ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ ਮਿਆਂਮਾਰ ਵਿੱਚ ਮੁਸਲਿਮ ਰੋਹਿੰਗਿਆ ਆਬਾਦੀ ਦਾ ਹਿੰਸਕ ਦਮਨ ‘ਨਸਲਕੁਸ਼ੀ’ ਦੇ ਬਰਾਬਰ ਹੈ। ਸੋਮਵਾਰ ਨੂੰ ਯੂਐਸ ਹੋਲੋਕਾਸਟ ਮੈਮੋਰੀਅਲ ਮਿਊਜ਼ੀਅਮ ਵਿੱਚ ਆਪਣੇ ਸੰਬੋਧਨ ਵਿੱਚ ਬਲਿੰਕਨ ਨੇ ਕਿਹਾ ਕਿ ਅਧਿਕਾਰੀਆਂ ਨੇ ਨਸਲੀ ਘੱਟ-ਗਿਣਤੀਆਂ ਖ਼ਿਲਾਫ਼ ਇੱਕ ਵਿਆਪਕ ਅਤੇ ਪੜਾਅਵਾਰ ਮੁਹਿੰਮ ਦੇ ਹਿੱਸੇ ਵਜੋਂ ਮਿਆਂਮਾਰ ਦੀ ਫ਼ੌਜ ਦੁਆਰਾ ਨਾਗਰਿਕਾਂ 'ਤੇ ਸਮੂਹਿਕ ਅੱਤਿਆਚਾਰਾਂ ਦੇ ਪੁਸ਼ਟੀ ਕੀਤੇ ਅੰਕੜਿਆਂ ਦੇ ਅਧਾਰ 'ਤੇ ਇਸ ਨੂੰ "ਨਸਲਕੁਸ਼ੀ" ਕਿਹਾ ਗਿਆ ਹੈ।
ਵਿਦੇਸ਼ ਮੰਤਰੀ ਨੇ ਯੂਕ੍ਰੇਨ ਸਮੇਤ ਦੁਨੀਆ ਦੇ ਹੋਰ ਕਿਤੇ ਵੀ ਭਿਆਨਕ ਹਮਲੇ ਦੀ ਸਥਿਤੀ ਵਿੱਚ ਅਣਮਨੁੱਖਤਾ ਵੱਲ ਧਿਆਨ ਦੇਣ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ। ਉਹਨਾਂ ਨੇ ਕਿਹਾ ਕਿ ਅਸੀਂ ਯੂਕ੍ਰੇਨ ਦੇ ਲੋਕਾਂ ਨਾਲ ਖੜ੍ਹੇ ਹਾਂ ਅਤੇ ਅਸੀਂ ਸਾਨੂੰ ਉਹਨਾਂ ਲੋਕਾਂ ਨਾਲ ਵੀ ਖੜ੍ਹੇ ਹੋਣਾ ਚਾਹੀਦਾ ਹੈ ਜੋ ਹੋਰ ਥਾਵਾਂ 'ਤੇ ਅੱਤਿਆਚਾਰ ਦਾ ਸਹਿਨ ਕਰ ਰਹੇ ਹਨ।ਫਰਵਰੀ 2021 ਵਿਚ ਲੋਕਤੰਤਰੀ ਤੌਰ 'ਤੇ ਚੁਣੀ ਗਈ ਸਰਕਾਰ ਦੇ ਫ਼ੌਜੀ ਤਖ਼ਤਾ ਪਲਟ ਤੋਂ ਬਾਅਦ ਮਿਆਂਮਾਰ ਦੀ ਸਰਕਾਰ ਅਮਰੀਕੀ ਪਾਬੰਦੀਆਂ ਦਾ ਸਾਹਮਣਾ ਕਰ ਰਹੀ ਹੈ। ਦੇਸ਼ ਭਰ ਵਿੱਚ ਹਜ਼ਾਰਾਂ ਨਾਗਰਿਕ ਮਾਰੇ ਜਾ ਚੁੱਕੇ ਹਨ ਅਤੇ ਸੱਤਾਧਾਰੀ ਫ਼ੌਜੀ ਸਰਕਾਰ ਦਾ ਵਿਰੋਧ ਕਰਨ ਵਾਲਿਆਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਬਲਿੰਕਨ ਦੀ ਘੋਸ਼ਣਾ "ਖ਼ਾਸ ਤੌਰ 'ਤੇ ਪੀੜਤਾਂ ਅਤੇ ਬਚੇ ਲੋਕਾਂ 'ਤੇ ਜ਼ੋਰ ਦਿੰਦੀ ਹੈ ਕਿ ਅਮਰੀਕਾ ਇਨ੍ਹਾਂ ਅਪਰਾਧਾਂ ਦੀ ਗੰਭੀਰਤਾ ਨੂੰ ਜਾਣਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਜ਼ੇਲੇਂਸਕੀ ਜਾਪਾਨੀ ਸੰਸਦ ਨੂੰ ਕਰਨਗੇ ਸੰਬੋਧਿਤ, ਅੰਤਰਰਾਸ਼ਟਰੀ ਸਮਰਥਨ ਦੀ ਕਰਨਗੇ ਮੰਗ
ਉਹਨਾਂ ਮੁਤਾਬਕ ਸਾਡਾ ਵਿਚਾਰ ਹੈ ਕਿ ਮਿਆਂਮਾਰ ਦੀ ਫ਼ੌਜ ਦੇ ਅਪਰਾਧਾਂ 'ਤੇ ਰੌਸ਼ਨੀ ਪਾਉਣ ਨਾਲ ਅੰਤਰਰਾਸ਼ਟਰੀ ਦਬਾਅ ਵਧੇਗਾ, ਜਿਸ ਨਾਲ ਉਨ੍ਹਾਂ ਲਈ ਦੁਰਵਿਵਹਾਰ ਕਰਨਾ ਹੋਰ ਵੀ ਮੁਸ਼ਕਲ ਹੋ ਜਾਵੇਗਾ। ਅਗਸਤ 2017 ਤੋਂ ਹੁਣ ਤੱਕ 700,000 ਤੋਂ ਵੱਧ ਰੋਹਿੰਗਿਆ ਮੁਸਲਮਾਨ ਬੋਧੀ ਬਹੁਗਿਣਤੀ ਵਾਲੇ ਮਿਆਂਮਾਰ ਤੋਂ ਬੰਗਲਾਦੇਸ਼ ਦੇ ਸ਼ਰਨਾਰਥੀ ਕੈਂਪਾਂ ਵਿੱਚ ਚਲੇ ਗਏ ਹਨ। ਜਦੋਂ ਇੱਕ ਬਾਗੀ ਸਮੂਹ ਦੇ ਹਮਲਿਆਂ ਤੋਂ ਬਾਅਦ ਫ਼ੌਜ ਨੇ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਕੱਢਣ ਦੇ ਉਦੇਸ਼ ਨਾਲ ਇੱਕ ਮੁਹਿੰਮ ਸ਼ੁਰੂ ਕੀਤੀ। ਮਨੁੱਖੀ ਅਧਿਕਾਰ ਸੰਗਠਨਾਂ ਨੇ ਵੀ ਇਸ ਦਾ ਸਵਾਗਤ ਕੀਤਾ ਹੈ। ਇੱਕ 2018 ਸਟੇਟ ਡਿਪਾਰਟਮੈਂਟ ਦੀ ਰਿਪੋਰਟ ਵਿੱਚ ਮਿਆਂਮਾਰ ਦੀ ਫ਼ੌਜ ਨੇ 2016 ਤੋਂ ਪਿੰਡਾਂ ਨੂੰ ਤਬਾਹ ਕਰਨ ਅਤੇ ਨਾਗਰਿਕਾਂ ਨਾਲ ਬਲਾਤਕਾਰ, ਤਸ਼ੱਦਦ ਅਤੇ ਸਮੂਹਿਕ ਕਤਲਾਂ ਦੀਆਂ ਉਦਾਹਰਣਾਂ ਸ਼ਾਮਲ ਕੀਤੀਆਂ ਹਨ। ਇਸ ਦੌਰਾਨ, ਬੰਗਲਾਦੇਸ਼ ਵਿੱਚ ਰੋਹਿੰਗਿਆ ਸ਼ਰਨਾਰਥੀਆਂ ਨੇ ਸੋਮਵਾਰ ਨੂੰ ਅਮਰੀਕੀ ਘੋਸ਼ਣਾ ਦਾ ਸੁਆਗਤ ਕੀਤਾ ਹੈ ਕਿ ਮਿਆਂਮਾਰ ਵਿੱਚ ਮੁਸਲਿਮ ਨਸਲੀ ਸਮੂਹ ਦਾ ਹਿੰਸਕ ਦਮਨ ਇੱਕ 'ਨਸਲਕੁਸ਼ੀ' ਹੈ।
ਪੜ੍ਹੋ ਇਹ ਅਹਿਮ ਖ਼ਬਰ- 34ਵੀਆਂ ਸਾਲਾਨਾ ਆਸਟ੍ਰੇਲੀਆਈ ਸਿੱਖ ਖੇਡਾਂ 2 ਅਪ੍ਰੈਲ ਤੋਂ ਸ਼ੁਰੂ
ਕੁਤੁਪਾਲੌਂਗ ਕੈਂਪ 'ਚ ਰਹਿਣ ਵਾਲੇ 60 ਸਾਲਾ ਸਲਾਹੁਦੀਨ ਨੇ ਕਿਹਾ ਕਿ 'ਅਸੀਂ ਬੇਹੱਦ ਖੁਸ਼ ਹਾਂ ਕਿ ਇਸ ਨੂੰ 'ਨਸਲਕੁਸ਼ੀ' ਕਰਾਰ ਦਿੱਤਾ ਗਿਆ ਹੈ। ਤੁਹਾਡਾ ਬਹੁਤ-ਬਹੁਤ ਧੰਨਵਾਦ। ਢਾਕਾ ਯੂਨੀਵਰਸਿਟੀ ਦੇ ਸੈਂਟਰ ਫਾਰ ਜੈਨੋਸਾਈਡ ਸਟੱਡੀਜ਼ ਦੇ ਨਿਰਦੇਸ਼ਕ ਇਮਤਿਆਜ਼ ਅਹਿਮਦ ਨੇ ਕਿਹਾ ਕਿ ਇਹ ਐਲਾਨ “ਇੱਕ ਸਕਾਰਾਤਮਕ ਕਦਮ” ਸੀ ਪਰ ਇਹ ਦੇਖਣਾ ਮਹੱਤਵਪੂਰਨ ਹੋਵੇਗਾ ਕੀ ਕਾਰਵਾਈ ਅਤੇ “ਠੋਸ ਕਦਮ” ਦੀ ਪਾਲਣਾ ਕੀਤੀ ਜਾਂਦੀ ਹੈ। ਅਹਿਮਦ ਨੇ ਕਿਹਾ ਕਿ ਸਿਰਫ ਇਹ ਕਹਿਣਾ ਹੀ ਕਾਫੀ ਨਹੀਂ ਹੈ ਕਿ ਮਿਆਂਮਾਰ 'ਚ ਰੋਹਿੰਗਿਆ ਖ਼ਿਲਾਫ਼ ਨਸਲਕੁਸ਼ੀ ਹੋਈ ਹੈ। ਮੈਨੂੰ ਲਗਦਾ ਹੈ ਕਿ ਸਾਨੂੰ ਇਹ ਦੇਖਣ ਦੀ ਜ਼ਰੂਰਤ ਹੈ ਕਿ ਇਸ ਬਿਆਨ ਤੋਂ ਕੀ ਨਿਕਲਦਾ ਹੈ।
ਰੂਸ 'ਤੇ ਭਾਰਤ ਦੇ ਰਵੱਈਏ ਤੋਂ ਨਿਰਾਸ਼ ਅਮਰੀਕਾ, ਬਾਈਡੇਨ ਬੋਲੇ- ਭੰਬਲਭੂਸੇ ਵਾਲੀ ਸਥਿਤੀ
NEXT STORY