ਕਰੇਮੋਨਾ (ਦਲਵੀਰ ਕੈਂਥ)- ਇਟਲੀ ਦੀ ਧਰਤੀ ਵਿਆਹਾਂ ਲਈ ਸ਼ੁੱਭ ਸਮਝੀ ਜਾਂਦੀ ਹੈ। ਸ਼ਾਇਦ ਇਸੇ ਲਈ ਭਾਰਤ ਸਮੇਤ ਅਮਰੀਕਾ ਤੋਂ ਵੀ ਲੋਕ ਇਟਲੀ ਵਿਸ਼ੇਸ਼ ਤੌਰ 'ਤੇ ਵਿਆਹ ਕਰਵਾਉਣ ਹੀ ਆਉਂਦੇ ਹਨ। ਇਟਲੀ ਦੇ ਸ਼ਹਿਰ ਕਰੇਮੋਨਾ 'ਚ ਸਥਿਤ ਕਿੰਗ ਪੈਲਿਸ ਉਸ ਸਮੇ ਖੂਬ ਚਰਚਾ ਵਿਚ ਆ ਗਿਆ ਜਦ ਇਟਾਲੀਅਨ ਮੀਡੀਆ ਅਤੇ ਸੋਸ਼ਲ ਮੀਡੀਏ 'ਤੇ ਇਕ ਪੰਜਾਬੀ ਜੋੜੇ ਦੀ ਰਿਸੇਪਸ਼ਨ ਪਾਰਟੀ ਦਾ ਲਾਈਵ ਚਰਚਾ ਵਿਚ ਆ ਗਿਆ। ਜੋੜੇ ਦੀ ਹੈਲੀਕਾਪਟਰ ਜ਼ਰੀਏ ਬਾਲੀਵੁੱਡ ਸਟਾਈਲ ਐਂਟਰੀ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਚਰਚਾ ਬਣ ਗਈ।
ਪ੍ਰਭਜੋਤ ਸਿੰਘ ਅਤੇ ਮਨਪ੍ਰੀਤ ਕੌਰ ਵੱਲੋਂ ਸਮੂਹ ਪਰਿਵਾਰ ਨਾਲ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ, ਬੋਰਗੋ ਸਨ ਜਾਕਮੋ ਵਿਖੇ ਗੁਰੂ ਸਾਹਿਬ ਦਾ ਓਟ ਆਸਰਾ ਲਿਆ ਗਿਆ। ਉਪਰੰਤ ਸ਼ਨੀ ਮੰਦਿਰ ਬੋਰਗੋ ਵਿਚ ਜਾ ਕੇ ਸ਼ੁਕਰਾਨਾ ਅਤੇ ਫਿਰ ਇਟਾਲੀਅਨ ਚਰਚ ਵਿਚ ਜਾ ਕੇ ਪ੍ਰਮਾਤਮਾ ਦਾ ਕੋਟਿ ਕੋਟਿ ਧੰਨਵਾਦ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਇਸ ਸਾਰੇ ਪ੍ਰੋਗਰਾਮ ਨੂੰ ਇਟਾਲੀਅਨ ਭਾਈਚਾਰੇ ਵੱਲੋਂ ਬਹੁਤ ਪਿਆਰਾ ਅਤੇ ਉਤਸ਼ਾਹ ਪੂਰਵਕ ਦੱਸਿਆ ਗਿਆ। ਕਿੰਗ ਪੈਲਿਸ ਵਿੱਚ ਇਸ ਮੌਕੇ ਭਾਰਤੀ ਕਮਿਊਨਟੀ ਤੋਂ ਇਲਾਵਾ ਇਟਾਲੀਅਨ ਭਾਈਚਾਰਾ ਵੀ ਵੱਡੀ ਗਿਣਤੀ ਵਿਚ ਬੱਚਿਆਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚਿਆ ਹੋਇਆ ਸੀ। ਜਿਨ੍ਹਾਂ ਵਿੱਚ ਪ੍ਰਸ਼ਾਸਨਿਕ ਅਤੇ ਸਥਾਨਿਕ ਅਧਿਕਾਰੀ ਵੀ ਮੌਜੂਦ ਸਨ।
ਪੜ੍ਹੋ ਇਹ ਅਹਿਮ ਖ਼ਬਰ-ਚੀਨ ਦਾ ਕਮਾਲ, ਬਣਾਈ ਦਿਮਾਗ ਪੜ੍ਹਨ ਵਾਲੀ ਮਸ਼ੀਨ
ਇਹ ਵਿਆਹ ਸੀ ਇਟਲੀ ਦੀ ਨਾਮੀ ਭਾਰਤੀ ਮੂਲ ਦੀ ਸ਼ਖਸੀਅਤ ਸਤਵਿੰਦਰ ਸਿੰਘ ਮਿਆਣੀ ਦੇ ਲਾਡੇ ਸਪੁੱਤਰ ਦਾ ਜਿਸ ਦੀ ਵਿਆਹ ਦੀ ਪਾਰਟੀ ‘ਚ ਅਕਾਲੀ ਦਲ ਇਟਲੀ ਦੀ ਸਮੁੱਚੀ ਇਕਾਈ, ਬੀ ਜੇ ਪੀ ਇਟਲੀ, ਕਲਤੂਰਾ ਸਿੱਖ ਇਟਲੀ, ਗੋਗਾ ਜਾਹਿਰ ਵੀਰ ਦਲ ਕਰੇਮੋਨਾ, ਦੁਰਗਿਆਣਾ ਮੰਦਿਰ ਕਰੇਮੋਨਾ, ਦਿਵਯ ਜੋਤੀ ਸੰਸਥਾਨ ਮਾਨਤੋਵਾ, ਰੇਜੋ ਇਮਿਲਿਆ ਪ੍ਰਬੰਧਕ ਕਮੇਟੀ ਅਤੇ ਪਾਰਮਾ ਕਮੇਟੀ ਦੇ ਨੁਮਾਇਦੇ ਨੇ ਸੁਭਾਗੀ ਜੋੜੀ ਨੂੰ ਵਿਸ਼ੇਸ਼ ਮੁਬਾਰਕਬਾਦ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਦੱਖਣੀ ਕੋਰੀਆ ਜਹਾਜ਼ ਹਾਦਸਾ: ਮੁਆਨ ਹਵਾਈ ਅੱਡੇ 'ਤੇ ਦੂਜੇ ਦਿਨ ਵੀ ਤਲਾਸ਼ੀ ਮੁਹਿੰਮ ਜਾਰੀ
NEXT STORY