ਇਸਤਾਂਬੁਲ- ਬੀਜਿੰਗ ਸਰਦਰੁੱਤ ਓਲੰਪਿਕ ਦੀ ਸ਼ੁਰੂਆਤ ਤੋਂ ਕੁਝ ਦਿਨ ਪਹਿਲਾਂ ਤੁਰਕੀ ਦੀ ਰਾਜਧਾਨੀ ਦੀਆਂ ਸੜਕਾਂ 'ਚ ਦਰਜਨਾਂ ਪ੍ਰਦਰਸ਼ਨਕਾਰੀਆਂ ਨੇ ਚੀਨ 'ਚ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਹਵਾਲਾ ਦਿੰਦੇ ਹੋਏ ਇਸ ਮੇਗਾ ਈਵੈਂਟ ਦੇ ਬਾਈਕਾਟ ਦਾ ਸੱਦਾ ਦਿੱਤਾ। ਪ੍ਰਦਰਸ਼ਨਕਾਰੀ ਐਤਵਾਰ ਨੂੰ ਇਸਤਾਂਬੁਲ ਓਲੰਪਿਕ ਕਮੇਟੀ ਦੀ ਇਮਾਰਤ ਦੇ ਬਾਹਰ ਪੂਰਬੀ ਤੁਰਕੀਸਤਾਨ ਸੁਤੰਤਰਤਾ ਅੰਦੋਲਨ ਦੇ ਝੰਡ ਲਹਿਰਾਉਂਦੇ ਹੋਏ ਇਕੱਠੇ ਹੋਏ।
ਇਹ ਵੀ ਪੜ੍ਹੋ : ਪੀ. ਵੀ. ਸਿੰਧੂ ਨੇ ਜਿੱਤਿਆ ਸਈਦ ਮੋਦੀ ਕੌਮਾਂਤਰੀ ਦਾ ਮਹਿਲਾ ਸਿੰਗਲ ਖ਼ਿਤਾਬ
ਕਈ ਪ੍ਰਦਰਸ਼ਨਕਾਰੀਆਂ ਨੇ ਚੀਨ ਵਿਰੋਧੀ ਨਾਅਰੇ ਲਾਏ। ਕਈ ਲੋਕਾਂ ਨੇ ਹੱਥਾਂ 'ਚ 'ਨਸਲਕੁਸ਼ੀ ਓਲੰਪਿਕ ਬੰਦ ਕਰੋ' ਦੇ ਬੈਨਰ ਫੜੇ ਹੋਏ ਸਨ। ਖ਼ਬਰਾਂ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਚੀਨ ਕੋਲ ਓਲੰਪਿਕ ਦੀ ਮੇਜ਼ਬਾਨੀ ਕਰਨ ਦਾ ਹੱਕ ਨਹੀਂ ਹੈ ਜਦਕਿ ਉਸ ਵਲੋਂ ਉਈਗਰਾਂ ਦੇ ਖ਼ਿਲਾਫ਼ ਸਾਰੇ ਤਰ੍ਹਾਂ ਦੇ ਤਸੀਹੇ ਤੇ ਨਸਲਕੁਸ਼ੀ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਧੀ ਵਾਮਿਕਾ ਦੀਆਂ ਤਸਵੀਰਾਂ ਵਾਇਰਲ ਹੋਣ ਮਗਰੋਂ ਵਿਰਾਟ-ਅਨੁਸ਼ਕਾ ਨੇ ਤੋੜੀ ਚੁੱਪੀ, ਜਾਰੀ ਕੀਤਾ ਬਿਆਨ
ਹਾਲ ਦੇ ਮਹੀਨਿਆਂ 'ਚ ਚੀਨ ਦੇ ਖ਼ਿਲਾਫ਼ ਦੁਨੀਆ ਭਰ 'ਚ ਵਿਰੋਧ-ਪ੍ਰਦਰਸ਼ਨਾਂ 'ਚ ਵਾਧਾ ਹੋਇਆ ਹੈ, ਜੋ ਓਲੰਪਿਕ ਦੀ ਮੇਜ਼ਬਾਨੀ ਕਰ ਰਿਹਾ ਹੈ। ਪ੍ਰਦਰਸ਼ਨਕਾਰੀ ਆਗਾਮੀ ਓਲੰਪਿਕ ਪ੍ਰੋਗਰਾਮ ਦਾ ਬਾਈਕਾਟ ਕਰ ਰਹੇ ਹਨ ਕਿਉਂਕਿ ਬੀਜਿੰਗ ਸ਼ਿਨਜੀਆਂਗ ਸੂਬੇ 'ਚ ਮੁਸਲਿਮ ਘੱਟ ਗਿਣਤੀ ਫਿਰਕੇ 'ਤੇ ਅੱਤਿਆਚਾਰ ਕਰ ਰਿਹਾ ਹੈ। ਬੀਜਿੰਗ ਸਰਦਰੁੱਤ ਓਲੰਪਿਕ ਫਰਵਰੀ 'ਚ ਹੋਣ ਵਾਲੇ ਹਨ, ਤੇ ਸੰਯੁਕਤ ਰਾਜ ਅਮਰੀਕਾ ਤੇ ਕਈ ਹੋਰ ਦੇਸ਼ਾਂ ਨੇ ਇਸ ਆਯੋਜਨ ਦਾ ਸਿਆਸੀ ਬਾਈਕਾਟ ਕੀਤਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕੀ ਯੂਨੀਵਰਸਿਟੀ ਦੇ ਅਧਿਆਪਕਾਂ 'ਤੇ ਯੌਨ ਸ਼ੋਸ਼ਣ ਦੇ ਦੋਸ਼, ਸਾਬਕਾ 56 ਵਿਦਿਆਰਥੀ ਅਦਾਲਤ 'ਚ
NEXT STORY