ਮਾਸਕੋ-ਰੂਸ ਦੀ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਯੂਕ੍ਰੇਨ ਦੇ ਅਜ਼ੋਵ ਰੈਜੀਮੈਂਟ ਨੂੰ ਦੇਸ਼ 'ਚ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਐਲਾਨ ਕੀਤਾ ਹੈ। ਅਦਾਲਤ ਦੇ ਇਸ ਐਲਾਨ ਨਾਲ ਰੂਸ ਹੁਣ ਯੁੰਧਬੰਦੀ ਦੇ ਤੌਰ 'ਤੇ ਗ੍ਰਿਫ਼ਤਾਰ ਯੂਕ੍ਰੇਨ ਦੇ ਕੈਦੀਆਂ 'ਤੇ ਅੱਤਵਾਦ ਦਾ ਮੁਕੱਦਮਾ ਚੱਲਾ ਸਕਦਾ ਹੈ। ਅਜ਼ੋਵ ਰੈਜੀਮੈਂਟ 'ਤੇ ਨਾਜ਼ੀਆਂ ਦੀ ਰਣਨੀਤੀ ਅਪਣਾਉਣ ਅਤੇ ਯੂਕ੍ਰੇਨ ਦੇ ਗੈਰ ਫੌਜੀਆਂ 'ਤੇ ਜ਼ੁਲਮ ਕਰਨ ਦੇ ਦੋਸ਼ ਲਾਏ ਜਾ ਰਹੇ ਹਨ।
ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ : ਵੇਟਲਿਫਟਰ ਠਾਕੁਰ ਨੇ ਪੁਰਸ਼ਾਂ ਦੇ 96 ਕਿਲੋ ਵਰਗ ’ਚ ਜਿੱਤਿਆ ਚਾਂਦੀ ਦਾ ਤਮਗਾ
ਹਾਲਾਂਕਿ, ਯੂਕ੍ਰੇਨ ਦੀ ਫੌਜ ਦੀ ਇਸ ਟੁਕੜੀ ਨੂੰ ਅੱਤਵਾਦੀ ਸਮੂਹ ਐਲਾਨ ਕਰਨ ਦੇ ਸਮਰਥਨ 'ਚ ਸਬੂਤਾਂ ਨੂੰ ਜਨਤਕ ਨਹੀਂ ਕੀਤਾ ਗਿਆ ਹੈ। ਯੂਕ੍ਰੇਨ ਨੂੰ ਨੈਸ਼ਨਲ ਗਾਰਡ 'ਚ ਅਜ਼ੋਵ ਰੈਜੀਮੈਂਟ ਇਕ ਇਕਾਈ ਹੈ। ਇਸ ਦੀ ਸਥਾਪਨਾ ਕਈ ਸਵੈ-ਸੇਵਕ ਟੁਕੜੀਆਂ 'ਚੋਂ ਇਕ ਅਜ਼ੋਵ ਬਟਾਲੀਅਨ ਤੋਂ ਸਾਲ 2014 'ਚ ਕੀਤੀ ਗਈ ਸੀ। ਇਹ ਪੂਰਬੀ ਯੂਕ੍ਰੇਨ 'ਚ ਰੂਸ ਸਮਰਥਕ ਵਿਦਰੋਹੀਆਂ ਨਾਲ ਲੜ ਰਹੀ ਯੂਕ੍ਰੇਨ ਦੇ ਮੁਕਾਬਲਤਨ ਘੱਟ ਫੰਡ ਅਤੇ ਸਵਾਲਾਂ 'ਚ ਘਿਰੀ ਰਹੀ ਫੌਜ ਦੀ ਮਦਦ ਕਰਦੀ ਹੈ।
ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ : ਟੇਬਲ ਟੈਨਿਸ ’ਚ ਭਾਰਤੀ ਪੁਰਸ਼ ਟੀਮ ਨੇ ਜਿੱਤਿਆ ਸੋਨ ਤਮਗਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਪਾਕਿ ਫੌਜ ਦਾ ਹੈਲੀਕਾਪਟਰ ਬਲੋਚਿਸਤਾਨ 'ਚ ਹਾਦਸਾਗ੍ਰਸਤ, ਲੈਫਟੀਨੈਂਟ ਜਨਰਲ ਸਮੇਤ 6 ਦੀ ਮੌਤ
NEXT STORY