Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, APR 08, 2026

    3:08:37 PM

  • india  america  iran  ceasefire  west asia

    ਅਮਰੀਕਾ-ਈਰਾਨ ਦੇ ਸੀਜ਼ਫਾਇਰ 'ਤੇ ਭਾਰਤ ਨੇ ਦਿੱਤਾ...

  • iran trembled ceasefire

    ਵੱਡੀ ਖ਼ਬਰ ; ਸੀਜ਼ਫਾਇਰ ਦੇ ਕੁਝ ਘੰਟਿਆਂ ਬਾਅਦ ਹੀ...

  • 12 hour blackout during emergency

    ਲੱਗ ਗਈ Emergency ! 12-12 ਘੰਟੇ ਤੱਕ ਰਹੇਗਾ...

  • after death of 4 sons due drug addiction now the fifth son also died

    ਨਸ਼ੇ ਕਾਰਨ 5ਵੇਂ ਪੁੱਤ ਦੀ ਹੋਈ ਮੌਤ ਮਗਰੋਂ ਬੋਲੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • Italy
  • ਵਰਕ ਪਰਮਿਟ ਦੇ ਨਾਂ 'ਤੇ ਇਟਲੀ ਦੇ ਠੱਗ ਏਜੰਟ ਨੇ ਪੰਜਾਬ ਦੇ ਨੌਜਵਾਨਾਂ ਨਾਲ ਮਾਰੀ ਕਰੋੜਾਂ ਦੀ ਠੱਗੀ

INTERNATIONAL News Punjabi(ਵਿਦੇਸ਼)

ਵਰਕ ਪਰਮਿਟ ਦੇ ਨਾਂ 'ਤੇ ਇਟਲੀ ਦੇ ਠੱਗ ਏਜੰਟ ਨੇ ਪੰਜਾਬ ਦੇ ਨੌਜਵਾਨਾਂ ਨਾਲ ਮਾਰੀ ਕਰੋੜਾਂ ਦੀ ਠੱਗੀ

  • Edited By Rakesh,
  • Updated: 10 Feb, 2024 07:24 PM
Italy
rogue agent of italy
  • Share
    • Facebook
    • Tumblr
    • Linkedin
    • Twitter
  • Comment

ਰੋਮ, (ਦਲਵੀਰ ਕੈਂਥ)- ਇਟਲੀ ਯੂਰਪ ਦਾ ਅਜਿਹਾ ਦੇਸ਼ ਹੈ ਜਿਹੜਾ ਭਾਰਤੀਆਂ ਦਾ ਮਹਿਬੂਬ ਦੇਸ਼ ਹੋਣ ਦੇ ਨਾਲ -ਨਾਲ ਯੂਰਪ ਵਿੱਚ ਦਾਖਲ ਹੋਣ ਦਾ ਮੁੱਖ ਦੁਆਰ ਹੈ, ਜਿਸ ਰਾਹੀਂ ਲੋਕ ਯੂਰਪੀਅਨ ਦੇਸ਼ਾਂ ਤੋਂ ਇਲਾਵਾ ਇੰਗਲੈਂਡ, ਕੈਨੇਡਾ ਤੇ ਅਮਰੀਕਾ ਵੀ ਪਹੁੰਚਣ ਵਿੱਚ ਕਾਮਯਾਬ ਹੁੰਦੇ ਹਨ ਪਰ ਇਸ ਦੇ ਨਾਲ ਹੀ ਇਟਲੀ ਆਉਣ ਦੇ ਚਾਹਵਾਨ ਨੌਜਵਾਨ ਸਭ ਤੋਂ ਵੱਧ ਠੱਗੀ ਦਾ ਸ਼ਿਕਾਰ ਵੀ ਇਟਲੀ ਆਉਣ ਦੇ ਨਾਮ ਉੱਤੇ ਹੀ ਹੁੰਦੇ ਹਨ। 

ਹਰ ਸਾਲ ਜਦੋਂ ਇਟਲੀ ਦੇ ਪੇਪਰ ਖੁੱਲ੍ਹਦੇ ਹਨ ਤਾਂ ਇਟਲੀ ਦੇ ਕਈ ਅਖੌਤੀ ਠੱਗ ਏਜੰਟ, ਲੋਕਾਂ ਦੀ ਦੋਨਾਂ ਹੱਥਾਂ ਨਾਲ ਲੁੱਟ ਕਰਕੇ ਰਫ਼ੂ ਚੱਕਰ ਹੋ ਜਾਂਦੇ ਹਨ ਤੇ ਵਿਚਾਰੇ ਲੁੱਟ ਹੋਏ ਨੌਜਵਾਨਾਂ ਨੂੰ ਆਪਣੇ ਨਾਲ ਹੋਈ ਲੁੱਟ ਦਾ ਉਂਦੋ ਪਤਾ ਲਗਦਾ ਹੈ ਜਦੋਂ ਠੱਗ ਏਜੰਟ ਛੂਅ ਮੰਤਰ ਹੋ ਜਾਂਦਾ ਹੈ। ਹਾਲ ਹੀ ਵਿੱਚ ਇਟਲੀ ਦੇ ਨਾਮ 'ਤੇ ਪੰਜਾਬ ਦੇ ਭੋਲੇ-ਭਾਲੇ ਨੌਜਵਾਨਾਂ ਨਾਲ ਕਰੋੜਾਂ ਦੀ ਇਟਲੀ ਦੇ ਇੱਕ ਠੱਗ ਏਜੰਟ ਵੱਲੋਂ ਠੱਗੀ ਮਾਰਨ ਦਾ ਮਾਮਲਾ ਦੇਖਣ ਸਾਹਮਣੇ ਆਇਆ ਹੈ। 

ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਕੋਲ ਪਹੁੰਚੀ ਐਫ.ਆਰ.ਆਰ. ਨੰਬਰ 0004 ਥਾਣਾ ਫਤਿਹਗੜ੍ਹ ਸਾਹਿਬ ਅਨੁਸਾਰ ਇਟਲੀ ਰਹਿਣ ਬਸੇਰਾ ਕਰਦੇ ਕਥਿਤ ਦੋਸ਼ੀ ਜਸਦੇਵ ਸਿੰਘ ਢੀਂਡਸਾ ਉਰਫ਼ ਭੋਲਾ ਇਟਲੀ ਵਾਲਾ, ਪੁੱਤਰ ਅਜਮੇਰ ਸਿੰਘ ਢੀਂਡਸਾ ਵਾਸੀ ਮਕਾਨ ਨੰਬਰ 2064 ਸੈਕਟਰ 66, ਐੱਸ.ਏ.ਐੱਸ ਨਗਰ ਹਾਲ ਵਾਸੀ ਚੁੰਨੀ ਰੋਡ ਸ਼ਮਸ਼ੇਰ ਨਗਰ ਫਤਿਹਗੜ੍ਹ ਸਾਹਿਬ ਨੇ  ਆਪਣੇ ਸਾਥੀਆਂ ਨਾਲ ਰਲ ਪੰਜਾਬ ਦੇ ਬੇਰੁਜਗਾਰ ਮਜ਼ਬੂਰ ਨੌਜਵਾਨਾਂ ਨੂੰ ਆਪਣੀ ਠੱਗੀ ਦਾ ਸਿ਼ਕਾਰ ਬਣਾਇਆ ਹੈ। 

ਇਟਲੀ ਵਾਲੇ ਭੋਲੇ ਦੇ ਨਾਮ ਨਾਲ ਜਾਣੇ ਜਾਂਦੇ ਸ਼ਖ਼ਸ ਨੇ ਬੀਤੇ ਸਾਲ 2023 ਵਿੱਚ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਰਾਜਵਿੰਦਰ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਮਕਾਨ ਨੰ: 3750, ਗਲੀ ਨੰਬਰ 8, ਬਾਬਾ ਦੀਪ ਸਿੰਘ ਨਗਰ ਸਾਹਮਣੇ ਟਰਾਂਸਪੋਰਟ ਨਗਰ ਲੁਧਿਆਣਾ ਦੇ ਰਿਸ਼ਤੇਦਾਰਾਂ ਤੋਂ ਇਟਲੀ ਦੇ ਵਰਕ ਪਰਮਿਟ ਵਾਲੇ ਪੇਪਰ ਦੇਣ ਲਈ 34 ਲੱਖ ਰੁਪੲੈ ਲੈ ਕੇ ਨਕਲੀ ਪੇਪਰ ਦੇ ਦਿੱਤੇ। ਇਸ ਤਰ੍ਹਾਂ ਹੀ ਭੋਲੇ ਇਟਲੀ ਵਾਲੇ ਨੇ ਸੁਖਵਿੰਦਰ ਸਿੰਘ ਤੋਂ 7 ਲੱਖ, ਗੁਰਪ੍ਰਕਾਸ਼ ਸਿੰਘ ਤੋਂ 5 ਲੱਖ, ਸੰਦੀਪ ਸਿੰਘ ਤੋਂ 8 ਲੱਖ, ਬਖਸੀਸ ਸਿੰਘ ਤੋਂ 13 ਲੱਖ, ਲਵਪ੍ਰੀਤ ਸਿੰਘ ਤੋਂ 13 ਲੱਖ, ਇੰਦਰਪ੍ਰੀਤ ਸਿੰਘ 8 ਲੱਖ, ਪਿੰਡ ਸਾਹਨੇਵਾਲ ਦੇ ਕਿਸਾਨ ਤੋਂ 11 ਲੱਖ, ਪਿੰਡ ਗਿੱਲ ਵਾਸੀ ਤੋਂ 13 ਲੱਖ, ਮਨਿੰਦਰ ਕੁਮਾਰ ਆਦਿ ਤੋਂ 8 ਲੱਖ ਇਟਲੀ ਦੇ ਪੇਪਰਾਂ ਦੇ ਨਾਮ ਉੱਤੇ ਠੱਗ ਲਏ। 

ਇਸ ਠੱਗੀ ਸੰਬਧੀ ਬੇਸ਼ੱਕ ਕਿ ਪੀੜਤ ਨੌਜਵਾਨਾਂ ਨੇ ਸੰਬਧਤ ਥਾਣਿਆਂ ਵਿੱਚ ਆਪਣੇ ਨਾਲ ਜਸਦੇਵ ਸਿੰਘ ਢੀਂਡਸਾ ਵੱਲੋਂ ਕੀਤੀ 420 ਦੀ ਰਿਪੋਰਟ ਵੀ ਦਰਜ ਕਰਵਾ ਦਿੱਤੀ ਹੈ ਤੇ ਪੁਲਸ ਬਹੁਤ ਹੀ ਬਾਰੀਕੀ ਨਾਲ ਸਾਰੇ ਮਾਮਲੇ ਦੀ ਜਾਂਚ ਵੀ ਕਰ ਰਹੀ ਹੈ ਪਰ ਹੁਣ ਤੱਕ ਭੋਲੇ ਇਟਲੀ ਵਾਲੇ ਦੀ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਕਿ ਉਹ ਇਟਲੀ ਹੈ ਜਾਂ ਭਾਰਤ ਕਿਉਂਕਿ ਭੋਲੇ ਨੇ ਠੱਗੀ ਦੇ ਸਾਰੇ ਪੈਸੇ ਆਪ ਹੀ ਭਾਰਤ ਜਾਕੇ ਹੱਥੀ ਲਏ ਜਿਸ ਦੀਆਂ ਕੁਝ ਵੀਡਿਓ ਵੀ ਪ੍ਰੈੱਸ ਕਲੱਬ ਨੂੰ ਮਿਲੀਆਂ ਹਨ ਜਿਸ ਵਿੱਚ ਭੋਲਾ ਇਟਲੀ ਵਾਲਾ ਕੈਸ਼ ਲੈਂਦਾ ਦਿਖਾਈ ਦੇ ਰਿਹਾ ਹੈ। ਇਟਲੀ ਵਿੱਚ ਵੀ ਜਿਹਨਾਂ ਕੋਲੋਂ ਭੋਲੇ ਨੇ ਹਜ਼ਾਰਾ ਯੂਰੋ ਲਏ ਉਸ ਦੀ ਵੀਡਿਓ ਵੀ ਸਾਹਮਣੇ ਆਈ ਹੈ। 

ਰਾਜਵਿੰਦਰ ਸਿੰਘ ਨੇ ਪੁਲਸ ਨੂੰ ਕੀਤੀ ਸ਼ਿਕਾਇਤ ਵਿੱਚ ਕਿਹਾ ਕਿ ਉਸ ਦੀ ਭੈਣ ਇਟਲੀ ਰਹਿੰਦੀ ਹੈ ਜਿਸ ਦੀ ਸੱਸ ਪਰਮਿੰਦਰ ਕੌਰ, ਜਿਸ ਨੇ ਉਸ ਨੂੰ ਜਸਦੇਵ ਸਿੰਘ ਢੀਂਡਸਾ ਦਾ ਨੰਬਰ ਦਿੱਤਾ, ਉਸ ਪਰਮਿੰਦਰ ਕੌਰ ਨਾਲ ਜਦੋਂ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਵੱਲੋਂ ਸੰਪਰਕ ਕੀਤਾ ਗਿਆ ਤਾਂ ਉਸ ਨੇ ਕਿਹਾ ਕਿ ਉਨ੍ਹਾਂ ਦਾ ਇਟਲੀ ਵਿੱਚ ਖਾਣੇ ਦੀ ਸਪਲਾਈ ਦਾ ਕਾਰੋਬਾਰ ਹੈ ਤੇ ਭੋਲਾ ਉਹਨਾਂ ਕੋਲ ਅਕਸਰ ਆਉਂਦਾ ਜਾਂਦਾ ਸੀ ਉਸ ਨੇ ਇਟਲੀ ਪਰਮਿੰਦਰ ਕੌਰ ਨੂੰ ਦੱਸਿਆ ਕਿ ਉਹ ਇਟਲੀ ਦੇ ਪੱਕੇ ਪੇਪਰ ਵੀ ਭਰਦਾ ਸੀ। ਫਿਰ ਕੀ ਵਿਚਾਰੀ ਪਰਮਿੰਦਰ ਕੌਰ ਭੋਲੇ ਦੀਆਂ ਗੱਲਾਂ ਵਿੱਚ ਆ ਗਈ ਤੇ ਉਸ ਨੇ ਆਪਣੇ ਰਿਸ਼ਤੇਦਾਰਾਂ ਨੂੰ ਭੋਲੇ ਦਾ ਨੰਬਰ ਦੇ ਦਿੱਤਾ ਪਰ ਪਰਮਿੰਦਰ ਕੌਰ ਨੇ ਕਿਸੇ ਕੋਲੋ ਇੱਕ ਪੈਸਾ ਵੀ ਨਹੀਂ ਲਿਆ। ਇਸ ਹੋਈ ਠੱਗੀ ਦਾ ਉਸ ਨੂੰ ਬੇਹੱਦ ਅਫ਼ਸੋਸ ਹੈ। ਦੂਜੇ ਪਾਸੇ ਲੁੱਟ ਦਾ ਸ਼ਿਕਾਰ ਹੋਏ ਲੋਕ ਰੋਣ ਹਾਕੇ ਹੋ ਜਸਦੇਸ ਸਿੰਘ ਢੀਂਡਸਾ ਨੂੰ ਲੱਭ ਰਹੇ ਹਨ। ਉਸ ਦੇ ਘਰ ਅੱਗੇ ਧਰਨਾ ਦੇ ਰਹੇ ਹਨ। ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਵੀ ਲੁੱਟ ਹੋਏ ਨੌਜਵਾਨਾਂ ਨੂੰ ਹੱਕ ਲੈ ਕੇ ਦੇਣ ਲਈ ਸੜਕਾਂ ਉਪੱਰ ਉੱਤਰੀਆਂ ਹਨ। 

ਜਸਦੇਵ ਸਿੰਘ ਢੀਂਡਸਾ ਉਸ ਇਲਾਕੇ ਨਾਲ ਸੰਬਧਤ ਹੈ ਜਿਸ ਨੂੰ ਗੁਰੂ ਸਾਹਿਬ ਦੀ ਧਰਤੀ ਕਿਹਾ ਜਾਂਦਾ ਹੈ। ਇਸ ਧਰਤੀ ਦੇ ਬੰਦੇ ਨੇ ਪੰਜਾਬ ਦੇ ਲੋਕਾਂ ਤੋਂ ਕਰੋੜਾਂ ਰੁਪਏ ਠੱਗੇ ਹਨ ਜਦੋਂ ਇਹ ਗੱਲ ਇਟਲੀ ਦੀ ਪੰਜਾਬਣ ਪਿੰਦਰਜੀਤ ਕੌਰ ਨੂੰ ਪਤਾ ਲੱਗੀ ਤਾਂ ਉਸ ਤੋਂ ਵੀ ਰਿਹਾ ਨਾ ਗਿਆ ਕਿ ਇਹ ਬੰਦਾ ਇਟਲੀ ਦੇ ਪੰਜਾਬੀਆਂ ਨੂੰ ਬਦਨਾਮ ਕਰ ਰਿਹਾ ਹੈ। ਇਸ ਗੱਲ ਤੋਂ ਦੁੱਖੀ ਪਿੰਦਰਜੀਤ ਕੌਰ ਨੇ ਇਟਲੀ ਦੀ ਪੁਲਸ ਕੋਲ ਵੀ ਜਸਦੇਵ ਸਿੰਘ ਢੀਂਡਸਾ ਦੀ ਇਸ ਸਾਰੀ ਠੱਗੀ ਦੀ ਐੱਫ਼.ਆਈ.ਆਰ. ਦਰਜ ਕਰਵਾ ਦਿੱਤੀ ਹੈ। ਹੁਣ ਜਸਦੇਵ ਸਿੰਘ ਢੀਂਡਸਾ ਉਰਫ਼ ਭੋਲੇ ਇਟਲੀ ਵਾਲੇ ਨੂੰ ਦੋਨਾਂ ਦੇਸ਼ਾਂ ਦੀ ਪੁਲਸ ਲੱਭ ਰਹੀ ਹੈ। ਕੌਣ ਇਸ ਤੀਸ ਮਾਰ ਖਾਂ ਨੂੰ ਫੜ੍ਹਦਾ ਇਹ ਹੁਣ ਸਮਾਂ ਹੀ ਦੱਸੇਗਾ ਪਰ ਲੁੱਟ ਦਾ ਸ਼ਿਕਾਰ ਨੌਜਵਾਨਾਂ ਦਾ ਦਰਦ ਬਿਆਨ ਕਰਨਾ ਬਹੁਤ ਔਖਾਂ ਹੈ।

  • Italy
  • Europe
  • Rogue agent
  • Work permit
  • Fraud

13 ਫਰਵਰੀ ਨੂੰ UAE ਦੀ ਯਾਤਰਾ 'ਤੇ ਰਵਾਨਾ ਹੋਣਗੇ PM ਮੋਦੀ, ਅਬੂ ਧਾਬੀ 'ਚ ਪਹਿਲੇ ਹਿੰਦੂ ਮੰਦਰ ਦਾ ਕਰਨਗੇ ਉਦਘਾਟਨ

NEXT STORY

Stories You May Like

  • delhi businessman  person cheated
    ਦਿੱਲੀ ਦੇ ਵਪਾਰੀਆਂ ਨੇ ਫਿਰੋਜ਼ਪੁਰ ਦੇ ਵਿਅਕਤੀ ਨਾਲ ਮਾਰੀ 10 ਲੱਖ ਤੋਂ ਵੱਧ ਦੀ ਠੱਗੀ
  • 40 lakhs fraud in the name of sending abroad
    ਵਿਦੇਸ਼ ਭੇਜਣ ਦੇ ਨਾਂ ’ਤੇ 40 ਲੱਖ ਦੀ ਠੱਗੀ, ਏਜੰਟ ਫ਼ਰਾਰ
  • 5 thugs absconded with gold ring and cash in the name of help
    ਠੱਗੀ ਦਾ ਅਨੋਖਾ ਤਰੀਕਾ! ਮਦਦ ਦੇ ਨਾਂ 'ਤੇ ਸੋਨੇ ਦੀ ਮੁੰਦਰੀ ਤੇ ਨਕਦੀ ਲੈ ਕੇ 5 ਠੱਗ ਫਰਾਰ
  • a person from ferozepur was cheated of more than 10 lakhs
    ਦਿੱਲੀ ਦੇ ਵਪਾਰੀਆਂ ਨੇ ਫਿਰੋਜ਼ਪੁਰ ਦੇ ਵਿਅਕਤੀ ਨਾਲ ਮਾਰੀ 10 ਲੱਖ ਤੋਂ ਵੱਧ ਦੀ ਠੱਗੀ
  • fraud case
    ਅਮਰੀਕਾ ਭੇਜਣ ਦੇ ਨਾਂ ’ਤੇ 51 ਲੱਖ ਦੀ ਠੱਗੀ
  • major fraud in the name of investment
    ਨਿਵੇਸ਼ ਦੇ ਨਾਂ 'ਤੇ ਵੱਡਾ ਫਰਾਡ: ਮਹਿਲਾ ਨੂੰ ਮੋਟਾ ਮੁਨਾਫ਼ਾ ਦੇਣ ਦਾ ਝਾਂਸਾ ਦੇ ਕੇ ਲਾਇਆ ਕਰੋੜਾਂ ਦਾ ਰਗੜਾ
  • dasuya youth dies in italy
    ਦਸੂਹਾ ਦੇ ਨੌਜਵਾਨ ਦੀ ਇਟਲੀ 'ਚ ਮੌਤ! ਕਰੀਬ ਡੇਢ ਸਾਲ ਪਹਿਲਾਂ ਗਿਆ ਸੀ ਵਿਦੇਸ਼
  • ex mla candidate cheated election material scam
    ਚੋਣ ਸਮੱਗਰੀ ਦੇ ਨਾਂ 'ਤੇ ਸਾਬਕਾ MLA ਉਮੀਦਵਾਰ ਨਾਲ 80 ਹਜ਼ਾਰ ਦੀ ਠੱਗੀ
  • son gets life imprisonment for killing father in jalandhar phillaur
    ਪਿਤਾ ਨੇ ਝਿੜਕਿਆ ਤਾਂ ਪੁੱਤ ਨੇ ਨਸ਼ੇ 'ਚ ਕਰ 'ਤਾ ਪਿਓ ਦਾ ਕਤਲ, ਅਦਾਲਤ ਨੇ ਸੁਣਾਈ...
  • prostitution business busted in jalandar
    Punjab: ਬੇਕਰੀ ਦੀ ਆੜ 'ਚ ਚੱਲ ਰਿਹਾ ਸੀ ਗੰਦਾ ਧੰਦਾ, ਜਦ ਰੇਡ ਕਰਨ ਪਹੁੰਚੀ ਪੁਲਸ...
  • drunken a former dsp police officer crashes into car in jalandhar
    ਜਲੰਧਰ 'ਚ ਸਾਬਕਾ DSP ਦਾ ਕਾਰਾ ਕਰੇਗਾ ਹੈਰਾਨ! ਨਸ਼ੇ 'ਚ ਟੱਲੀ ਹੋ ਕੇ ਰਾਤ ਵੇਲੇ...
  • building a house of 100 yards becomes expensive know new rates
    100 ਗਜ਼ ਦਾ ਮਕਾਨ ਬਣਾਉਣਾ ਹੋਇਆ 2 ਲੱਖ ਰੁਪਏ ਤੱਕ ਮਹਿੰਗਾ, ਜਾਣੋ ਉਸਾਰੀ ਸਮੱਗਰੀ...
  • former dsp s son turns out to be the one who robbed punjab national bank
    PUNJAB : ਪੰਜਾਬ ਨੈਸ਼ਨਲ ਬੈਂਕ 'ਚ ਡਾਕਾ ਮਾਰਨ ਵਾਲਾ ਨਿਕਲਿਆ ਸਾਬਕਾ DSP ਦਾ...
  • pr in canada
    ਕੈਨੇਡਾ ਜਾਣ ਵਾਲਿਆਂ ਦੀ ਲੱਗੀ ਲਾਟਰੀ! ਇਮੀਗ੍ਰੇਸ਼ਨ ਰਾਹਤ ਯੋਜਨਾ ਨੇ ਖੋਲ੍ਹੇ PR...
  • promotions in punjab
    ਪੰਜਾਬ ਦੇ ਇਨ੍ਹਾਂ ਅਫ਼ਸਰਾਂ ਦੀ ਹੋ ਗਈ ਤਰੱਕੀ, ਪੜ੍ਹੋ ਪੂਰੀ LIST
  • hailstorm and strong winds likely in punjab today
    ਪੰਜਾਬ 'ਚ ਅੱਜ ਗੜੇਮਾਰੀ ਤੇ ਤੇਜ਼ ਤੂਫ਼ਾਨ ਦੀ ਸੰਭਾਵਨਾ, ਇਨ੍ਹਾਂ ਜ਼ਿਲ੍ਹਿਆਂ 'ਚ...
Trending
Ek Nazar
albanese supports ceasefire  criticizes trump

ਅਲਬਾਨੀਜ਼ ਨੇ ਜੰਗਬੰਦੀ ਦਾ ਕੀਤਾ ਸਵਾਗਤ; ਟਰੰਪ ਦੀ 'ਬਿਆਨਬਾਜ਼ੀ' 'ਤੇ ਪਾਈ ਝਾੜ

prostitution business busted in jalandar

Punjab: ਬੇਕਰੀ ਦੀ ਆੜ 'ਚ ਚੱਲ ਰਿਹਾ ਸੀ ਗੰਦਾ ਧੰਦਾ, ਜਦ ਰੇਡ ਕਰਨ ਪਹੁੰਚੀ ਪੁਲਸ...

deepika padukone gives befitting reply to trolls

ਦੀਪਿਕਾ ਪਾਦੁਕੋਣ ਨੇ ਕਿਉਂ ਨਹੀਂ ਕੀਤੀ 'ਧੁਰੰਦਰ 2' ਦੀ ਤਾਰੀਫ ? ਅਦਾਕਾਰਾ ਨੇ...

first class admission change rules

ਪਹਿਲੀ ਜਮਾਤ 'ਚ ਦਾਖ਼ਲਾ ਲੈਣ ਦੇ ਬਦਲੇ ਨਿਯਮ, ਨਾਇਬ ਸਰਕਾਰ ਨੇ ਜਾਰੀ ਕੀਤਾ...

drunken a former dsp police officer crashes into car in jalandhar

ਜਲੰਧਰ 'ਚ ਸਾਬਕਾ DSP ਦਾ ਕਾਰਾ ਕਰੇਗਾ ਹੈਰਾਨ! ਨਸ਼ੇ 'ਚ ਟੱਲੀ ਹੋ ਕੇ ਰਾਤ ਵੇਲੇ...

7 cricketers banned

7 ਖਿਡਾਰੀਆਂ 'ਤੇ ਲੱਗ ਗਿਆ ਬੈਨ! ਕੋਚ 'ਤੇ ਵੀ ਲੱਗੇ ਮੈਚ ਫਿਕਸਿੰਗ ਦੇ ਦੋਸ਼

bcci ban

BCCI ਨੇ ਜਿਸ ਖਿਡਾਰੀ 'ਤੇ ਲਾਇਆ ਬੈਨ ਹੁਣ ਓਹੀ  IPL 'ਚ ਪਾ ਰਿਹੈ ਧੱਕ

april 9 should be declared a holiday

ਅੰਮ੍ਰਿਤਸਰ : 9 ਅਪ੍ਰੈਲ ਨੂੰ ਐਲਾਨੀ ਜਾਵੇ ਛੁੱਟੀ, ਉਠੀ ਮੰਗ

rr vs mi ipl 2026 match

ਮੀਂਹ ਨਹੀਂ, ਇਸ ਵਜ੍ਹਾ ਕਰਕੇ ਰੱਦ ਹੋ ਸਕਦੈ RR vs MI ਮੈਚ! ਅਲਰਟ ਜਾਰੀ

two indian nationals arrested in nepal

ਨੇਪਾਲ 'ਚ ਦੋ ਭਾਰਤੀ ਨਾਗਰਿਕ ਗ੍ਰਿਫ਼ਤਾਰ, ਲੱਗੇ ਗੰਭੀਰ ਦੋਸ਼

bridge reopened connecting saudi arabia to bahrain

ਸਾਊਦੀ-ਬਹਿਰੀਨ ਨੂੰ ਜੋੜਨ ਵਾਲਾ 'ਪੁਲ' ਮੁੜ ਖੁੱਲ੍ਹਿਆ; ਆਵਾਜਾਈ ਹੋਈ ਬਹਾਲ

poster of late singer rajveer jawanda s new song babal de des released

ਇੰਤਜ਼ਾਰ ਹੋਇਆ ਖਤਮ ! ਮਰਹੂਮ ਗਾਇਕ ਰਾਜਵੀਰ ਜਵੰਦਾ ਦੇ ਨਵੇਂ ਗੀਤ 'ਬਾਬਲ ਦੇ ਦੇਸ'...

bollywood actor passes away

ਬਾਲੀਵੁੱਡ ਅਦਾਕਾਰ ਦਾ ਦਿਹਾਂਤ ! ਮਨੋਰੰਜਨ ਜਗਤ 'ਚ ਪਸਰਿਆ ਮਾਤਮ

astronaut jeremy hansen  s message

ਪੁਲਾੜ ਯਾਤਰੀ ਜੇਰੇਮੀ ਹੈਨਸਨ ਦਾ ਮਾਪਿਆਂ ਨੂੰ ਸੰਦੇਸ਼- ‘ਮੈਂ ਬਹੁਤ ਵਧੀਆ ਸਮਾਂ...

assyrian community celebrates traditional year

ਅਸੀਰੀਅਨ ਭਾਈਚਾਰੇ ਨੇ ਆਪਣੇ ਰਵਾਇਤੀ ਸਾਲ ਦੀ ਆਮਦ 'ਤੇ ਮਨਾਇਆ ਜਸ਼ਨ

huge crocodile seen in beas river on gurdaspur mukerian road

ਗੁਰਦਾਸਪੁਰ-ਮੁਕੇਰੀਆਂ ਰੋਡ ’ਤੇ ਬਿਆਸ ਦਰਿਆ ’ਚ ਦਿਖਾਈ ਦਿੱਤਾ ਵਿਸ਼ਾਲ ਮਗਰਮੱਛ;...

famous rapper shot

ਅਮਰੀਕਾ ਤੋਂ ਵੱਡੀ ਖ਼ਬਰ ; ਮਸ਼ਹੂਰ ਰੈਪਰ ਨੂੰ ਮਾਰੀ ਗਈ ਗੋਲੀ

after father and mother  now brother also dies  famous actress in shock

ਮੰਦਭਾਗੀ ਖ਼ਬਰ; ਮਾਤਾ-ਪਿਤਾ ਮਗਰੋਂ ਹੁਣ ਭਰਾ ਨੇ ਵੀ ਤੋੜਿਆ ਦਮ, ਸਦਮੇ 'ਚ ਮਸ਼ਹੂਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਿਦੇਸ਼ ਦੀਆਂ ਖਬਰਾਂ
    • iran fires missiles just after ceasefire
      ਈਰਾਨ ਨੇ ਕੁਝ ਘੰਟਿਆਂ ਬਾਅਦ ਹੀ ਤੋੜ'ਤਾ ਸੀਜ਼ਫਾਇਰ ! ਦਾਗੀਆਂ ਮਿਜ਼ਾਈਲਾਂ, ਬਹਿਰੀਨ...
    • trump after ceasefire
      ''ਮਿਡਲ ਈਸਟ ਲਈ Golden Age..!'' ਜੰਗਬੰਦੀ ਮਗਰੋਂ ਆ ਗਿਆ ਟਰੰਪ ਦਾ ਪਹਿਲਾ...
    • netanyahu announces attacks on lebanon
      ਜੰਗਬੰਦੀ ਨੂੰ ਇਜ਼ਰਾਈਲ ਨੇ ਦਿੱਤਾ ਪਹਿਲਾ ਝਟਕਾ! ਨੇਤਨਯਾਹੂ ਨੇ ਲੇਬਨਾਨ 'ਤੇ ਹਮਲੇ...
    • shooting at school in america
      ਅਮਰੀਕਾ ਦੇ ਸਕੂਲ 'ਚ ਅੰਨ੍ਹੇਵਾਹ ਗੋਲੀਬਾਰੀ ; ਪੁਲਿਸ ਨੇ ਹਮਲਾਵਰ ਨੂੰ ਲਿਆ ਹਿਰਾਸਤ...
    • us iran ceasefire conditions
      ਡੈੱਡਲਾਈਨ ਮਗਰੋਂ ਆਖ਼ਿਰ ਰਾਤੋ-ਰਾਤ ਕਿਵੇਂ ਹੋ ਗਿਆ Ceasefire ? ਇਨ੍ਹਾਂ ਸ਼ਰਤਾਂ...
    • thousands of people streets in iran after the announcement of ceasefire
      ਜੰਗਬੰਦੀ ਦੇ ਐਲਾਨ ਮਗਰੋਂ ਈਰਾਨ 'ਚ ਸੜਕਾਂ 'ਤੇ ਉਤਰੇ ਹਜ਼ਾਰਾਂ ਲੋਕ, ਮਾਹੌਲ...
    • donald trump asked for resign
      ਟਰੰਪ ਤੋਂ ਮੰਗ ਲਿਆ ਅਸਤੀਫ਼ਾ ! ਜੰਗਬੰਦੀ ਮਗਰੋਂ ਅਮਰੀਕਾ 'ਚ ਸਿਆਸੀ ਭੂਚਾਲ
    • big fall in crude oil prices
      ਟਰੰਪ ਦੇ ਜੰਗਬੰਦੀ ਐਲਾਨ ਤੋਂ ਬਾਅਦ ਧੜੰਮ ਡਿੱਗੀਆਂ ਤੇਲ ਦੀਆਂ ਕੀਮਤਾਂ
    • iran also signs 2 week ceasefire after trump s announcement
      ਜੰਗ ਦੇ ਮੈਦਾਨ 'ਚੋਂ ਵੱਡੀ ਖ਼ਬਰ: ਟਰੰਪ ਦੇ ਐਲਾਨ ਪਿੱਛੋਂ ਈਰਾਨ ਨੇ ਵੀ 2 ਹਫ਼ਤਿਆਂ...
    • ceasefire between america and iran
      ਅਮਰੀਕਾ-ਈਰਾਨ ਵਿਚਾਲੇ ਹੋਈ ਜੰਗਬੰਦੀ! ਟਰੰਪ ਨੇ ਕਰ 'ਤਾ ਵੱਡਾ ਐਲਾਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +