ਲੰਡਨ— ਇੰਗਲੈਂਡ ਦੇ ਪ੍ਰਿੰਸ ਵਿਲੀਅਮ, ਉਨ੍ਹਾਂ ਦੀ ਪਤਨੀ ਕੇਟ ਮਿਡਲਟਨ ਅਤੇ ਪ੍ਰਿੰਸ ਹੈਰੀ ਨੇ ਕੁਈਨ ਐਲਿਜ਼ਾਬੇਥ ਓਲੰਪਿਕ ਪਾਰਕ ਵਿਚ 50 ਮੀਟਰ ਦੀ ਦੌੜ ਵਿਚ ਹਿੱਸਾ ਲਿਆ। ਇਸ ਮੈਰਾਥਨ ਦੌੜ ਦਾ ਆਯੋਜਨ 'ਮੈਂਟਲ ਹੈਲਥ ਕੰੰਪੇਨ ਹੈਡਸ ਟੂਗੈਦਰ' ਨੂੰ ਪਰਮੋਟ ਕਰਨ ਲਈ ਕੀਤਾ ਗਿਆ ਸੀ। ਇਸ ਦੌੜ ਵਿਚ ਪ੍ਰਿੰਸ ਹੈਰੀ ਨੇ ਆਪਣੇ ਭਰਾ ਅਤੇ ਭਾਬੀ ਨੂੰ ਹਰਾ ਦਿੱਤਾ। ਉਹ ਦੋਹਾਂ ਨੂੰ ਪਿੱਛੇ ਛੱਡਦੇ ਹੋਏ ਸਭ ਤੋਂ ਪਹਿਲਾਂ ਮੰਜ਼ਿਲ ਤੱਕ ਪੁੱਜੇ। ਇਸ ਦੌੜ ਵਿਚ ਪ੍ਰਿੰਸ ਵਿਲੀਅਮ ਦੂਜੇ ਨੰਬਰ ਅਤੇ ਕੇਟ ਤੀਜੇ ਨੰਬਰ 'ਤੇ ਰਹੀ। ਇਹ ਮੁਕਾਬਲਾ ਇਨ੍ਹਾਂ ਤਿੰਨਾਂ ਵਿਚਕਾਰ ਹੀ ਸੀ, ਜਦੋਂ ਕਿ ਹਜ਼ਾਰਾਂ ਲੋਕ ਉਨ੍ਹਾਂ ਦੀ ਇਸ ਦੌੜ ਦੇ ਗਵਾਹ ਬਣੇ। ਵਿਲੀਅਮ ਨੇ ਦੌੜ ਖਤਮ ਕਰਦੇ ਹੀ ਕੇਟ ਨੂੰ ਗਲੇ ਲਗਾ ਲਿਆ।
ਕਾਨਪੁਰ ਰੇਲ ਹਾਦਸੇ ਦੀ ਸਾਜ਼ਿਸ਼ ਰਚਨ ਵਾਲੇ ਨੂੰ ਨੇਪਾਲ 'ਚ ਲੱਗੀਆਂ ਹੱਥਕੜੀਆਂ
NEXT STORY