ਇੰਟਰਨੈਸ਼ਨਲ ਡੈਸਕ : ਰੁੂਸ ਦੇ ਦੂਰ-ਦੁਰਾਡੇ ਇਲਾਕੇ ਵਿਚ ਜਹਾਜ਼ ਹਾਦਸੇ ਤੋਂ ਇਕ ਦਿਨ ਬਾਅਦ ਬਚਾਅ ਕਰਮਚਾਰੀਆਂ ਨੂੰ 19 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜਹਾਜ਼ ਐਂਟੋਨੋਵ ਏ. ਐੱਨ.-26 ਕਾਮਚਾਤਕਾ ਖੇਤਰ ਕੋਲ ਆਪਣੀ ਮੰਜ਼ਿਲ ਪਲਾਨਾ ਨਗਰ ਕੋਲ ਮੰਗਲਵਾਰ ਨੂੰ ਖਰਾਬ ਮੌਸਮ ਦਰਮਿਆਨ ਉਤਰਨ ਸਮੇਂ ਦੁਰਘਟਨਾਗ੍ਰਸਤ ਹੋ ਗਿਆ ਸੀ। ਇਸ ’ਚ 28 ਲੋਕ ਸਵਾਰ ਸਨ। ਇਹ ਜਹਾਜ਼ ਮੰਗਲਵਾਰ ਸਵੇਰੇ ਪੈਟ੍ਰੋਪਾਵਲੋਵਿਅਸਕ ਕਾਮਾਚਾਤਸਕੀ ਤੋਂ ਪਲਾਨਾ ਆ ਰਿਹਾ ਸੀ, ਜਦੋਂ ਇਹ ਨਿਰਧਾਰਿਤ ਸੰਦੇਸ਼ ਨੂੰ ਸੁਣ ਨਹੀਂ ਸਕਿਆ ਤੇ ਰਾਡਾਰ ਦੇ ਦਾਇਰ ਤੋਂ ਬਾਹਰ ਹੋ ਗਿਆ।
ਇਹ ਵੀ ਪੜ੍ਹੋ : ਅਲਵਿਦਾ ਟ੍ਰੈਜਿਡੀ ਕਿੰਗ, ਜਦੋਂ ਪਾਕਿ 'ਚ ਮੌਜੂਦ ਘਰ ਦੀ ਝਲਕ ਪਾਉਣ ਲਈ ‘ਸੀਕ੍ਰੇਟ ਮਿਸ਼ਨ’ 'ਤੇ ਗਏ ਸਨ ਦਿਲੀਪ ਕੁਮਾਰ
ਜਹਾਜ਼ ਦਾ ਮਲਬਾ ਮੰਗਲਵਾਰ ਸ਼ਾਮ ਤੱਟੀ ਚੱਟਾਨ ਤੇ ਸਮੁੰਦਰ ਵਿਚ ਮਿਲਿਆ ਤੇ ਹਨੇਰਾ ਹੋਣ ਕਾਰਨ ਰਾਹਤ ਤੇ ਤਲਾਸ਼ੀ ਮੁਹਿੰਮ ਬੁੱਧਵਾਰ ਸਵੇਰ ਤਕ ਟਾਲ ਦਿੱਤੀ ਗਈ ਸੀ ਕਿਉੋਂਕਿ ਰਾਤ ਸਮੇਂ ਦੁਰਘਟਨਾ ਵਾਲੇ ਸਥਾਨ ’ਤੇ ਜਾਣਾ ਬਹੁਤ ਮੁਸ਼ਕਿਲ ਸੀ। ਕਾਮਾਚਾਤਕਾ ਦੇ ਗਵਰਨਰ ਵਲਾਦੀਮੀਰ ਸੋਲੋਦੋਵ ਨੇ ਸਰਕਾਰੀ ਨਿਊਜ਼ ਏਜੰਸੀ ਤਾਸ ਨੂੰ ਦੱਸਿਆ ਕਿ ਸ਼ੁਰੁੂਆਤ ਵਿਚ ਮਿਲੀਆਂ ਲਾਸ਼ਾਂ ਨੂੰ ਪਾਣੀ ’ਚੋਂ ਬਾਹਰ ਕੱਢਿਆ ਗਿਆ। ਰੂਸ ਦੇ ਐਮਰਜੈਂਸੀ ਮੰਤਰਾਲਾ ਨੇ ਕਿਹਾ ਕਿ ਹੁਣ ਤਕ 19 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਤੇ ਇਨ੍ਹਾਂ ’ਚੋਂ ਇਕ ਦੀ ਪਹਿਲਾਂ ਹੀ ਪਛਾਣ ਕੀਤੀ ਜਾ ਚੁੱਕੀ ਹੈ। ਰੂਸੀ ਮੀਡੀਆ ਨੇ ਮੰਗਲਵਾਰ ਦੱਸਿਆ ਸੀ ਕਿ ਚਾਲਕ ਦਲ ਦੇ ਛੇ ਮੈਂਬਰ ਤੇ 22 ਯਾਤਰੀਆਂ ’ਚੋਂ ਕੋਈ ਜਿਊਂਦਾ ਨਹੀਂ ਬਚਿਆ। ਕਾਮਾਚਾਤਕਾ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਪਲਾਨਾ ਵਿਚ ਸਥਾਨਕ ਸਰਕਾਰ ਦੇ ਮੁਖੀ ਓਲਗਾ ਮੋਖੀਰੋਵਾ ਵੀ ਯਾਤਰੀਆਂ ’ਚ ਸ਼ਾਮਲ ਸਨ।
ਕੋਰੋਨਾ ਆਫ਼ਤ : ਸਿਡਨੀ 'ਚ 27 ਨਵੇਂ ਮਾਮਲੇ, ਤਾਲਾਬੰਦੀ 'ਚ ਇਕ ਹਫ਼ਤੇ ਦਾ ਵਾਧਾ
NEXT STORY