗਲੇ ਸਾਲ ਦੇ ਅੰਤ ਵਿੱਚ ਨਿਊਯਾਰਕ ਦੀ ਇੱਕ ਅਦਾਲਤ ਵਿੱਚ ਮੁਕੱਦਮਾ ਚਲਾਇਆ ਜਾ ਸਕਦਾ ਹੈ।
ਪੜ੍ਹੋ ਇਹ ਅਹਿਮ ਖਬਰ - ਅਮਰੀਕਾ 'ਚ ਖਿੜਿਆ ਅਜੀਬ 'ਫੁੱਲ', ਦੇਖਣ ਲਈ ਜੁਟੇ ਹਜ਼ਾਰਾਂ ਲੋਕ, ਜਾਣੋ ਵਜ੍ਹਾ
ਐਂਡਰਿਊ ਦੇ ਵਕੀਲਾਂ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਵਰਜੀਨੀਆ ਗਿਫਰੇ ਵੱਲੋਂ ਦਾਇਰ ਸਿਵਲ ਮੁਕੱਦਮੇ ਨੂੰ ਖਾਰਜ ਕੀਤਾ ਜਾਵੇ। ਔਰਤ ਨੇ ਕਿਹਾ ਹੈ ਕਿ 2001 ਵਿੱਚ ਫਾਈਨਾਂਸਰ ਜੈਫਰੀ ਐਪਸਟੀਨ ਨੇ ਉਸ 'ਤੇ ਪ੍ਰਿੰਸ ਨਾਲ ਸੈਕਸ ਕਰਨ ਲਈ ਦਬਾਅ ਬਣਾਇਆ ਸੀ। ਐਪਸਟੀਨ ਨੇ ਮੁਕੱਦਮਾ ਸ਼ੁਰੂ ਹੋਣ ਤੋਂ ਪਹਿਲਾਂ ਖੁਦਕੁਸ਼ੀ ਕਰ ਲਈ ਸੀ। ਵਕੀਲਾਂ ਨੇ ਕਿਹਾ ਕਿ ਪ੍ਰਿੰਸ ਨੇ ਕਦੇ ਗਿਫਰੇ ਦਾ ਜਿਨਸੀ ਸ਼ੋਸ਼ਣ ਨਹੀਂ ਕੀਤਾ ਅਤੇ ਔਰਤ 'ਤੇ ਐਂਡਰਿਊ ਤੋਂ ਪੈਸੇ ਦੀ ਮੰਗ ਕਰਨ ਦਾ ਦੋਸ਼ ਲਗਾਇਆ। ਅਮਰੀਕੀ ਜ਼ਿਲ੍ਹਾ ਜੱਜ ਲੁਈਸ ਏ ਕੈਪਲਨ ਨੇ ਕਿਹਾ ਕਿ ਕੇਸ ਦੀ ਸੁਣਵਾਈ ਸਤੰਬਰ ਤੋਂ ਦਸੰਬਰ ਦਰਮਿਆਨ ਹੋ ਸਕਦੀ ਹੈ।
ਆਸਟ੍ਰੇਲੀਆ 'ਚ ਇਨਫਲੂਐਂਜ਼ਾ ਨਾਲ ਹੋਣ ਵਾਲੀਆਂ ਮੌਤਾਂ 'ਚ ਗਿਰਾਵਟ ਦਰਜ
NEXT STORY