ਬਰਮਿੰਘਮ-ਸਾਬਕਾ ਚੈਂਪੀਅਨ ਭਾਰਤ ਨੇ ਰਾਸ਼ਟਰਮੰਡਲ ਖੇਡਾਂ ਦੀ ਪੁਰਸ਼ ਟੇਬਲ ਟੈਨਿਸ ਮੁਕਾਬਲੇ ਦੇ ਫਾਈਨਲ 'ਚ ਇੱਥੇ ਸਿੰਗਾਪੁਰ ਨੂੰ 3-1 ਨਾਲ ਹਰਾ ਕੇ ਸੋਨ ਤਮਗਾ ਜਿੱਤ ਲਿਆ। ਹਰਮੀਤ ਦੇਸਾਈ ਤੇ ਜੀ. ਸਾਥਿਆਨ ਦੀ ਜੋੜੀ ਨੇ ਯੋਨ ਇਜਾਕ ਕਵੇਕ ਤੇ ਯੂ ਇਨ ਕੋਏਨ ਪਾਂਗ ਦੀ ਜੋੜੀ ਨੂੰ 13-11, 11-7, 11-5 ਨਾਲ ਹਰਾ ਕੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ ਪਰ ਧਾਕੜ ਸ਼ਰਤ ਕਮਲ ਆਪਣੀ ਲੈਅ ਨੂੰ ਜਾਰੀ ਨਹੀਂ ਰੱਖ ਸਕੇ।
ਇਹ ਵੀ ਪੜ੍ਹੋ : ਪਾਕਿ ਫੌਜ ਦਾ ਹੈਲੀਕਾਪਟਰ ਬਲੋਚਿਸਤਾਨ 'ਚ ਹਾਦਸਾਗ੍ਰਸਤ, ਲੈਫਟੀਨੈਂਟ ਜਨਰਲ ਸਮੇਤ 6 ਦੀ ਮੌਤ
ਸੈਮੀਫਾਈਨਲ 'ਚ ਨਾਈਜੀਰੀਆ ਦੇ ਵਿਸ਼ਵ ਰੈਕਿੰਗ 'ਚ 15ਵੇਂ ਸਥਾਨ 'ਤੇ ਕਾਬਜ਼ ਖਿਡਾਰੀ ਅਰੁਣਾ ਕਾਦਰੀ ਨੂੰ ਹਰਾਉਣ ਵਾਲੇ ਸ਼ਰਤ ਪੁਰਸ਼ ਸਿੰਗਲਜ਼ ਦੇ ਮੈਚ ਵਿਚ ਝੇ ਯੂ ਕਲਾਰੇਂਸ ਚੀਯੂ ਹਾਰ ਗਏ। ਸਿੰਗਾਪੁਰ ਦੇ ਖਿਡਾਰੀ ਨੇ ਉਨ੍ਹਾਂ ਨੂੰ 11-7, 12-14, 11-9 ਨਾਲ ਹਰਾਇਆ। ਵਿਸ਼ਵ ਰੈਂਕਿੰਗ 'ਚ 35ਵੇਂ ਸਥਾਨ 'ਤੇ ਕਾਬਜ਼ ਜੀ. ਸਾਥਿਅਨ ਨੇ ਇਸ ਤੋਂ ਬਾਅਦ ਪਾਂਗ ਨੂੰ ਨੂੰ 12-10, 7-11, 11-7 , 11-4 ਨਾਲ ਹਰਾ ਕੇ ਮੁਕਾਬਲੇ ਵਿਚ ਭਾਰਤ ਦੀ ਵਾਪਸੀ ਕਰਵਾਈ। ਹਰਮੀਤ ਦੇਸਾਈ ਨੇ ਇਸ ਤੋਂ ਬਾਅਦ ਤੀਜੇ ਸਿੰਗਲਜ਼ ਮੁਕਾਬਲੇ ਵਿਚ ਚੀਯੂ ਨੂੰ 11-8, 11-5, 11-6 ਨਾਲ ਹਰਾ ਕੇ ਸ਼ਰਤ ਦੀ ਹਾਰ ਦਾ ਬਦਲਾ ਲੈਣ ਦੇ ਨਾਲ ਭਾਰਤ ਨੂੰ ਮੁਕਾਬਲੇ ਵਿਚ ਸੋਨ ਤਮਗਾ ਦਿਵਾ ਦਿੱਤਾ।
ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ : ਸ਼੍ਰੀਸ਼ੰਕਰ ਤੇ ਯਾਹੀਆ ਲੰਬੀ ਛਾਲ ਨਾਲ ਫਾਈਨਲ 'ਚ ਪਹੁੰਚੇ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਰਾਸ਼ਟਰਮੰਡਲ ਖੇਡਾਂ : ਸ਼੍ਰੀਸ਼ੰਕਰ ਤੇ ਯਾਹੀਆ ਲੰਬੀ ਛਾਲ ਨਾਲ ਫਾਈਨਲ 'ਚ ਪਹੁੰਚੇ
NEXT STORY