ਵਾਸ਼ਿੰਗਟਨ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਜੇਕ ਸਲੀਵਨ ਨਾਲ ਮੁਲਾਕਾਤ ਕਰਨ ਦੌਰਾਨ ਭਾਰਤ ਅਤੇ ਅਮਰੀਕਾ ਦੇ ਆਪਸੀ ਫਾਇਦੇ ਦੇ ਮਹਤਵਪੂਰਣ ਰਣਨੀਤਿਕ ਮਾਮਲਿਆਂ ਬਾਰੇ ਆਪਣਾ ਨਜ਼ਰੀਆ ਸਾਂਝਾ ਕੀਤਾ। ਇਸ ਤੋਂ ਇਕ ਦਿਨ ਪਹਿਲਾਂ ਭਾਰਤ ਅਤੇ ਅਮਰੀਕਾ ਨੇ ਆਪਣੀ ਵਿਸ਼ਵ ਪੱਧਰੀ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਦੋ ਮੁੱਖ ਤੌਰ 'ਤੇ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਸਨ। ਸਿੰਘ ਦੋਵਾਂ ਦੇਸ਼ਾਂ ਦੇ ਵਿਚਾਲੇ ਵਿਸ਼ਾਲ ਵਿਸ਼ਵ ਪੱਧਰੀ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਅਮਰੀਕਾ ਦੀ ਯਾਤਰਾ 'ਤੇ ਪਹੁੰਚੇ ਹਨ। ਸਿੰਘ ਨੇ ਸ਼ੁੱਕਰਵਾਰ ਨੂੰ ਆਪਣੀ ਮੀਟਿੰਗ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ' 'ਤੇ ਲਿਖਿਆ, ‘ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸਲਿਵਨ ਨਾਲ ਮਿਲ ਕੇ ਅਤੇ ਆਪਸੀ ਰੁਚੀ ਦੇ ਮਹੱਤਵਪੂਰਨ ਰਣਨੀਤਕ ਮਾਮਲਿਆਂ ਤੇ ਨਜ਼ਰੀਆ ਸਾਂਝਾ ਕਰਕੇ ਖੁਸ਼ੀ ਹੋਈ।'
ਉਨ੍ਹਾਂ ਨੇ ਮੁੱਖ ਅਮਰੀਕੀ ਰੱਖਿਆ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਵੀ ਸਾਰਥਕ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਭਾਰਤੀ ਸਾਥੀਆਂ ਨਾਲ ਕੰਮ ਕਰਨ ਲਈ ਸੱਦਾ ਦਿੱਤਾ ਤਾਂ ਜੋ ‘ਮੇਕ ਇਨ ਇੰਡੀਆ' ਕਾਰਜਕ੍ਰਮ ’ਚ ਤੇਜ਼ੀ ਲਿਆਂਦੀ ਜਾ ਸਕੇ। ਯੂ.ਐੱਸ.ਆਈ.ਐੱਸ.ਪੀ.ਐੱਫ. ਨੇ ‘ਐਕਸ' 'ਤੇ ਲਿਖਿਆ, ‘‘ਯੂ.ਐੱਸ.ਆਈ.ਐੱਸ.ਪੀ.ਐੱਫ. ਬੋਰਡ ਦੇ ਮੈਂਬਰਾਂ ਅਤੇ ਰੱਖਿਆ ਉਦਯੋਗ ਦੇ ਆਗੂਆਂ ਨਾਲ ਇਕ ਕਾਨਫਰੰਸ ’ਚ ਰੱਖਿਆ ਮੰਤਰੀ ਨੇ ਅਮਰੀਕਾ-ਭਾਰਤ ਰੱਖਿਆ ਸਬੰਧਾਂ, ਇਸ ’ਚ ਬੇਮਿਸਾਲ ਵਾਧਾ ਅਤੇ ਇਸ ਗੱਲ 'ਤੇ ਚਰਚਾ ਕੀਤੀ ਕਿ ਕਿਵੇਂ ਰੱਖਿਆ ਖੇਤਰ ਅਤੇ ਅਮਰੀਕੀ ਕੰਪਨੀਆਂ ਦਾ ਨਿਵੇਸ਼ ਭਾਰਤ ਦੀ ਵਿਕਾਸ ਗਾਥਾ ਅਤੇ 2047 ਦੇ ਟੀਚੇ ਨੂੰ ਹਾਸਲ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਏਗਾ।''
ਇਸ ’ਚ ਕਿਹਾ ਗਿਆ ਹੈ ਕਿ ਸਿੰਘ ਨੇ ‘ਰੱਖਿਆ ਸਰਗਰਮੀਆਂ ਰਾਹੀਂ ਰਣਨੀਤਕ ਭਾਈਵਾਲੀ ਅਤੇ ਰੱਖਿਆ ਸਹਿਯੋਗ ਨੂੰ ਅੱਗੇ ਵਧਾਉਣ 'ਤੇ ਜ਼ੋਰ ਦਿੱਤਾ।' ਸਿੰਘ ਨੇ ‘ਐਕਸ' 'ਤੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਮੇਰੇ ਪਿਆਰੇ ਮਿੱਤਰ ਅਮਰੀਕੀ ਰੱਖਿਆ ਮੰਤਰੀ ਲੌਇਡ ਓਸਟਿਨ ਨਾਲ ਸ਼ਾਨਦਾਰ ਮੀਟਿੰਗ ਹੋਈ। ਅਸੀਂ ਮੌਜੂਦਾ ਰੱਖਿਆ ਸਹਿਯੋਗ ਸਰਗਰਮੀਆਂ ਦੀ ਸਮੀਖਿਆ ਕੀਤੀ ਅਤੇ ਇਸ ਨੂੰ ਮਜ਼ਬੂਤ ਬਣਾਉਣ ਦੇ ਤਰੀਕਿਆਂ 'ਤੇ ਗੱਲ ਕੀਤੀ। ਸਪਲਾਈ ਸੁਰੱਖਿਆ ਪ੍ਰਣਾਲੀ 'ਤੇ ਹਸਤਾਖਰ ਅਤੇ ਮੁੱਖ ਅਮਰੀਕੀ ਕਮਾਨ ’ਚ ਭਾਰਤੀ ਅਧਿਕਾਰੀਆਂ ਦੀ ਤੈਨਾਤੀ ਲਈ ਸਮਝੌਤਾ ਇਤਿਹਾਸਕ ਘਟਨਾ ਹੈ।''
ਸਿੱਖਸ ਆਫ਼ ਅਮਰੀਕਾ ਨੇ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਵਾਸ਼ਿੰਗਟਨ ’ਚ ਕੀਤਾ ਨਿੱਘਾ ਸਵਾਗਤ
NEXT STORY