ਨਵੀਂ ਦਿੱਲੀ - ਪੱਛਮੀ ਏਸ਼ੀਆ 'ਚ ਵਧਦੇ ਤਣਾਅ ਦਰਮਿਆਨ ਅਾਬੂ ਧਾਬੀ ਦੇ 'ਕ੍ਰਾਊਨ ਪ੍ਰਿੰਸ' ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਆਪਕ ਗੱਲਬਾਤ ਲਈ ਐਤਵਾਰ ਨੂੰ ਦੋ ਦਿਨਾਂ ਦੇ ਭਾਰਤ ਦੌਰੇ 'ਤੇ ਆਉਣਗੇ। ਦੌਰੇ ਦੀ ਐਲਾਨ ਕਰਦਿਆਂ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਲ ਨਾਹਯਾਨ ਦੀ ਯਾਤਰਾ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦਰਮਿਆਨ ਮਜ਼ਬੂਤ ਸਬੰਧਾਂ ਨੂੰ ਹੋਰ ਡੂੰਘਾ ਕਰੇਗੀ ਅਤੇ ਨਵੇਂ ਅਤੇ ਉੱਭਰ ਰਹੇ ਖੇਤਰਾਂ ’ਚ ਸਾਂਝੇਦਾਰੀ ਲਈ ਰਾਹ ਖੋਲ੍ਹੇਗੀ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਤੇ 'ਕ੍ਰਾਊਨ ਪ੍ਰਿੰਸ' ਐਤਵਾਰ ਨੂੰ ਦੁਵੱਲੇ ਸਹਿਯੋਗ ਦੇ ਵੱਖ-ਵੱਖ ਖੇਤਰਾਂ 'ਤੇ ਗੱਲਬਾਤ ਕਰਨਗੇ, ਇਸ ਤੋਂ ਇਲਾਵਾ ਦੋਵਾਂ ਨੇਤਾਵਾਂ ਵੱਲੋਂ ਇਜ਼ਰਾਈਲ-ਹਮਾਸ ਸੰਘਰਸ਼ ਤੋਂ ਪੈਦਾ ਹੋਈ ਸਮੁੱਚੀ ਸਥਿਤੀ 'ਤੇ ਵੀ ਚਰਚਾ ਹੋਣ ਦੀ ਆਸ ਹੈ। ਇਸ ਤੋਂ ਬਾਅਦ ਨਾਹਯਾਨ ਦਾ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕਰਨ ਦਾ ਵੀ ਪ੍ਰੋਗਰਾਮ ਹੈ।
ਇਹ ਵੀ ਪੜ੍ਹੋ - ਪਾਕਿ 'ਚ ਲੋੜੀਂਦੇ ਡਾਕੂਆਂ ਨੇ ਸ਼ੁਰੂ ਕੀਤੇ ਆਪਣੇ ਯੂ-ਟਿਊਬ ਚੈਨਲ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਲਈ ਰਾਜਘਾਟ ਵੀ ਜਾਣਗੇ। ਦੱਸ ਦਈਏ ਕਿ 'ਕ੍ਰਾਊਨ ਪ੍ਰਿੰਸ' ਦੇ ਨਾਲ ਯੂ.ਏ.ਈ. ਸਰਕਾਰ ਦੇ ਕਈ ਮੰਤਰੀ ਅਤੇ ਵਪਾਰਕ ਵਫ਼ਦ ਵੀ ਹੋਵੇਗਾ। ਆਪਣੀ ਦਿੱਲੀ ਯਾਤਰਾ ਦੀ ਸਮਾਪਤੀ ਤੋਂ ਬਾਅਦ ਨਾਹਯਾਨ ਸੋਮਵਾਰ ਨੂੰ ਇਕ ਵਪਾਰਕ ਫੋਰਮ ’ਚ ਸ਼ਾਮਲ ਹੋਣ ਲਈ ਮੁੰਬਈ ਦੀ ਯਾਤਰਾ ਕਰਨਗੇ। ਇਸ ਫੋਰਮ ’ਚ ਦੋਵਾਂ ਦੇਸ਼ਾਂ ਦੇ ਚੋਟੀ ਦੇ ਕਾਰੋਬਾਰੀ ਆਗੂ ਹਿੱਸਾ ਲੈਣਗੇ। ਵਿਦੇਸ਼ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ, "ਪ੍ਰਧਾਨ ਮੰਤਰੀ ਮੋਦੀ ਦੇ ਸੱਦੇ 'ਤੇ, ਆਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜਾਏਦ ਅਲ ਨਾਹਯਾਨ 9 ਅਤੇ 10 ਸਤੰਬਰ ਨੂੰ ਭਾਰਤ ਦਾ ਅਧਿਕਾਰਤ ਦੌਰਾ ਕਰਨਗੇ।"
ਇਹ ਵੀ ਪੜ੍ਹੋ - ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ‘ਸਕ੍ਰੀਨ’ ਦੇਖਣ ’ਤੇ ਪਾਬੰਦੀ
ਬਹੁਤ ਸਾਰੇ ਖੇਤਰਾਂ ’ਚ ਦੋਵਾਂ ਨੇਤਾਵਾਂ ਨੇ ਇਸ ਦਰਮਿਆਨ ਦੁਵੱਲੇ ਸਹਿਯੋਗ ਨੂੰ ਹੁਲਾਰਾ ਦੇਣ ਦਾ ਵੀ ਵਰਨਣ ਕੀਤਾ। ਮੰਤਰਾਲਾ ਨੇ ਕਿਹਾ, "ਭਾਰਤ ਅਤੇ ਯੂ.ਏ.ਈ. ਦੇ ਇਤਿਹਾਸਕ ਤੌਰ 'ਤੇ ਨਜ਼ਦੀਕੀ ਅਤੇ ਦੋਸਤਾਨਾ ਸਬੰਧ ਹਨ।ਹਾਲ ਹੀ ਦੇ ਸਾਲਾਂ ’ਚ, ਭਾਰਤ ਅਤੇ ਯੂ.ਏ.ਈ. ਦਰਮਿਆਨ ਵਿਆਪਕ ਰਣਨੀਤਕ ਸਾਂਝੇਦਾਰੀ ਕਈ ਖੇਤਰਾਂ ’ਚ ਡੂੰਘੀ ਹੋਈ ਹੈ, ਜਿਸ ’ਚ ਸਿਆਸਤ, ਵਪਾਰ, ਨਿਵੇਸ਼, ਸੰਪਰਕ, ਊਰਜਾ, ਤਕਨਾਲੋਜੀ, ਸਿੱਖਿਆ ਅਤੇ ਸੱਭਿਆਚਾਰ ਸ਼ਾਮਲ ਹਨ।'' ਅਗਸਤ 2015 ’ਚ ਮੋਦੀ ਦੀ ਯੂ.ਏ.ਈ. ਦੀ ਇਤਿਹਾਸਕ ਫੇਰੀ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਸਬੰਧ ਵਿਆਪਕ ਰਣਨੀਤਕ ਭਾਈਵਾਲੀ ਤੱਕ ਪਹੁੰਚੇ।
ਇਹ ਵੀ ਪੜ੍ਹੋ - ਚਮਕ ਗਈ ਪਾਕਿਸਤਾਨ ਦੀ ਕਿਸਮਤ , ਬਹੁਤ ਜ਼ਿਆਦਾ ਮਿਲਿਆ ਤੇਲ ਅਤੇ ਗੈਸ ਭੰਡਾਰ
ਦੋਵੇਂ ਦੇਸ਼ ਫਰਵਰੀ 2022 ’ਚ ਇਕ ਵਿਆਪਕ ਆਰਥਿਕ ਭਾਈਵਾਲੀ ਸਮਝੌਤਾ (CEPA) ਅਤੇ ਜੁਲਾਈ 2023 ’ਚ ਇਕ ਸਥਾਨਕ ਮੁਦਰਾ ਨਿਪਟਾਰਾ (LCS) ਪ੍ਰਣਾਲੀ 'ਤੇ ਹਸਤਾਖਰ ਕਰਨਗੇ ਤਾਂ ਜੋ ਸਰਹੱਦ ਪਾਰ ਲੈਣ-ਦੇਣ ਲਈ ਭਾਰਤੀ ਰੁਪਏ ਅਤੇ AED (ਸੰਯੁਕਤ ਅਰਬ ਅਮੀਰਾਤ ਦਿਰਹਾਮ) ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ।ਇਕ ਅਧਿਕਾਰਤ ਅੰਕੜਿਆਂ ਅਨੁਸਾਰ, ਦੋਵੇਂ ਦੇਸ਼ ਇਕ-ਦੂਜੇ ਦੇ ਪ੍ਰਮੁੱਖ ਵਪਾਰਕ ਭਾਈਵਾਲਾਂ ’ਚੋਂ ਹਨ, 2022-23 ’ਚ ਦੁਵੱਲੇ ਵਪਾਰ ਦੇ ਲਗਭਗ 85 ਬਿਲੀਅਨ ਡਾਲਰ ਹੋਣ ਦੀ ਉਮੀਦ ਹੈ। UAE 2022-23 ’ਚ ਸਿੱਧੇ ਵਿਦੇਸ਼ੀ ਨਿਵੇਸ਼ (FDI) ਦੇ ਮਾਮਲੇ ’ਚ ਭਾਰਤ ’ਚ ਚੋਟੀ ਦੇ 4 ਨਿਵੇਸ਼ਕਾਂ ’ਚੋਂ ਇਕ ਹੈ। ਯੂ.ਏ.ਈ. ’ਚ ਲਗਭਗ 35 ਲੱਖ ਭਾਰਤੀ ਭਾਈਚਾਰਾ ਹੈ, ਜੋ ਕਿ ਉੱਥੋਂ ਦਾ ਸਭ ਤੋਂ ਵੱਡਾ ਪ੍ਰਵਾਸੀ ਸਮੂਹ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿਸਤਾਨ : ਫੌਜੀ ਹੈੱਡਕੁਆਰਟਰ 'ਤੇ ਅੱਤਵਾਦੀ ਹਮਲਾ, 4 ਅੱਤਵਾਦੀ ਢੇਰ
NEXT STORY