ਤਿੱਬਤ— ਮੀਂਹ ਨਾਲ ਨਦੀ ਦੇ ਕਿਨਾਰੇ ਇਕ 5 ਮੰਜ਼ਿਲਾ ਇਮਾਰਤ ਦੇਖਦੇ ਹੀ ਦੇਖਦੇ ਲਹਿਰਾਂ ਵਿਚ ਸਮਾ ਗਈ। ਇਸ ਇਮਾਰਤ ਨੂੰ ਖਤਰੇ ਦੇ ਚੱਲਦੇ ਪਹਿਲਾਂ ਹੀ ਖਾਲ੍ਹੀ ਕਰਾ ਲਿਆ ਗਿਆ ਸੀ। ਮੀਂਹ ਦਾ ਕਹਿਰ ਬੱਸ ਇੰਨੇ ਵਿਚ ਹੀ ਸ਼ਾਂਤ ਨਹੀਂ ਹੋਇਆ ਸਗੋਂ ਸੜਕ ਕਿਨਾਰੇ ਖੜ੍ਹਾ ਇਕ ਟਰੱਕ ਵੀ ਨਦੀਂ ਵਿਚ ਰੁੜ ਗਿਆ। ਸਥਾਨਕ ਲੋਕਾਂ ਨੇ ਇਸ ਵੀਡੀਓ ਨੂੰ ਕੈਮਰੇ ਵਿਚ ਕੈਦ ਕਰ ਲਿਆ।
ਇਹ ਤਸਵੀਰਾਂ ਹਨ ਤਿੱਬਤ ਵਿਚ ਭਾਰੀ ਮੀਂਹ ਕਾਰਨ ਆਏ ਹੜ੍ਹ ਦੀਆਂ। ਹਾਲਾਂਕਿ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਹੋਣ ਦੀ ਖਬਰ ਨਹੀਂ ਹੈ। ਮੌਸਮ ਵਿਭਾਗ ਮੁਤਾਬਕ ਸਥਾਨਕ ਲੋਕਾਂ ਨੂੰ ਸ਼ਨੀਵਾਰ ਨੂੰ ਮੀਂਹ ਦੇ ਸਭ ਤੋਂ ਖਰਾਬ ਦੌਰ ਦਾ ਸਾਹਮਣਾ ਕਰਨਾ ਪਿਆ, ਕੁੱਝ ਹੀ ਘੰਟਿਆਂ ਵਿਚ ਮੀਂਹ ਨੂੰ ਕਰੀਬ 120 ਮਿਮੀ ਦਰਜ ਕੀਤਾ ਗਿਆ।
ਚੱਲਦੀ ਟਰੇਨ 'ਚ ਬੱਚੇ ਨੂੰ ਟਾਇਲਟ ਲਈ ਲੈ ਕੇ ਗਈ ਸੀ ਔਰਤ, ਅੰਦਰ ਦਾ ਨਜ਼ਾਰਾ ਦੇਖ ਰਹਿ ਗਈ ਹੱਕੀ-ਬੱਕੀ (ਦੇਖੋ ਤਸਵੀਰਾਂ)
NEXT STORY