ਤਹਿਰਾਨ (ਭਾਸ਼ਾ)- ਅਮਰੀਕੀ ਡਾਲਰ ਦੇ ਮੁਕਾਬਲੇ ਈਰਾਨੀ ਰਿਆਲ ਦੇ ਰਿਕਾਰਡ ਹੇਠਲੇ ਪੱਧਰ ’ਤੇ ਪੁੱਜਣ ਨੂੰ ਲੈ ਕੇ ਰਾਜਧਾਨੀ ਤਹਿਰਾਨ ਅਤੇ ਕਈ ਹੋਰ ਸ਼ਹਿਰਾਂ ਵਿਚ ਚੱਲ ਰਹੇ ਵਿਰੋਧ-ਪ੍ਰਦਰਸ਼ਨਾਂ ਵਿਚਕਾਰ ਈਰਾਨ ਦੇ ਕੇਂਦਰੀ ਬੈਂਕ ਦੇ ਗਵਰਨਰ ਨੇ ਸੋਮਵਾਰ ਨੂੰ ਅਸਤੀਫਾ ਦੇ ਦਿੱਤਾ। ਸਰਕਾਰੀ ਟੈਲੀਵਿਜ਼ਨ ’ਤੇ ਪ੍ਰਸਾਰਿਤ ਇਕ ਖ਼ਬਰ ’ਚ ਈਰਾਨੀ ਕੇਂਦਰੀ ਬੈਂਕ ਦੇ ਗਵਰਨਰ ਵਜੋਂ ਮੁਹੰਮਦ ਰਜ਼ਾ ਫਰਜ਼ੀਨ ਦੇ ਅਸਤੀਫੇ ਦੀ ਪੁਸ਼ਟੀ ਕੀਤੀ ਗਈ ਹੈ।
ਇਹ ਘਟਨਾਕ੍ਰਮ ਅਜਿਹੇ ਸਮੇਂ ਸਾਹਮਣੇ ਆਇਆ, ਜਦੋਂ ਤਹਿਰਾਨ ਅਤੇ ਆਲੇ-ਦੁਆਲੇ ਦੇ ਸ਼ਹਿਰਾਂ ਵਿਚ ਵਪਾਰੀਆਂ ਅਤੇ ਦੁਕਾਨਦਾਰਾਂ ਨੇ ਸੋਮਵਾਰ ਨੂੰ ਲਗਾਤਾਰ ਦੂਜੇ ਦਿਨ ਵਿਰੋਧ-ਪ੍ਰਦਰਸ਼ਨ ਕੀਤਾ। ਈਰਾਨੀ ਰਿਆਲ ਐਤਵਾਰ ਨੂੰ ਪ੍ਰਤੀ ਅਮਰੀਕੀ ਡਾਲਰ 14.2 ਲੱਖ ਈਰਾਨੀ ਰਿਆਲ ਤੱਕ ਡਿੱਗ ਗਿਆ। ਸੋਮਵਾਰ ਨੂੰ ਇਹ 13.8 ਲੱਖ ਈਰਾਨੀ ਰਿਆਲ ਪ੍ਰਤੀ ਅਮਰੀਕੀ ਡਾਲਰ ਸੀ।
'24 ਘੰਟਿਆਂ 'ਚ ਇਲਾਕਾ ਕਰ ਦਿਓ ਖਾਲੀ...', ਹਮਲੇ ਮਗਰੋਂ ਸਾਊਦੀ ਅਰਬ ਦਾ UAE ਨੂੰ ਅਲਟੀਮੇਟਮ
NEXT STORY