ਲੰਡਨ-ਕੋਰੋਨਾ ਵਾਇਰਸ ਦੀ ਸ਼ੁਰੂਆਤ ਦਾ ਪਤਾ ਲਾਉਣ ਲਈ ਹਾਲ ਹੀ 'ਚ ਚੀਨ ਦਾ ਦੌਰਾ ਕਰਨ ਵਾਲੀ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੀ ਟੀਮ ਦੇ ਮੈਂਬਰ ਰਹੇ ਪੀਟਰ ਡੈਸਜੈਕ ਨੇ ਕਿਹਾ ਕਿ ਅਗਲੇ ਕੁਝ ਸਾਲਾਂ 'ਚ ਇਹ ਸਪੱਸ਼ਟ ਹੋਣ ਦੀ ਉਮੀਦ ਹੈ ਕਿ ਮਹਾਮਾਰੀ ਕਿਵੇਂ ਫੈਲਣੀ ਸ਼ੁਰੂ ਹੋਈ। ਡੈਸਜੈਕ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਸਮੂਹਕ ਵਿਗਿਆਨਕ ਖੋਜ ਤੋਂ ਇਹ ਪਤਾ ਚੱਲ ਸਕਦਾ ਹੈ ਕਿ ਵੁਹਾਨ 'ਚ ਮਨੁੱਖ ਪਸ਼ੂਆਂ 'ਚ ਪਾਏ ਗਏ ਕੋਵਿਡ-19 ਦੀ ਲਪੇਟ 'ਚ ਕਿਵੇਂ ਆਏ।
ਇਹ ਵੀ ਪੜ੍ਹੋ -ਪਾਕਿ 'ਚ ਮਹਿੰਗਾਈ ਆਪਣੇ ਸਿਖਰ 'ਤੇ, 1 ਕਿਲੋ ਅਦਰਕ ਦੀ ਕੀਮਤ 1000 ਰੁਪਏ
ਈਕੋਹੈਲਥ ਅਲਾਇੰਸ ਦੇ ਪ੍ਰਧਾਨ ਡੈਸਜੈਕ ਨੇ ਕਿਹਾ ਕਿ ਵੁਹਾਨ ਅਤੇ ਦੱਖਣ ਚੀਨ ਦੇ ਸੂਬਿਆਂ ਦਰਮਿਆਨ ਕੁਝ ਸੰਬੰਧ ਹੋ ਸਕਦਾ ਹੈ, ਜਿਥੇ ਚਮਗਿਦੜ (ਕੋਰੋਨਾ ਵਾਇਰਸ) ਨਾਲ ਸੰਬੰਧਿਤ ਵਾਇਰਸ ਪਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਵੁਹਾਨ 'ਚ ਕੋਵਿਡ-19 ਦੇ ਪਹੁੰਚਣ ਦਾ ਸਭ ਤੋਂ ਵੱਡਾ ਕਾਰਣ ਜੰਗਲੀ ਜੀਵ ਦਾ ਵਪਾਰ ਹੋ ਸਕਦਾ ਹੈ। ਵੁਹਾਨ 'ਚ ਹੀ ਦਸੰਬਰ 2019 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਸਭ ਤੋਂ ਪਹਿਲਾਂ ਮਾਮਲਾ ਸਾਹਮਣੇ ਆਇਆ ਸੀ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਚੀਨ ਨੇ ਲਾਂਚ ਕੀਤਾ ਡਿਜੀਟਲ ਕੋਰੋਨਾ ਵੈਕਸੀਨ ਸਰਟੀਫਿਕੇਟ, ਲੋਕਾਂ ਨੂੰ ਮਿਲੇਗਾ ਵੱਡਾ ਫਾਇਦਾ
NEXT STORY