ਬੀਜਿੰਗ— ਚੀਨ ਨੇ ਤਕਨੀਕੀ ਖੇਤਰ ਵਿਚ ਬਹੁਤ ਤਰੱਕੀ ਕੀਤੀ ਹੈ। ਚੀਨ ਵਿਚ ਸੜਕ ਨਿਰਮਾਣ ਅਤੇ ਹੋਰ ਕਾਰਨਾਂ ਕਰ ਕੇ ਇਤਾਹਾਸਿਕ ਇਮਾਰਤਾਂ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਸ਼ਿਫਟ ਕੀਤਾ ਜਾਂਦਾ ਰਿਹਾ ਹੈ। ਚੀਨੀ ਕਾਰੀਗਰਾਂ ਨੂੰ ਇਸ ਕੰਮ ਵਿਚ ਮਹਾਰਤ ਹਾਸਲ ਹੈ ਪਰ ਕਰੀਬ 15 ਸਾਲ ਪਹਿਲਾਂ ਵੀ ਚੀਨ ਦੇ ਇਕ ਘਰ ਨੂੰ ਪੂਰਾ ਪੈਕ ਕਰ ਕੇ ਅਮਰੀਕਾ ਭੇਜਿਆ ਗਿਆ ਸੀ ਅਤੇ ਉੱਥੇ ਇਸ ਘਰ ਨੂੰ ਖੋਲ ਕੇ ਫਿਰ ਤੋਂ ਖੜ੍ਹਾ ਕੀਤਾ ਗਿਆ ਸੀ। ਯਿਨ ਯੂ ਤਾਂਗ ਨਾਂ ਦਾ ਇਹ ਘਰ ਮੈਸਚਿਉਟੇਸ ਅਮਰੀਕਾ ਦੇ ਇਕ ਮਿਊਜ਼ੀਅਮ ਵਿਚ ਸਥਿਤ ਹੈ।
ਘਰ ਦਾ ਨਿਰਮਾਣ
ਇਸ ਘਰ ਨੂੰ ਕਿੰਗ ਰਾਜਵੰਸ਼ (1644-1911) ਦੇ ਸਮੇਂ ਦੌਰਾਨ ਚੀਨ ਦੇ ਦੱਖਣੀ-ਪੱਛਮੀ ਖੇਤਰ ਹੁਈਝੋਊ ਸਥਿਤ ਅਨਹੁਈ ਪਿੰਡ ਵਿਚ ਰਹਿੰਦੇ ਹੁਆਂਗ ਉਪਨਾਮ ਵਾਲੇ ਇਕ ਅਮੀਰ ਵਪਾਰੀ ਨੇ ਬਣਾਇਆ ਸੀ। ਇਸ ਘਰ ਦਾ ਨਾਂ ਯਿਨ ਯੂ ਤਾਂਗ ਰੱਖਿਆ ਗਿਆ ਜਿਸ ਦਾ ਮਤਲਬ ਹੁੰਦਾ ਹੈ 'ਭਰੂਪਰ ਛਾਂ'। ਇਸ ਘਰ ਦੇ 16 ਕਮਰੇ ਹਨ। ਇਸ ਘਰ ਵਿਚ ਕਰੀਬ ਦੋ ਸਦੀਆਂ ਤੱਕ ਹੁਆਂਗ ਪਰਿਵਾਰ ਰਹਿੰਦਾ ਰਿਹਾ। ਫਿਰ ਸਾਲ 1982 ਵਿਚ ਪਰਿਵਾਰ ਦੇ ਅਖੀਰੀ ਮੈਂਬਰ ਦੇ ਪਿੰਡ ਛੱਡ ਦੇਣ ਮਗਰੋਂ ਇਸ ਨੂੰ ਬੰਦ ਕਰ ਦਿੱਤਾ ਗਿਆ।
ਅਮਰੀਕੀ ਵਿਦਵਾਨ ਨੇ ਖਰੀਦ ਲਿਆ ਇਸ ਘਰ ਨੂੰ
ਨੈਂਸੀ ਬਰਲੀਨਰ ਨਾਂ ਦੀ ਇਕ ਅਮਰੀਕੀ ਵਿਦਵਾਨ ਚੀਨੀ ਆਰਕੀਟੈਕਚਰ ਅਤੇ ਫਰਨੀਚਰ 'ਤੇ ਰਿਸਰਚ ਕਰਨ ਲਈ ਚੀਨ ਆਈ ਹੋਈ ਸੀ। ਸਾਲ 1996 ਵਿਚ ਉਸ ਨੇ ਯਿਨ ਯੂ ਤਾਂਗ ਹਾਊਸ ਨੂੰ ਦੇਖਿਆ। ਉਦੋਂ ਹੁਆਂਗ ਪਰਿਵਾਰ ਇਸ ਨੂੰ ਵੇਚਣਾ ਚਾਹੁੰਦਾ ਸੀ। ਨੈਂਸੀ ਬਰਲੀਨਰ ਦੀ ਪੀਬੌਡੀ ਏਸੇਕਸ ਮਿਊਜ਼ੀਅਮ (ਪੀ. ਈ. ਐੱਮ.) ਲਈ ਕੰਮ ਕਰਦੀ ਸੀ। ਉਨ੍ਹਾਂ ਦੀ ਸਿਫਾਰਿਸ਼ 'ਤੇ ਮਿਊਜ਼ੀਅਮ ਨੇ ਇਸ ਘਰ ਨੂੰ ਖਰੀਦ ਲਿਆ। ਇਸ ਮਗਰੋਂ ਇਸ ਘਰ ਨੂੰ ਦੂਜੀ ਜਗ੍ਹਾ ਲਿਜਾਣ ਦੀ ਕੋਸ਼ਿਸ਼ ਕੀਤੀ ਗਈ।
ਇਸ ਤਰ੍ਹਾਂ ਕੀਤਾ ਗਿਆ ਸ਼ਿਫਟ
ਘਰ ਨੂੰ ਹਿੱਸਿਆਂ ਵਿਚ ਵੰਡਣ ਤੋਂ ਪਹਿਲਾਂ ਇਸ ਦੀ ਆਰਕੀਟੈਕਚਰ ਡ੍ਰਾਇੰਗ ਬਣਾਈ ਗਈ, ਮਾਪ ਕੀਤਾ ਗਿਆ ਅਤੇ ਤਸਵੀਰਾਂ ਖਿੱਚੀਆਂ ਗਈਆਂ। ਇਸ ਮਗਰੋਂ ਛੱਤ ਦੀਆਂ ਟਾਇਲਾਂ ਤੋਂ ਲੈ ਕੇ ਨੀਂਹ ਦੇ ਪੱਥਰਾਂ ਤੱਕ ਸਭ ਕੁਝ ਚੰਗੀ ਤਰ੍ਹਾਂ ਪੈਕ ਕਰ ਕੇ ਅਮਰੀਕਾ ਭੇਜੇ ਗਏ। ਹੁਈਝੋਊ ਤੋਂ ਮੈਸਚਿਉਟੇਸ ਦੇ ਵਿਚ ਦੀ ਦੂਰੀ ਕਰੀਬ 12 ਹਜ਼ਾਰ ਕਿਲੋਮੀਟਰ ਹੈ। ਇੱਥੇ ਇਸ ਘਰ ਨੂੰ ਬੌਸਟਨ ਦੇ ਇਕ ਗੋਦਾਮ ਵਿਚ ਖੋਲਿਆ ਗਿਆ ਅਤੇ ਘਰ ਨੂੰ ਪੀਬੌਡੀ ਏਸੇਕਸ ਮਿਊਜ਼ੀਅਮ ਦੀ ਜ਼ਮੀਨ 'ਤੇ ਲਈਆਂ ਗਈਆਂ ਤਸਵੀਰਾਂ ਅਤੇ ਡ੍ਰਾਇੰਗ ਦੇ ਆਧਾਰ 'ਤੇ ਫਿਰ ਤੋਂ ਖੜ੍ਹਾ ਕੀਤਾ ਗਿਆ।
ਗਲੇ ਦੇ ਕੈਂਸਰ ਕਾਰਨ ਕੁਲਸੁਮ ਨਵਾਜ ਦੀ ਲੰਡਨ 'ਚ ਕੀਤੀ ਗਈ ਦੂਜੀ ਸਰਜਰੀ
NEXT STORY