ਲਾਹੌਰ (ਬਿਊਰੋ)— ਪਾਕਿਸਤਾਨ ਵਿਚ ਬੀਤੇ ਸਾਲ ਨਵੰਬਰ ਵਿਚ ਇਕ ਮੌਲਵੀ ਦੇ ਕਹਿਣ 'ਤੇ ਕਰੀਬ ਦੋ ਹਫਤੇ ਤੱਕ ਕਈ ਵੱਡੇ ਸ਼ਹਿਰਾਂ ਵਿਚ ਹਿੰਸਾ ਹੋਈ ਸੀ। ਅਜਿਹਾ ਹੀ ਮਾਹੌਲ ਇਕ ਵਾਰੀ ਫਿਰ ਤਿਆਰ ਕੀਤਾ ਜਾ ਰਿਹਾ ਹੈ। ਹੁਣ ਤਹਰੀਕ-ਏ-ਲਬੈਕ ਪਾਕਿਸਤਾਨ (ਟੀ. ਐੱਲ. ਪੀ.) ਦੇ ਮੁਖੀ ਮੌਲਵੀ ਖਾਦਿਮ ਰਿਜ਼ਵੀ ਦੇ ਸਮਰਥਕ ਬੀਤੇ ਕਰੀਬ ਇਕ ਹਫਤੇ ਤੋਂ ਪ੍ਰਦਰਸ਼ਨ ਕਰ ਰਹੇ ਹਨ। ਮੌਲਵੀ ਰਿਜ਼ਵੀ ਦੇ ਸਮਰਥਕਾਂ ਨੇ ਸ਼ੁੱਕਰਵਾਰ ਨੂੰ ਦੇਸ਼ ਦੇ ਦੂਜੇ ਵੱਡੇ ਸ਼ਹਿਰ ਲਾਹੌਰ ਦੇ ਸਾਰੇ ਬਾਹਰ ਜਾਣ ਅਤੇ ਅੰਦਰ ਆਉਣ ਦੇ ਰਸਤਿਆਂ ਨੂੰ ਬਲੌਕ ਕਰ ਦਿੱਤਾ। ਪਾਕਿਸਤਾਨੀ ਮੀਡੀਆ ਮੁਤਾਬਕ ਖੁਦ ਰਿਜ਼ਵੀ ਲਾਹੌਰ ਦੀਆਂ ਸੜਕਾਂ ਨੂੰ ਬਲੌਕ ਕਰਨ ਲਈ ਆਪਣੇ ਸਮਰਥਕਾਂ ਨਾਲ ਘਰੋਂ ਬਾਹਰ ਨਿਕਲਣ ਲਈ ਕਹਿ ਰਿਹਾ ਹੈ।
ਮੌਲਵੀ ਰਿਜ਼ਵੀ ਅਤੇ ਉਸ ਦੇ ਸਮਰਥਕ ਸਰਕਾਰ ਤੋਂ ਫੈਜ਼ਾਬਾਦ ਸਮਝੌਤੇ ਦੇ 11 ਮੁੱਦਿਆਂ ਨੂੰ ਲਾਗੂ ਕਰਨ ਦੀ ਮੰਗ ਕਰ ਰਹੇ ਹਨ। ਸੂਤਰਾਂ ਮੁਤਾਬਕ ਸ਼ਹਿਰ ਦੇ ਕਈ ਹਿੱਸਿਆਂ ਵਿਚ ਹਿੰਸਾ ਵੀ ਹੋਈ ਹੈ। ਤਾਜ਼ਾ ਰਿਪੋਰਟ ਮੁਤਾਬਕ ਰਿਜ਼ਵੀ ਦੇ ਚੇਲਿਆਂ ਨੇ ਲਾਹੌਰ ਵਿਚ ਟਰੈਫਿਕ ਇੰਟਰਸੈਕਸ਼ਨ ਨੂੰ ਬਲੌਕ ਕਰ ਦਿੱਤਾ ਹੈ, ਜਿਸ ਵਿਚ ਥੋਕਾਰ ਨਿਆਜ਼ ਬੇਗ ਵੀ ਸ਼ਾਮਲ ਹਨ। ਰਿਪੋਰਟ ਮੁਤਾਬਕ ਟੀ. ਐੱਲ. ਪੀ. ਦੇ ਚੇਲਿਆਂ ਨੇ ਲਾਹੌਰ-ਸਾਹਿਲਵਾਲ ਬਾਈਪਾਸ 'ਤੇ ਚਚਿਵਾਚੀ ਬਾਈਪਾਸ ਅਤੇ ਵਿਊ ਹੋਟਲ ਨੇੜੇ ਲਾਹੌਰ-ਮੁਲਤਾਨ ਮੋਟਰਵੇਅ 'ਤੇ ਰੁਕਾਵਟਾਂ ਖੜ੍ਹੀਆਂ ਕੀਤੀਆਂ। ਟੀ. ਐੱਲ. ਪੀ. ਦੇ ਪ੍ਰਧਾਨ ਪੀਰ ਅਫਜ਼ਲ ਕਾਦਰੀ ਦਾ ਕਹਿਣਾ ਹੈ,''11 ਬਿੰਦੂ ਫੈਜ਼ਾਬਾਦ ਸਮਝੌਤਾ, ਜਿਸ ਵਿਚ ਗ੍ਰਿਫਤਾਰ ਕਾਰਜ ਕਰਤਾਵਾਂ ਦੀ ਰਿਹਾਈ ਅਤੇ ਉਨ੍ਹਾਂ ਵਿਰੁੱਧ ਦਰਜ ਮਾਮਲੇ ਵਾਪਸ ਲੈਣ ਦੀਆਂ ਸ਼ਰਤਾਂ ਸ਼ਾਮਲ ਹਨ। ਜੇ ਉਹ ਲਾਗੂ ਨਹੀਂ ਹੁੰਦਾ ਹੈ ਤਾਂ ਪੂਰੇ ਦੇਸ਼ ਵਿਚ ਉਸ ਦੇ ਚੇਲੇ ਅਗਲੇ ਸ਼ੁੱਕਰਵਾਰ ਨੂੰ ਦੇਸ਼ ਦੀਆਂ ਸੜਕਾਂ 'ਤੇ ਹੋਣਗੇ।''
ਉੱਧਰ ਮੌਲਵੀ ਰਿਜ਼ਵੀ ਦੇ ਪ੍ਰਦਰਸ਼ਨਕਾਰੀਆਂ ਨੇ ਵੀ ਫੈਜ਼ਾਬਾਦ ਸਮਝੌਤੇ ਨੂੰ ਲਾਗੂ ਕਰਨ ਦੀ ਮੰਗ ਕੀਤੀ ਹੈ। ਰਿਜ਼ਵੀ ਅਤੇ ਉਸ ਦੇ ਚੇਲੇ ਸ਼ੁੱਕਰਵਾਰ ਨੂੰ ਵਿਰੋਧ ਕਰ ਰਹੇ ਹਨ ਕਿਉਂਕਿ ਫੈਜ਼ਾਬਾਦ ਵਿਚ ਵਿਰੋਧ ਦੌਰਾਨ ਬੀਤੇ ਮਹੀਨੇ ਫੌਜ ਨੇ ਇਕ ਸਮਝੌਤਾ ਕੀਤਾ ਸੀ, ਜਿਸ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਹੈ। ਰਿਜ਼ਵੀ ਨੇ ਦੋਸ਼ ਲਗਾਇਆ ਕਿ ਸਰਕਾਰ ਵੀ ਇਸ ਸਮਝੌਤੇ ਨੂੰ ਲਾਗੂ ਕਰਨ ਵਿਚ ਦਿਲਚਸਪੀ ਨਹੀਂ ਦਿਖਾ ਰਹੀ ਹੈ।
ਸਿਡਨੀ ਪਾਰਲੀਮੈਂਟ 'ਚ ਪਈਆਂ ਵਿਸਾਖੀ ਦੀਆਂ ਧੁੰਮਾਂ
NEXT STORY