ਸਾਓ ਪਾਓਲੋ : ਬ੍ਰਾਜ਼ੀਲ ਦੇ ਸ਼ਹਿਰ ਸਾਓ ਪਾਓਲੋ ਵਿਚ ਸੋਮਵਾਰ ਨੂੰ ਦੋ ਬੱਸਾਂ ਵਿਚਾਲੇ ਆਪਸੀ ਟੱਕਰ ਹੋ ਗਈ, ਜਿਸ ਵਿਚ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ। ਸਥਾਨਕ ਫਾਇਰ ਵਿਭਾਗ ਨੇ ਇਹ ਜਾਣਕਾਰੀ ਦਿੱਤੀ।
ਇਹ ਹਾਦਸਾ ਬ੍ਰਾਜ਼ੀਲ ਦੇ ਸਭ ਤੋਂ ਵੱਡੇ ਸ਼ਹਿਰ ਸਾਓ ਪਾਓਲੋ ਤੋਂ 206 ਕਿਲੋਮੀਟਰ ਦੂਰ ਇਪਿਊਨਾ ਨਗਰਪਾਲਿਕਾ ਦੇ ਹਾਈਵੇਅ 191 'ਤੇ ਵਾਪਰਿਆ। ਬੱਸਾਂ ਵਿੱਚੋਂ ਇਕ ਬੱਸ ਮਰੀਜ਼ਾਂ ਨੂੰ ਕਲੀਨਿਕਲ ਅਧਿਐਨ ਲਈ ਮੈਡੀਕਲ ਸੈਂਟਰ ਲਿਜਾ ਰਹੀ ਸੀ, ਜਦੋਂਕਿ ਦੂਜੀ ਬੱਸ ਖਾਲੀ ਸੀ।
ਇਹ ਵੀ ਪੜ੍ਹੋ : PM ਮੋਦੀ ਨੂੰ ਮਿਲਿਆ ਰੂਸ ਦਾ ਸਰਵਉੱਚ ਸਨਮਾਨ, ਕਿਹਾ- 'ਇਹ ਦੋਵਾਂ ਦੇਸ਼ਾਂ ਦੀ ਦੋਸਤੀ ਦਾ ਪ੍ਰਤੀਕ'
ਪੀੜਤਾਂ ਵਿੱਚੋਂ ਚਾਰ ਮਰੀਜ਼ਾਂ ਨੂੰ ਲੈ ਕੇ ਜਾ ਰਹੀ ਬੱਸ ਵਿਚ ਯਾਤਰਾ ਕਰ ਰਹੇ ਸਨ। ਪੰਜਵਾਂ ਜ਼ਖਮੀ ਖਾਲੀ ਬੱਸ ਦਾ ਡਰਾਈਵਰ ਸੀ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਬਚਾਅ ਕਾਰਜਾਂ ਲਈ ਹਾਈਵੇਅ ਨੂੰ ਦੋਵੇਂ ਦਿਸ਼ਾਵਾਂ ਤੋਂ ਬੰਦ ਕਰ ਦਿੱਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
10 ਸਾਲਾਂ ਦਾ ਵਿਕਾਸ ਸਿਰਫ ਇਕ ਟ੍ਰੇਲਰ, ਭਾਰਤ ਨੂੰ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣਾ ਮੁੱਖ ਟੀਚਾ : PM ਮੋਦੀ
NEXT STORY