ਮਾਸਕੋ (ਯੂ.ਐਨ.ਆਈ.)- ਰੂਸ ਅਤੇ ਯੂਕ੍ਰੇਨ ਿਵਚਾਲੇ ਜੰਗਬੰਦੀ 'ਤੇ ਸਹਿਮਤੀ ਨਹੀਂ ਬਣ ਪਾਈ ਹੈ। ਇਸ ਦੌਰਾਨ ਯੂਕ੍ਰੇਨ ਨੇ ਰੂਸ 'ਤੇ ਡਰੋਨ ਹਮਲੇ ਕੀਤੇ। ਰੂਸ ਦੇ ਹਵਾਈ ਰੱਖਿਆ ਵਿਭਾਗ ਨੇ ਰਾਤੋ-ਰਾਤ 112 ਯੂਕ੍ਰੇਨੀ ਡਰੋਨ ਡੇਗ ਦਿੱਤੇ, ਜਿਨ੍ਹਾਂ ਵਿੱਚੋਂ 24 ਮਾਸਕੋ ਖੇਤਰ 'ਤੇ ਸਨ। ਰੂਸ ਦੇ ਹਵਾਈ ਰੱਖਿਆ ਵਿਭਾਗ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਵਾਂਗ UK ਤੋਂ ਭਾਰਤੀਆਂ ਦਾ ਮੋਹਭੰਗ, ਹੈਰਾਨੀਜਨਕ ਅੰਕੜੇ ਆਏ ਸਾਹਮਣੇ
ਰੱਖਿਆ ਮੰਤਰਾਲੇ ਨੇ ਦੱਸਿਆ,"22 ਮਈ ਨੂੰ ਮਾਸਕੋ ਸਮੇਂ ਅਨੁਸਾਰ ਰਾਤ 8 ਵਜੇ (1700 GMT) ਤੋਂ ਸ਼ੁਰੂ ਹੋ ਕੇ ਡਿਊਟੀ 'ਤੇ ਮੌਜੂਦ ਹਵਾਈ ਰੱਖਿਆ ਵਿਭਾਗ ਨੇ ਰੂਸੀ ਖੇਤਰਾਂ 'ਤੇ 112 ਯੂਕ੍ਰੇਨੀ ਫਿਕਸਡ-ਵਿੰਗ ਡਰੋਨਾਂ ਨੂੰ ਰੋਕਿਆ ਅਤੇ ਨਸ਼ਟ ਕਰ ਦਿੱਤਾ।" ਮੰਤਰਾਲੇ ਅਨੁਸਾਰ ਇਨ੍ਹਾਂ ਡਰੋਨਾਂ ਵਿੱਚ ਮਾਸਕੋ ਖੇਤਰ 'ਤੇ 24, ਕਰੀਮੀਆ 'ਤੇ 22, ਤੁਲਾ 'ਤੇ 18 ਅਤੇ ਕੁਰਸਕ 'ਤੇ 11 ਸ਼ਾਮਲ ਸਨ। ਲਿਪੇਟਸਕ ਖੇਤਰ ਦੇ ਇੱਕ ਸ਼ਹਿਰ ਯੇਲਟਸ ਵਿੱਚ ਡਰੋਨ ਦਾ ਮਲਬਾ ਇੱਕ ਉਦਯੋਗਿਕ ਖੇਤਰ ਵਿੱਚ ਡਿੱਗ ਗਿਆ, ਜਿਸ ਕਾਰਨ ਅੱਗ ਲੱਗ ਗਈ। ਖੇਤਰੀ ਗਵਰਨਰ ਨੇ ਕਿਹਾ ਕਿ ਨਤੀਜੇ ਵਜੋਂ ਅੱਠ ਲੋਕ ਜ਼ਖਮੀ ਹੋ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਪ੍ਰਾਈਵੇਟ ਜੈੱਟ ਹੋ ਗਿਆ ਕ੍ਰੈਸ਼ ! ਸਾਰੇ ਯਾਤਰੀਆਂ ਦੇ ਮਾਰੇ ਜਾਣ ਦਾ ਖ਼ਦਸ਼ਾ
NEXT STORY