ਮਾਸਕੋ- ਰੂਸ ਵਿਚ ਕੋਰੋਨਾ ਵਾਇਰਸ ਦਾ ਕਹਿਰ ਹਰ ਦਿਨ ਵਧਦਾ ਜਾ ਰਿਹਾ ਹੈ। ਸੋਮਵਾਰ ਨੂੰ ਇੱਥੇ 7600 ਨਵੇਂ ਮਾਮਲੇ ਦਰਜ ਹੋਏ ਅਤੇ ਹੁਣ ਦੇਸ਼ ਵਿਚ ਕੁੱਲ ਪੀੜਤਾਂ ਦੀ ਗਿਣਤੀ 5,92,280 ਹੋ ਗਈ ਹੈ। ਇੱਥੇ ਪਿਛਲੇ 24 ਘੰਟਿਆਂ ਵਿਚ 95 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੁੱਲ ਮਰਨ ਵਾਲਿਆਂ ਦਾ ਅੰਕੜਾ 8,206 ਹੋ ਚੁੱਕਾ ਹੈ।
ਵਿਸ਼ਵ ਪੱਧਰ 'ਤੇ ਪੀੜਤਾਂ ਦੀ ਗਿਣਤੀ 89 ਲੱਖ 18 ਹਜ਼ਾਰ ਤੋਂ ਪਾਰ ਹੋ ਕੇ 89,18,101 ਹੋ ਗਈ ਹੈ। ਉੱਥੇ ਹੀ ਮਰਨ ਵਾਲਿਆਂ ਦੀ ਗਿਣਤੀ 4, 66,548 ਹੋ ਗਈ ਹੈ। ਪੂਰੀ ਦੁਨੀਆ ਵਿਚ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਅਮਰੀਕਾ ਹੈ, ਜਿੱਥੇ ਪੀੜਤਾਂ ਦੀ ਗਿਣਤੀ 21 ਲੱਖ ਨੂੰ ਪਾਰ ਕਰ ਗਈ ਹੈ ਅਤੇ ਇੱਥੇ ਮਰਨ ਵਾਲਿਆਂ ਦੀ ਗਿਣਤੀ 1 ਲੱਖ 20 ਹਜ਼ਾਰ ਹੋ ਗਈ ਹੈ।
ਅਮਰੀਕਾ ਦੇ ਬਾਅਦ ਬ੍ਰਾਜ਼ੀਲ, ਰੂਸ ਅਤੇ ਭਾਰਤ ਇਸ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹਨ। ਭਾਰਤ ਵਿਚ ਵੀ ਲਗਾਤਾਰ ਕੋਰੋਨਾ ਪੀੜਤਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ।
ਭਾਰਤ 'ਚ ਜਨਮੇ ਮਸ਼ਹੂਰ ਪਾਕਿਸਤਾਨੀ ਸ਼ੀਆ ਵਿਦਵਾਨ ਤਾਲਿਬ ਜੌਹਰੀ ਦਾ ਦੇਹਾਂਤ
NEXT STORY