ਲਾਸ ਏਂਜਲਸ— ਅਮਰੀਕਾ ਦੇ ਸਾਨ ਫਰਾਂਸਿਸਕੋ ਸ਼ਹਿਰ ਵਿਚ ਸਖਤ ਮੁਕਾਬਲੇ ਤੋਂ ਬਾਅਦ ਪਹਿਲੀ ਵਾਰ ਕਿਸੇ ਗੈਰ ਗੋਰੀ ਔਰਤ ਨੂੰ ਮੇਅਰ ਚੁਣਿਆ ਗਿਆ ਹੈ। ਲੰਡਨ ਬ੍ਰੀਡ ਨੇ ਆਪਣੇ ਸਾਧਾਰਨ ਪਾਲਣ-ਪੋਸ਼ਣ ਅਤੇ ਸ਼ਹਿਰ ਵਿਚ ਗੋਰੇ ਅਤੇ ਹਿਸਪੈਨਿਕ ਲੋਕਾਂ ਦੇ ਰਿਹਾਇਸ਼ੀ ਸੰਕਟ ਨਾਲ ਨਜਿੱਠਣ ਦੇ ਸੰਕਲਪ ਤੋਂ ਬਾਅਦ ਚੋਣ ਪ੍ਰਚਾਰ ਅਭਿਆਨ ਚਲਾਇਆ ਸੀ। ਅਮਰੀਕਾ ਦੇ 15 ਸਭ ਤੋਂ ਵੱਡੇ ਸ਼ਹਿਰਾਂ ਵਿਚ ਇਕਲੌਤੀ ਮਹਿਲਾ ਮੇਅਰ 43 ਸਾਲਾ ਬ੍ਰੀਡ ਨੇ ਕਿਹਾ, 'ਇਹ ਮਾਇਨੇ ਨਹੀਂ ਰੱਖਦਾ ਕਿ ਤੁਸੀਂ ਕਿੱਥੋਂ ਆਉਂਦੇ ਹੋ, ਜ਼ਿੰਦਗੀ ਵਿਚ ਕੀ ਕਰਨ ਦਾ ਫੈਸਲਾ ਕਰਦੇ ਹੋ, ਤੁਸੀਂ ਜੋ ਕਰਨਾ ਚਾਹੁੰਦੇ ਹੋ ਉਹ ਕਰ ਸਕਦੇ ਹੋ।' ਬ੍ਰੀਡ ਨੇ ਅੱਗੇ ਕਿਹਾ, 'ਕਦੇ ਆਪਣੇ ਹਾਲਾਤਾਂ ਨੂੰ ਆਪਣੀ ਜ਼ਿੰਦਗੀ ਦੇ ਨਤੀਜਿਆਂ ਦਾ ਮੁਲਾਂਕਣ ਨਾ ਕਰਨ ਦਿਓ।' ਜ਼ਿਕਰਯੋਗ ਹੈ ਕਿ ਬ੍ਰੀਡ ਵਿਰੁੱਧ ਚੁਣਾਵੀ ਮੈਦਾਨ ਵਿਚ ਮਾਰਕ ਲੇਨੋ ਸਨ, ਜੇਕਰ ਉਹ ਜਿੱਤ ਜਾਂਦੇ ਤਾਂ ਸਾਨ ਫਰਾਂਸਿਸਕੋ ਦੇ ਪਹਿਲੇ ਗੇਅ ਮੇਅਰ ਹੁੰਦੇ। ਉਨ੍ਹਾਂ ਕਿਹਾ, 'ਉਹ ਆਸਧਾਰਨ ਮਹਿਲਾ ਹੈ। ਉਹ ਚੰਗਾ ਕੰਮ ਕਰਨ ਜਾ ਰਹੀ ਹੈ ਅਤੇ ਅਸੀਂ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹਾਂ। ਉਨ੍ਹਾਂ ਦੀ ਸਫਲਤਾ ਸਾਨ ਫਰਾਂਸਿਸਕੋ ਦੀ ਸਫਲਤਾ ਹੈ।'
ਟਰੰਪ ਵਿਰੁੱਧ ਕਦਮ ਉਠਾਉਣਾ ਚਾਹੁੰਦੇ ਸਨ ਐੱਫ.ਬੀ.ਆਈ. ਅਧਿਕਾਰੀ : ਰਿਪੋਰਟ
NEXT STORY