ਬ੍ਰਿਸਬੇਨ,(ਸੁਰਿੰਦਰਪਾਲ ਸਿੰਘ ਖੁਰਦ)— ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੀਆਂ ਸੰਸਦੀ (ਵਿਧਾਨ ਸਭਾ) ਚੋਣਾਂ 93 ਸੰਸਦੀ ਹਲਕਿਆਂ ਲਈ 25 ਨਵੰਬਰ ਨੂੰ ਹੋਣ ਜਾ ਰਹੀਆਂ ਹਨ। ਸਰਕਾਰ ਬਣਾਉਣ ਲਈ ਕਿਸੇ ਵੀ ਪਾਰਟੀ ਨੂੰ 47 ਸੰਸਦ ਮੈਂਬਰਾ ਦੇ ਬਹੁਮਤ ਦੀ ਜ਼ਰੂਰਤ ਹੋਵੇਗੀ। ਇੱਥੋਂ ਦੀ ਗਰੀਨ ਪਾਰਟੀ ਵਲੋਂ ਪੰਜਾਬੀ ਨੌਜਵਾਨ ਨਵਦੀਪ ਸਿੰਘ ਨੂੰ ਸੂਬੇ ਦੀ ਪ੍ਰੀਮੀਅਰ (ਮੁੱਖ ਮੰਤਰੀ) ਐਨਾਟਾਸ਼ੀਆਂ ਪਾਲਾਸੋਜ਼ਕ (ਲੇਬਰ ਪਾਰਟੀ) ਅਤੇ ਲੀਅਨ ਮੈਕਫੈਰਲੇਨ (ਲਿਬਰਲ ਪਾਰਟੀ) ਵਿਰੁੱਧ ਚੋਣ ਲੜਨ ਲਈ ਇਨਾਲਾ ਸੀਟ ਤੋਂ ਟਿਕਟ ਦੇ ਕੇ ਉਮੀਦਵਾਰ ਬਣਾਇਆ ਗਿਆ।
ਇੱਥੇ ਦੱਸਣਯੋਗ ਹੈ ਕਿ ਇਨਾਲਾ ਸੰਸਦੀ ਹਲਕੇ ਤੋਂ ਪਿੱਛਲੇ ਦਹਾਕਿਆਂ ਤੋ ਲੇਬਰ ਪਾਰਟੀ ਇਸ ਸੀਟ 'ਤੇ ਲਗਾਤਾਰ ਜਿੱਤ ਹਾਸਲ ਕਰਦੀ ਆ ਰਹੀ ਹੈ। ਨਵਦੀਪ ਸਿੰਘ ਪੰਜਾਬ ਦੇ ਜ਼ਿਲਾ ਮਾਨਸਾ ਦੇ ਪਿੰਡ ਅਕਲੀਆ ਤੋਂ 2007 ਦੇ ਵਿਚ ਆਸਟ੍ਰੇਲੀਆ ਦੀ ਧਰਤੀ 'ਤੇ ਆ ਕੇ ਵੱਸਿਆ ਹੈ। ਨਵਦੀਪ ਸਿੰਘ ਨੇ ਮਕੈਨੀਕਲ ਇੰਜੀਨੀਅਰ ਅਤੇ ਗ੍ਰਿਫ਼ਥ ਯੂਨੀਵਰਸਿਟੀ ਤੋਂ ਵਾਤਾਵਰਣ ਇੰਜੀਨੀਅਰਿੰਗ ਦੀ ਉਚੇਰੀ ਵਿੱਦਿਆ ਪ੍ਰਾਪਤ ਕੀਤੀ ਹੋਈ ਹੈ। ਨਵਦੀਪ ਕਿੱਤੇ ਵਜੋ ਬ੍ਰਿਸਬੇਨ ਦੇ ਮਾਰੂਕਾ ਇਲਾਕੇ ਵਿਖੇ ਕਾਰਾਂ ਦੀ ਮੁਰੰਮਤ ਕਰਨ ਦੀ ਵਰਕਸ਼ਾਪ ਚਲਾ ਕੇ ਰੋਜ਼ੀ-ਰੋਟੀ ਕਮਾ ਰਿਹਾ ਹੈ। ਨਵਦੀਪ ਸਿੰਘ ਨੇ ਕਿਹਾ ਕਿ ਮੌਜੂਦਾ ਦੌਰ ਵਿਚ ਸਿਆਸਤਦਾਨ ਆਮ ਲੋਕਾਂ ਅਤੇ ਛੋਟੇ ਕਾਰੋਬਾਰੀਆ ਨੂੰ ਰੋਜ਼ਾਨਾ ਦੀ ਜ਼ਿੰਦਗੀ ਵਿਚ ਪੇਸ਼ ਆ ਰਹੀ ਮੁਸ਼ਕਲਾਂ ਪ੍ਰਤੀ ਗੰਭੀਰ ਨਹੀਂ ਹਨ। ਉਹ ਉਨ੍ਹਾਂ ਦੀਆਂ ਹੱਕੀ ਮੰਗਾਂ ਪੂਰੀਆ ਕਰਨ ਦੇ ਲਈ ਆਵਾਜ਼ ਬੁਲੰਦ ਕਰਨਗੇ।
ਆਸਟ੍ਰੇਲੀਆ ਬਹੁ-ਸੱਭਿਆਚਾਰਕ ਦੇਸ਼ ਹੈ, ਜਿੱਥੇ ਹਰ ਸਮਾਜ ਦੀਆ ਕਦਰਾਂ-ਕੀਮਤਾ ਦਾ ਸਨਮਾਨ ਕੀਤਾ ਜਾਦਾ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਚੋਣਾਂ 'ਚ ਗ੍ਰੀਨਜ਼ ਪਾਰਟੀ ਦਾ ਸਾਥ ਦਿਉ, ਜੋ ਕਿ ਵਾਤਾਵਰਣ, ਮਨੁੱਖੀ ਅਧਿਕਾਰਾਂ ਅਤੇ ਪ੍ਰਵਾਸੀਆਂ ਦੀਆ ਮੂਲ ਲੋੜਾਂ ਜਿਵੇਂ— ਭਾਸ਼ਾ, ਪਹਿਰਾਵਾ, ਮਾਪਿਆਂ ਦਾ ਵੀਜ਼ਾ, ਨਾਗਰਿਕਤਾ ਅਤੇ ਹੋਰ ਹੱਕੀ ਮੰਗਾਂ ਦਾ ਸਮਰਥਨ ਕਰਦੀ ਹੈ।
ਹਾਈਵੇਅ 'ਤੇ ਬਣਿਆ ਇਹ ਘਰ ਹੈ ਸਰਕਾਰ ਦੇ ਵਿਰੋਧ ਦੀ ਨਿਸ਼ਾਨੀ
NEXT STORY