ਪਾਰਮਾ (ਦਲਵੀਰ ਸਿੰਘ ਕੈਂਥ)- ਸ੍ਰੀ ਗੁਰੁ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੂਰਬ ਮੌਕੇ ਨਵੰਬਰ ਵਿੱਚ ਸ੍ਰੀ ਹਰਿਮੰਦਿਰ ਸਾਹਿਬ ਤੋਂ ਹਲੇਮੀਆਂ ਤੇ ਮੁਹੱਬਤਾਂ ਦੀ ਲਹਿਰ ਸ਼ੁਰੂਆਤ ਕੀਤੀ ਗਈ। ਉਸਦੇ ਅਗਲੇ ਪੜਾਅ ਲਈ ਇਹ ਲਹਿਰ ਯੂਰਪ ਵਿੱਚ ਪਹੁੰਚ ਰਹੀ ਹੈ। ਜਾਣਕਾਰੀ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਹਲੇਮੀਆਂ ਤੇ ਮੁਹੱਬਤਾਂ ਦੀ ਲਹਿਰ ਪਵਿੱਤਰ ਧਰਤੀ ਸ੍ਰੀ ਅਮ੍ਰਿੰਤਸਰ ਸਾਹਿਬ ਤੋਂ ਆਰੰਭ ਹੋਈ ਸੀ ਅਤੇ ਪੰਜ ਤਖਤਾਂ ਦੇ ਜੱਥੇਦਾਰ ਸਾਹਿਬਾਨ ਵੱਲੋਂ ਦੁਨੀਆ ਦੇ ਸਭ ਧਰਮਾਂ ਦੇ ਆਗੂਆਂ ਸਾਹਮਣੇ ਇਸ ਲਹਿਰ ਨੂੰ ਪੂਰੇ ਸੰਸਾਰ ਵਿੱਚ ਪਹੁੰਚਾਉਣ ਦਾ ਪ੍ਰਣ ਕੀਤਾ ਸੀ। ਜਿਸਦੇ ਤਹਿਤ ਹੁਣ ਇਹ ਲਹਿਰ 5 ਅਪ੍ਰੈਲ ਦਿਨ ਸ਼ਨੀਵਾਰ ਨੂੰ ਇਟਲੀ ਦੇ ਸ਼ਹਿਰ ਪਾਰਮਾ ਆ ਰਹੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਆਸ ਦੀ ਕਿਰਨ: ਸ਼ਖ਼ਸ ਨੇ ਛੱਡ 'ਤੀ ਸੀ ਬਚਣ ਦੀ ਆਸ ਪਰ AI ਨੇ ਬਚਾ ਲਈ ਜਾਨ
ਜਿਸ ਵਿੱਚ ਸਾਬਕਾ ਜੱਥੇਦਾਰ ਗਿਆਨੀ ਰਘਵੀਰ ਸਿੰਘ ਸਮੇਤ ਵੱਖ ਵੱਖ ਧਰਮਾਂ ਦੇ ਪ੍ਰਤਿਿਨਧ ਪਹੁੰਚ ਰਹੇ ਹਨ। ਪ੍ਰਬੰਧਕਾਂ ਵੱਲੋਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਰੀ ਲੋਕਾਈ ਨੂੰ ਪਿਆਰ ਭਰਿਆ ਸੰਦੇਸ਼ ‘ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆ ਤਤੁ’ ਲੈਕੇ ਸਾਰੀ ਦੁਨੀਆ ਵਿੱਚ ਫੈਲਾਉਣਾ ਹਰ ਸਿੱਖ ਦਾ ਇਖਲਾਕੀ ਫਰਜ਼ ਅਤੇ ਜ਼ਿੰਮੇਵਾਰੀ ਹੈ।ਇਹ ਲਹਿਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਲੈਕੇ ਹਰ ਘਰ ਜਾਵੇਗੀ।ਇਸ ਲਈ ਇਸ ਦੀ ਖੁਸ਼ਬੂ ਸਾਰੇ ਸੰਸਾਰ ਵਿੱਚ ਪਹੁੰਚਣੀ ਚਾਹੀਦੀ ਹੈ। ਇਸ ਲਹਿਰ ਦਾ ਕਾਮਯਾਬ ਹੋਣਾ ਅਤਿ ਜਰੂਰੀ ਹੈ।ਇਸ ਲਹਿਰ ਵਿੱਚ ਭਾਗ ਲੈਣ ਲਈ https://kindnessandlove.org/italy ਤੋਂ ਸੀਟ ਰਿਜਰਵ ਹੋਵੇਗੀ। ਜੋ ਕਿ ਬਿਲਕੁਲ ਮੁਫਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਪੁਲਾੜ ਯਾਤਰੀਆਂ ਲਈ Trump ਦਾ ਅਹਿਮ ਐਲਾਨ, ਆਪਣੀ ਜੇਬ 'ਚੋਂ ਕਰਨਗੇ ਓਵਰਟਾਈਮ ਦਾ ਭੁਗਤਾਨ
NEXT STORY