ਲੰਡਨ— 19 ਮਈ, 2018 ਨੂੰ ਬ੍ਰਿਟੇਨ ਦੇ ਪ੍ਰਿੰਸ ਹੈਰੀ ਅਤੇ ਅਮਰੀਕੀ ਅਦਾਕਾਰਾ ਮੇਗਨ ਮਾਰਕਲ ਦਾ ਵਿਆਹ ਹੋਣ ਜਾ ਰਿਹਾ ਹੈ। ਸਾਰੀ ਦੁਨੀਆਂ ਦੀਆਂ ਨਜ਼ਰਾਂ ਇਸ ਸ਼ਾਹੀ ਵਿਆਹ 'ਤੇ ਟਿਕੀਆਂ ਹਨ। ਇਸ ਜਸ਼ਨ 'ਚ ਕਈ ਲੋਕ ਸ਼ਿਰਕਤ ਕਰਨਗੇ ਪਰ ਕਈ ਅਜਿਹੇ ਵੀ ਹਨ ਜੋ ਵਿਆਹ 'ਚ ਤਾਂ ਜਾ ਨਹੀਂ ਸਕਣਗੇ ਪਰ ਟੀ.ਵੀ. ਜਾਂ ਸੋਸ਼ਲ ਮੀਡੀਆ ਦੀ ਮਦਦ ਨਾਲ ਵਿਆਹ ਦੇਖਣਗੇ।
ਜਾਣਕਾਰੀ ਮੁਤਾਬਕ ਇੰਗਲੈਂਡ ਦੀ ਚਰਚ ਸੈਂਟ ਜੌਰਜ ਚੈਪਲ 'ਚ ਵਿਆਹ ਦੀਆਂ ਰਸਮਾਂ ਹੋਣਗੀਆਂ ਅਤੇ ਇਸ ਮਗਰੋਂ ਇਹ ਸ਼ਾਹੀ ਜੋੜਾ ਜਿਸ ਰਸਤੇ ਤੋਂ ਲੰਘੇਗਾ, ਉੱਥੇ ਉਨ੍ਹਾਂ ਦੀ ਇਕ ਝਲਕ ਦੇਖਣ ਲਈ ਲੋਕ ਅੱਖਾਂ ਵਿਛਾ ਕੇ ਉਡੀਕ ਕਰ ਰਹੇ ਹੋਣਗੇ। ਇਸ ਦੇ ਨਾਲ ਹੀ ਸੁਰੱਖਿਆ ਦੇ ਬਹੁਤ ਸਖਤ ਪ੍ਰਬੰਧ ਕੀਤੇ ਗਏ ਹਨ। ਕਈ ਸੜਕਾਂ 'ਤੇ ਬ੍ਰਿਟੇਨ ਦੇ ਝੰਡੇ ਸਜਾ ਦਿੱਤੇ ਗਏ ਹਨ।
ਇੰਗਲੈਂਡ ਦੇ ਵਿੰਡਸਰ ਹਾਈ ਸਟਰੀਟ ਕੋਲੋਂ ਲੰਘਣ ਵਾਲਿਆਂ ਦੀਆਂ ਅੱਖਾਂ ਖੁੱਲ੍ਹੀਆਂ ਹੀ ਰਹਿ ਜਾਂਦੀਆਂ ਹਨ ਕਿਉਂਕਿ ਇੱਥੇ ਹਰ ਪੱਬ, ਕੈਫੇ ਅਤੇ ਦੁਕਾਨਾਂ ਦੀਆਂ ਖਿੜਕੀਆਂ ਨੂੰ ਪ੍ਰਿੰਸ ਹੈਰੀ ਅਤੇ ਮੇਗਨ ਦੀਆਂ ਤਸਵੀਰਾਂ ਵਾਲੇ ਟੀ-ਟਾਵਲਾਂ ਅਤੇ ਉਨ੍ਹਾਂ ਦੇ ਪੋਸਟਰਾਂ ਨਾਲ ਸਜਾ ਦਿੱਤਾ ਗਿਆ ਹੈ। ਲੋਕ ਆਪਣੇ-ਆਪਣੇ ਵਿਚਾਰ ਸਾਂਝੇ ਕਰ ਰਹੇ ਹਨ ਕਿ ਉਹ ਵਿਆਹ ਨੂੰ ਕਿਸ ਤਰ੍ਹਾਂ ਦੇਖਣਗੇ ਅਤੇ ਉਸ ਦਿਨ ਆਪਣੇ ਘਰ ਬੈਠ ਕੇ ਕੀ ਕਰਨਗੇ। ਇਕ ਬਜ਼ੁਰਗ ਔਰਤ ਨੇ ਤਾਂ ਖਿਡੌਣਿਆਂ ਨੂੰ ਪ੍ਰਿੰਸ ਹੈਰੀ ਅਤੇ ਮੇਗਨ ਵਾਂਗ ਸਜਾਇਆ ਹੈ।
ਇੰਗਲੈਂਡ 'ਚ ਦੁਕਾਨਾਂ ਅਤੇ ਸ਼ਾਪਿੰਗ ਮਾਲਾਂ 'ਚ ਪ੍ਰਿੰਸ ਹੈਰੀ ਅਤੇ ਮੇਗਨ ਦੇ ਪੋਸਟਰ ਵਿਕ ਰਹੇ ਹਨ। ਉਨ੍ਹਾਂ ਦੇ ਫੈਨਜ਼ ਉਨ੍ਹਾਂ ਦੀਆਂ ਤਸਵੀਰਾਂ ਵਾਲੇ ਟੀ-ਟਾਵਲ, ਪਲੇਟਾਂ, ਕੌਫੀ ਮੱਗ ਅਤੇ ਕਈ ਚੀਜ਼ਾਂ ਲੈ ਰਹੇ ਹਨ। ਇੰਝ ਲੱਗਦਾ ਹੈ ਕਿ ਉਨ੍ਹਾਂ ਦੇ ਫੈਨਜ਼ ਨੂੰ ਸਿਰਫ ਉਨ੍ਹਾਂ ਦੇ ਵਿਆਹ ਦਾ ਹੀ ਚਾਅ ਹੈ।
ਬ੍ਰਿਟਿਸ਼ ਕੋਲੰਬੀਆ ਦੇ ਡਾਕਟਰਾਂ ਨੇ ਛੋਟੇ ਬੱਚਿਆਂ ਦੇ ਮਾਪਿਆਂ ਨੂੰ ਕੀਤੀ ਇਹ ਅਪੀਲ
NEXT STORY