ਵਾਸ਼ਿੰਗਟਨ (ਵਾਰਤਾ): ਅਮਰੀਕਾ ਵਿਚ ਸਥਿਤ ਰੂਸ ਦੇ ਦੂਤਘਰ ਨੇ ਉਨ੍ਹਾਂ ਰੂਸੀ ਨਾਗਰਿਕਾਂ ਲਈ ਇਕ ਹੌਟਲਾਈਨ ਜਾਰੀ ਕੀਤੀ ਹੈ ਜਿਨ੍ਹਾਂ ਨਾਲ ਦੇਸ਼ ਵਿਚ ਵਿਤਕਰਾ ਕੀਤਾ ਜਾ ਰਿਹਾ ਹੈ। ਦੂਤਾਵਾਸ ਨੇ ਟੈਲੀਗ੍ਰਾਮ 'ਤੇ ਕਿਹਾ ਕਿ ਸੰਯੁਕਤ ਰਾਜ ਵਿੱਚ ਰਹਿ ਰਹੇ ਰੂਸੀ ਨਾਗਰਿਕਾਂ ਦੇ ਧਿਆਨ ਲਈ: ਯੂਕ੍ਰੇਨ ਵਿੱਚ ਸੰਘਰਸ਼ ਦੇ ਦੌਰਾਨ ਰਾਸ਼ਟਰੀ, ਭਾਸ਼ਾਈ, ਸੱਭਿਆਚਾਰਕ, ਧਾਰਮਿਕ ਅਤੇ ਹੋਰ ਆਧਾਰਾਂ 'ਤੇ ਰੂਸੀ ਬੋਲਣ ਵਾਲੇ ਨਾਗਰਿਕਾਂ ਨਾਲ ਵਿਤਕਰੇ ਦੇ ਵਧ ਰਹੇ ਮਾਮਲਿਆਂ ਦੇ ਸਬੰਧ ਵਿੱਚ, ਦੂਤਘਰ ਨੇ ਇੱਕ ਵਿਸ਼ੇਸ਼ ਸੰਚਾਰ ਚੈਨਲ ਬਣਾਇਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਦੇ ਫ਼ੈਸਲੇ ਤੋਂ ਖ਼ਫ਼ਾ ਰੂਸ, ਟਰੂਡੋ ਸਮੇਤ 300 ਤੋਂ ਵਧੇਰੇ ਸਾਂਸਦਾਂ 'ਤੇ ਲਗਾਈ ਪਾਬੰਦੀ
ਦੂਤਘਰ ਦੇ ਅਨੁਸਾਰ ਰਸ਼ੀਅਨ ਫੈਡਰੇਸ਼ਨ ਦੇ ਨਾਗਰਿਕ ਜਿਨ੍ਹਾਂ ਦਾ ਅਪਮਾਨ ਕੀਤਾ ਜਾ ਰਿਹਾ ਹੈ, ਜੋ ਹਿੰਸਾ ਦਾ ਸ਼ਿਕਾਰ ਹੋ ਰਹੇ ਹਨ ਜਾਂ ਜੋ ਜੀਵਨ ਅਤੇ ਸਿਹਤ ਲਈ ਖਤਰੇ ਸਮੇਤ ਕਈ ਤਰ੍ਹਾਂ ਦੇ ਪਰੇਸ਼ਾਨੀ ਦੇ ਸ਼ਿਕਾਰ ਹਨ, ਉਹਨਾਂ ਨੂੰ (202) 412-92-28 'ਤੇ ਕਾਲ ਕਰਨ ਲਈ ਜਾਂ usemb_hotline@inbox.ru. 'ਤੇ ਈਮੇਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਬਿਨੈਕਾਰਾਂ ਨੂੰ ਸੰਪਰਕ ਵੇਰਵੇ ਛੱਡਣ ਲਈ ਕਿਹਾ ਗਿਆ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
'ਕਲਪਨਾ ਕਰੋ, ਤੁਹਾਡੇ ਦੇਸ਼ 'ਚ ਬੰਬ ਡਿੱਗ ਰਹੇ ਹਨ'... ਜੇਲੇਂਸਕੀ ਨੇ ਭਾਵੁਕ ਅਪੀਲ ਕਰਕੇ ਕੈਨੇਡਾ ਤੋਂ ਮੰਗੀ ਮਦਦ
NEXT STORY