ਟੋਰਾਂਟੋ: ਨਵਾਂ ਵਰ੍ਹਾ 2025 ਚੜ੍ਹਦਿਆਂ ਹੀ ਇਸ ਦੁਨੀਆ ਵਿਚ ਆਏ ਬੱਚਿਆਂ ਦਾ ਜਿਥੇ ਮਾਪਿਆਂ ਨੇ ਚਾਵਾਂ ਨਾਲ ਸਵਾਗਤ ਕੀਤਾ, ਉਥੇ ਹੀ ਕੈਨੇਡੀਅਨ ਹਸਪਤਾਲਾਂ ਦਾ ਸਟਾਫ਼ ਵੀ ਉਤਸ਼ਾਹਿਤ ਨਜ਼ਰ ਆਇਆ। 2025 ਦੀ ਪਹਿਲੀ ਤਾਰੀਖ਼ ਨੂੰ ਓਂਟਾਰੀਓ ਅਤੇ ਐਲਬਰਟਾ ਦੇ ਕਈ ਭਾਰਤੀ ਪਰਿਵਾਰਾਂ ਦੇ ਘਰ ਕਿਲਕਾਰੀਆਂ ਗੂੰਜਣ ਦੀ ਰਿਪੋਰਟ ਹੈ। ਵੌਅਨ ਦੇ ਹਸਪਤਾਲ ਵਿਚ ਤਰਨਪ੍ਰੀਤ ਅਤੇ ਵਿਜੇਵੀਰ ਦੇ ਘਰ ਨਵਾਂ ਮਹਿਮਾਨ ਆਇਆ, ਜਿਸ ਨੂੰ ਅਨਹਦ ਨਾਂ ਦਿੱਤਾ ਗਿਆ।
ਤਰਨਪ੍ਰੀਤ ਅਤੇ ਵਿਜੇਵੀਰ ਦੇ ਘਰ ਪਹਿਲੇ ਬੱਚੇ ਨੇ ਲਿਆ ਜਨਮ
ਹਸਪਤਾਲ ਨੇ ਦੱਸਿਆ ਕਿ ਸਵੇਰੇ 2:45 ਵਜੇ ਤਰਨਪ੍ਰੀਤ ਅਤੇ ਵਿਜੇਵੀਰ ਦੇ ਘਰ ਪਹਿਲੇ ਬੱਚੇ ਦਾ ਜਨਮ ਹੋਇਆ। ਇਸੇ ਤਰ੍ਹਾਂ ਔਸ਼ਵਾ ਦੇ ਹਸਪਤਾਲ ਵਿਚ ਭਾਰਤੀ ਮੂਲ ਦੀ ਰਤਨਾਗਿਰੀ ਅਥੀਆਨਨ ਅਤੇ ਨਵੇਤਰਾ ਗੋਵਿੰਦਾਰਾਸੂ ਦੇ ਘਰ ਪਹਿਲੇ ਬੱਚੇ ਨੇ ਜਨਮ ਲਿਆ, ਜਿਨ੍ਹਾਂ ਵੱਲੋਂ ਨਾਂ ਰੱਖਿਆ ਜਾਣਾ ਹਾਲੇ ਬਾਕੀ ਹੈ। ਬਰੈਂਪਟਨ ਦੇ ਸਿਵਿਕ ਹਸਪਤਾਲ ਵਿਚ ਸਾਲ 2025 ਦੇ ਪਹਿਲੇ ਬੱਚੇ ਦਾ ਜਨਮ ਸਵੇਰੇ 6 ਵਜੇ ਹੋਇਆ ਪਰ ਇਸ ਦੇ ਮਾਪਿਆਂ ਬਾਰੇ ਜਾਣਕਾਰੀ ਹਾਸਲ ਨਾ ਹੋ ਸਕੀ। ਮਿਸੀਸਾਗਾ ਦੇ ਹਸਪਤਾਲ ਵਿਚ ਨਵਾਂ ਸਾਲ ਚੜ੍ਹਨ ਤੋਂ ਕੁਝ ਮਿੰਟ ਬਾਅਦ ਹੀ ਸਮਰੀਨ ਅਤੇ ਮਹਿਮੂਦ ਦੇ ਘਰ ਬੇਟੇ ਨੇ ਜਨਮ ਲਿਆ। ਇੱਥੇ ਦੱਸ ਦਈਏ ਕਿ 1 ਜਨਵਰੀ ਨੂੰ ਸਵੇਰੇ 12:05 ਵਜੇ ਹਸਪਤਾਲ ਨੇ ਕਿਹਾ ਕਿ ਕ੍ਰਿਸ ਅਤੇ ਮਾਚੈਲਾ ਨੇ ਆਪਣੇ ਬੱਚੇ ਹਾਰਪਰ ਦਾ ਪਰਿਵਾਰ ਵਿੱਚ ਸਵਾਗਤ ਕੀਤਾ, ਜਿਸ ਦਾ ਵਜ਼ਨ ਸੱਤ ਪੌਂਡ ਅਤੇ 14 ਔਂਸ ਹੈ।
ਸੁਖਦੀਪ ਕੌਰ ਅਤੇ ਜਸਲੀਨ ਸਿੰਘ ਦੇ ਘਰ ਆਈ ਬੇਟੀ
ਉਧਰ ਐਲਬਰਟਾ ਦੇ ਐਡਮਿੰਟਨ ਸ਼ਹਿਰ ਵਿਚ ਸੁਖਦੀਪ ਕੌਰ ਅਤੇ ਜਸਲੀਨ ਸਿੰਘ ਚੌਹਾਨ ਦੇ ਘਰ ਨਵਾਂ ਸਾਲ ਚੜ੍ਹਨ ਤੋਂ ਅੱਧਾ ਘੰਟਾ ਬਾਅਦ ਬੇਟੀ ਨੇ ਜਨਮ ਲਿਆ। ਸਾਊਥ ਈਸਟ ਐਡਮਿੰਟਨ ਦੇ ਗਰੇਅ ਨਨਜ਼ ਕਮਿਊਨਿਟੀ ਹਸਪਤਾਲ ਵਿਚ ਜੰਮੀ ਬੱਚੀ ਪੂਰੀ ਤਰ੍ਹਾਂ ਸਿਹਤਮੰਦ ਹੈ। ਇਸੇ ਤਰ੍ਹਾਂ ਕੈਲਗਰੀ ਵਿਖੇ ਨਵਾਂ ਸਾਲ ਚੜ੍ਹਨ ਤੋਂ ਸਿਰਫ਼ ਦੋ ਮਿੰਟ ਬਾਅਦ ਅਮੀਰਾ ਨੇ ਜਨਮ ਲਿਆ। ਅਮੀਰਾ ਦੇ ਮਾਪਿਆਂ ਦਾ ਨਾਂ ਜਨਤਕ ਨਹੀਂ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤੀ ਸ਼ੇਅਰ ਬਾਜ਼ਾਰ 'ਚ ਵਧਿਆ ਚੀਨੀ ਨਿਵੇਸ਼ , ਗੁਪਤ ਰੂਪ ਨਾਲ ਬਣਾਇਆ 40,000 ਕਰੋੜ ਰੁਪਏ ਦਾ ਪੋਰਟਫੋਲੀਓ
NEXT STORY