ਵਾਸ਼ਿੰਗਟਨ— ਅਮਰੀਕਾ ਵਿਚ ਪ੍ਰਵਾਸੀ ਭਾਰਤੀ ਭਾਈਚਾਰੇ ਨੇ ਵਿਦੇਸ਼ ਵਿਚ ਰਹਿ ਰਹੇ ਭਾਰਤੀਆਂ ਨੂੰ ਪ੍ਰਾਕਸੀ ਵੋਟਿੰਗ ਦਾ ਅਧਿਕਾਰ ਦੇਣ ਦੇ ਭਾਰਤੀ ਕੈਬਨਿਟ ਦੇ ਹਾਲੀਆ ਫੈਸਲੇ ਦਾ ਸਵਾਗਤ ਕੀਤਾ ਹੈ । ਗਲੋਬਲ ਔਰਗਨਾਈਜੇਸ਼ਨ ਆਫ ਪੀਪਲ ਆਫ ਇੰਡੀਅਨ ਔਰੀਜਿਨ (ਜੀ.ਓ.ਪੀ.ਆਈ.ਓ.) ਦੇ ਪ੍ਰਧਾਨ ਥਾਮਸ ਅਬ੍ਰਾਹਮ ਨੇ ਕਿਹਾ, ''ਅਸੀਂ ਇਸ ਕਦਮ ਦਾ ਸਵਾਗਤ ਕਰਦੇ ਹਾਂ।'' ਅਬ੍ਰਾਹਮ ਪਿਛਲੇ ਚਾਰ ਦਸ਼ਕਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਗਰੀਨ ਕਾਰਡ ਧਾਰਕ ਹਨ । ਇਸ ਦੇ ਬਾਵਜੂਦ ਉਹ ਹੁਣ ਵੀ ਇਕ ਭਾਰਤੀ ਨਾਗਰਿਕ ਹਨ । ਉਨ੍ਹਾਂ ਨੇ ਕਿਹਾ ਕਿ ਇਸ ਸਬੰਧ ਵਿਚ ਭਾਰਤ ਸਰਕਾਰ ਦਾ ਫੈਸਲਾ ਉਨ੍ਹਾਂ ਵਰਗੇ ਲੋਕਾਂ ਲਈ ਇਕ ਸੁਪਨਾ ਸਾਕਾਰ ਹੋਣ ਦੀ ਤਰ੍ਹਾਂ ਹੈ । ਭਾਰਤ ਚੋਣ ਕਮਿਸ਼ਨ ਦਾ ਅੰਦਾਜ਼ਾ ਹੈ ਕਿ ਦੇਸ਼ ਦੇ ਬਾਹਰ ਕਰੀਬ ਇਕ ਕਰੋੜ 60 ਲੱਖ ਭਾਰਤੀ ਨਾਗਰਿਕ ਰਹਿ ਰਹੇ ਹਨ ਜਿਨ੍ਹਾਂ ਵਿਚੋਂ 70 ਫੀਸਦੀ ਲੋਕ ਵੋਟ ਕਰਨ ਦੇ ਪਾਤਰ ਹਨ । ਉਨ੍ਹਾਂ ਦੀ ਇਕ ਵੱਡੀ ਗਿਣਤੀ ਪੱਛਮੀ ਏਸ਼ੀਆ ਵਿਚ ਰਹਿੰਦੀ ਹੈ । ਅਮਰੀਕਾ ਵਿਚ 8 ਲੱਖ ਤੋਂ 15 ਲੱਖ ਭਾਰਤੀ ਰਹਿੰਦੇ ਹਨ । ਇਨ੍ਹਾਂ ਵਿਚ ਵੱਡੀ ਗਿਣਤੀ ਵਿਚ ਨੌਜਵਾਨ ਹਨ ਜਿਹੜੇ ਜਾਂ ਤਾਂ ਯੂਨੀਵਰਸਿਟੀ ਵਿਦਿਆਰਥੀ ਹਨ ਜਾਂ ਐਨ 1ਬੀ ਵੀਜ਼ਾ ਧਾਰਕ ਹਨ।
ਯੂਨੀਵਰਸਿਟੀ ਆਫ ਮੈਰੀਲੈਂਡ ਦੇ ਇਕ ਵਿਦਿਆਰਥੀ ਸੰਜੈ ਸਿੰਘ ਨੇ ਕਹਾ, ''ਇਹ ਬਹੁਤ ਚੰਗਾ ਕਦਮ ਹੈ ਪਰ ਅਜੇ ਮੈਨੂੰ ਇਹ ਪਤਾ ਕਰਨਾ ਹੈ ਕਿ ਇਸ ਦੀ ਪ੍ਰਕਿਰਿਆ ਕੀ ਹੈ।'' ਆਨਲਾਈਨ ਅਤੇ ਸੋਸ਼ਲ ਮੀਡੀਆ ਦੇ ਜ਼ਰੀਏ ਪ੍ਰਾਕਸੀ ਵੋਟਿੰਗ ਦੀ ਸੂਚਨਾ ਪਾਉਣ ਵਾਲੇ ਸਿੰਘ ਦਾ ਮੰਨਣਾ ਹੈ ਕਿ ਇਹ ਕਦਮ ਸਭ ਤੋਂ ਜ਼ਿਆਦਾ ਸਾਰਥਕ ਉਦੋਂ ਹੋ ਸਕਦਾ ਹੈ ਜੇਕਰ ਪ੍ਰਵਾਸੀ ਭਾਰਤੀਆਂ ਨੂੰ ਆਨਲਾਈਨ ਵੋਟਿੰਗ ਦੀ ਆਗਿਆ ਦਿੱਤੀ ਜਾਵੇ । ਨਿਊਯਾਰਕ ਵਿਚ ਕੇਰਲ ਸੇਂਟਰ ਦੇ ਸੰਸਥਾਪਕ ਪ੍ਰਧਾਨ ਈ ਐਮ ਸਟੀਫਨ ਨੇ ਕਿਹਾ, ''ਅਜੇ ਅਜਿਹਾ ਸੰਭਵ ਨਹੀਂ ਹੋਵੇਗਾ । ਪ੍ਰਾਕਸੀ ਵੋਟਿੰਗ ਦੀ ਗਲਤ ਵਰਤੋਂ ਦਾ ਸ਼ੱਕ ਬਹੁਤ ਜ਼ਿਆਦਾ ਹੈ ।'' ਭਾਰਤ ਚੋਣ ਕਮਿਸ਼ਨ ਦੇ ਸੀਨੀਅਰ ਅਧਿਕਾਰੀਆਂ ਨੇ ਨਿਊਯਾਰਕ ਅਤੇ ਵਾਸ਼ਿੰਗਟਨ ਵਿਚ ਭਾਰਤੀ ਅਮਰੀਕੀ ਭਾਈਚਾਰੇ ਨਾਲ ਹਾਲ ਹੀ ਵਿਚ ਗੱਲਬਾਤ ਕੀਤੀ ਸੀ । ਇਸ ਬੈਠਕ ਵਿਚ ਮੌਜੂਦ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਚੰਗੀ ਪ੍ਰਤੀਕਿਰਿਆ ਮਿਲੀ ਸੀ ਪਰ ਇਸ ਦੀ ਪ੍ਰਕਿਰਿਆ ਦੇ ਸਬੰਧ ਵਿਚ ਕਈ ਲੋਕਾਂ ਨੇ ਸਵਾਲ ਪੁੱਛੇ । ਬੈਠਕ ਵਿਚ ਮੌਜੂਦ ਕਈ ਲੋਕਾਂ ਨੇ ਕਿਹਾ ਕਿ ਵਿਦੇਸ਼ੀ ਭਾਰਤੀ ਨਾਗਰਿਕ (ਓ.ਸੀ.ਆਈ.) ਨੂੰ ਦੋਹਰੀ ਨਾਗਰਿਕਤਾ ਵਿਚ ਬਦਲ ਦਿੱਤਾ ਜਾਵੇ । ਜੀ. ਓ. ਪੀ. ਆਈ. ਓ. ਨੇ ਕਿਹਾ ਕਿ ਭਾਰਤੀ ਸੰਸਦ ਵਿਚ ਪ੍ਰਵਾਸੀ ਭਾਰਤੀਆਂ ਨੂੰ ਉਚਿਤ ਨੁਮਾਇੰਦਗੀ ਉਪਲੱਬਧ ਕਰਵਾਈ ਜਾਣੀ ਚਾਹੀਦੀ ਹੈ।
'ਦ ਚੀਨ ਸਾਗਰ' ਮੁੱਦੇ 'ਤੇ ਚੀਨ-ਵੀਅਤਨਾਮ ਗੱਲਬਾਤ ਰੱਦ
NEXT STORY