ਜੇਨੇਵਾ— ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੁਖੀ ਨੇ ਸੋਮਵਾਰ ਨੂੰ ਕਿਹਾ ਕਿ ਮਿਆਮਾਂ 'ਚ ਘੱਟ ਗਿਣਤੀ ਰੋਹਿੰਗੀਆ ਭਾਈਚਾਰੇ ਖਿਲਾਫ ਹਿੰਸਾ ਅਤੇ ਬੇਇਨਸਾਫੀ 'ਨਸਲੀ ਸਫਾਏ' ਦੀ ਮਿਸਾਲ ਜਾਪਦੀ ਹੈ। ਸੰਯੁਕਤ ਰਾਸ਼ਟਰ ਮਨੁੱਖੀ ਅਧਾਕਰ ਕਮਿਸ਼ਨ ਦੇ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਜੈਦ ਰਾਦ ਅਲ ਹੁਸੈਨ ਨੇ ਪਹਿਲਾਂ 11 ਸਤੰਬਰ 2001 ਨੂੰ ਅਮਰੀਕਾ 'ਚ ਹੋਏ ਅੱਤਵਾਦੀ ਹਮਲੇ ਦੀ ਬਰਸੀ ਦਾ ਜ਼ਿਕਰ ਕੀਤਾ ਅਤੇ ਫਿਰ ਮਿਆਮਾਂ 'ਚ ਮਨੁੱਖੀ ਅਧਿਕਾਰ ਦੀ ਸਥਿਤੀ ਨੂੰ ਲੈ ਕੇ ਚਿੰਤਾ ਜਤਾਈ। ਉਨ੍ਹਾਂ ਆਖਿਆ ਕਿ ਬੁਰੂੰਡੀ, ਵੈਨੇਜ਼ੁਏਲਾ, ਯਮਨ, ਲੀਬੀਆ ਅਤੇ ਅਮਰੀਕਾ 'ਚ ਮਨੁੱਖੀ ਅਧਿਕਾਰ ਨਾਲ ਜੁੜੀਆਂ ਚਿੰਤਾਵਾਂ ਬਾਰੇ ਗੱਲ ਕੀਤੀ।
ਜੈਦ ਨੇ ਆਖਿਆ ਕਿ ਹਿੰਸਾ ਦੀ ਸਭ ਤੋਂ ਵੱਡੀ ਜੜ੍ਹ ਮਿਆਮਾਂ ਤੋਂ 270,000 ਲੋਕ ਭੱਜ ਕੇ ਗੁਆਂਢੀ ਮੁਲਕ ਬੰਗਲਾਦੇਸ਼ ਪਹੁੰਚ ਰਹੇ ਹਨ ਅਤੇ ਉਨ੍ਹਾਂ ਨੇ ਸੁਰੱਖਿਆ ਦਸਤਿਆਂ ਅਤੇ ਸਥਾਨਕ ਮਿਲੀਸ਼ੀਆ ਵਲੋਂ ਰੋਹਿੰਗੀਆ ਲੋਕਾਂ ਦੇ ਪਿੰਡਾਂ ਨੂੰ ਅੱਗ ਲਗਾਉਣ ਅਤੇ ਇਨਸਾਫ ਤੋਂ ਇਲਾਵਾ ਕਤਲੇਆਮ ਦੀਆਂ ਖਬਰਾਂ ਅਤੇ ਤਸਵੀਰਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਆਖਿਆ, 'ਕਿਉਂਕਿ ਮਿਆਮਾਂ ਨੇ ਮਨੁੱਖੀ ਅਧਿਕਾਰ ਜਾਂਚਕਰਤਾਵਾਂ ਨੂੰ ਉਥੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਹੈ, ਮੌਜੂਦਾ ਸਥਿਤੀ ਦਾ ਪੂਰੀ ਤਰ੍ਹਾਂ ਨਾਲ ਵਿਸ਼ਲੇਸ਼ਣ ਨਹੀਂ ਕੀਤਾ ਜਾ ਸਕਿਆ, ਪਰ ਇਹ ਸਥਿਤੀ ਨਸਲੀ ਸਫਾਏ ਦੀ ਉਦਾਹਰਣ ਜਾਪਦੀ ਹੈ।
ਓਧਰ ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਨੇ ਆਖਿਆ ਕਿ ਮਿਆਮਾਂ ਦੇ ਰਖਾਇਨ ਸੂਬੇ 'ਚ ਤਾਜ਼ਾ ਹਿੰਸਾ ਕਾਰਨ 25 ਅਗਸਤ ਤੋਂ ਹੁਣ ਤੱਕ 3,13,000 ਰੋਹਿੰਗੀਆ ਬੰਗਲਾਦੇਸ਼ ਦੀ ਸਰਹੱਦ 'ਚ ਦਾਖਲ ਹੋ ਚੁੱਕੇ ਹਨ। ਮਿਆਮਾਂ ਦੇ ਮੱਧ ਹਿੱਸੇ 'ਚ ਇਕ ਮੁਸਲਿਮ ਪਰਿਵਾਰ ਦੇ ਮਕਾਨ 'ਤੇ ਪੱਥਰਬਾਜ਼ੀ ਕਰਨ ਵਾਲੀ ਭੀੜ ਨੂੰ ਖਿੰਡਾਉਣ ਲਈ ਪੁਲਸ ਨੇ ਰਬੜ ਦੀਆਂ ਗੋਲੀਆਂ ਚਲਾਈਆਂ। ਭੀੜ ਨੇ ਮਾਗਵੇ ਖੇਤਰ 'ਚ ਐਤਵਾਰ ਰਾਤ ਹਮਲਾ ਕੀਤਾ।
ਤੁਹਾਨੂੰ ਦੱਸ ਦਈਏ ਕਿ ਮਿਆਮਾਰ 1948 'ਚ ਬ੍ਰਿਟੇਨ ਤੋਂ ਸੁਤੰਤਰਤਾ ਪ੍ਰਾਪਤ ਕਰਨ ਤੋਂ ਬਾਅਦ ਲਗਾਤਾਰ ਬਾਗੀਆਂ ਦੇ ਹਮਲਿਆਂ ਤੋਂ ਪ੍ਰੇਸ਼ਾਨ ਰਿਹਾ ਹੈ। ਇਸ ਨੂੰ ਵਿਸ਼ਵ ਦੇ ਸਭ ਤੋਂ ਲੰਬੇ ਸਮੇਂ ਤੋਂ ਚੱਲ ਰਹੇ ਘਰੇਲੂ ਸੰਘਰਸ਼ 'ਚ ਗਿਣਿਆ ਜਾਂਦਾ ਹੈ। ਦਸੰਬਰ 2016 ਤੱਕ ਰੋਹਿੰਗੀਆ ਸ਼ਰਣਾਰਥੀ ਹਨ। ਯਾਦ ਰਹੇ ਕਿ ਮਿਆਂਮਾਰ 'ਚ 90 ਫੀਸਦੀ ਆਬਾਦੀ ਬੁੱਧ ਧਰਮ ਵਾਲਿਆਂ ਦੀ ਹੈ ਅਤੇ 4 ਫੀਸਦੀ ਮੁਸਲਮਾਨ ਤੇ 4 ਫੀਸਦੀ ਇਸਾਈ ਹਨ।
ਤਾਈਵਾਨ 'ਚ ਤੂਫਾਨ ਦਾ ਖਤਰਾ, ਅਹਿਤਿਆਤੀ ਤਿਆਰੀਆਂ ਸ਼ੁਰੂ
NEXT STORY