ਮਾਸਕੋ - ਰੂਸ ਕੋਲ ਯੂਕ੍ਰੇਨੀ ਹਥਿਆਰਬੰਦ ਬਲਾਂ ਨੂੰ ਕੁਰਸਕ ਖੇਤਰ ਤੋਂ ਬਾਹਰ ਕੱਢਣ ਅਤੇ ਬੇਲਗੋਰੋਡ ਦੀ ਰੱਖਿਆ ਕਰਨ ਲਈ ਕਾਫ਼ੀ ਬਲ ਅਤੇ ਸਰੋਤ ਹਨ। ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਸ਼ਨੀਵਾਰ ਨੂੰ ਸਪੁਤਨਿਕ ਦੇ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਰੂਸ ਕੋਲ ਕੁਸਕਰ ਖੇਤਰ ਤੋਂ ਦੁਸ਼ਮਣ ਨੂੰ ਕੱਢਣ ਅਤੇ ਬੇਲਗੋਰੋਡ ਦੀ ਰੱਖਿਆ ਕਰਨ ਲਈ ਕਾਫੀ ਬਲ ਅਤੇ ਸਰੋਤ ਹਨ। ਜ਼ਿਕਰਯੋਗ ਹੈ ਕਿ ਕੌਮਾਂਤਰੀ ਸਮੇਂ ਮੁਤਾਬਕ ਸ਼ੁੱਕਰਵਾਰ ਰਾਤ ਲਗਭਗ 2.30 ਵਜੇ ਯੂਕ੍ਰੇਨ ਦੇ ਹਥਿਆਰਬੰਦ ਬਲਾਂ ਨੇ ਕੁਸਕਰ ਇਲਾਕੇ 'ਚ ਹਮਲਾ ਕੀਤਾ। ਇਸ ਦੌਰਾਨ ਰੂਸੀ ਚੀਫ਼ ਆਫ਼ ਜਨਰਲ ਸਟਾਫ਼ ਵੈਲੇਰੀ ਗੇਰਾਸਿਮੋਵ ਨੇ ਕਿਹਾ ਕਿ ਯੂਕ੍ਰੇਨੀ ਹਮਲੇ ਦਾ ਮਕਸਦ ਕੁਰਸਕ ਖੇਤਰ ਨੂੰ ਆਪਣੇ ਕਬਜ਼ੇ ’ਚ ਲੈਣਾ ਸੀ ਪਰ ਰੂਸੀ ਫ਼ੌਜਾਂ ਨੇ ਉਨ੍ਹਾਂ ਦੀ ਯੋਜਨਾ ਨੂੰ ਸਫ਼ਲ ਹੋਣ ਤੋਂ ਰੋਕ ਦਿੱਤਾ। ਰੂਸੀ ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੀਵ ਨੇ ਸਰਹੱਦੀ ਖੇਤਰਾਂ 'ਚ ਫੌਜੀ ਕਾਰਵਾਈਆਂ ਦੌਰਾਨ 10,400 ਤੋਂ ਵੱਧ ਫੌਜੀ ਅਤੇ 81 ਟੈਂਕ ਗੁਆ ਦਿੱਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੈਲਬੌਰਨ ਨੂੰ ਭੇਜੀ ਗਈ ਅਨਾਰ ਦੀ ਪਹਿਲੀ ਖੇਪ
NEXT STORY