ਤਾਈਵਾਨ (ਏ.ਪੀ.): ਅੱਜ ਸਵੇਰੇ ਚੀਨ ਦੇ ਮੱਧ ਖੇਤਰ ਹੁਨਾਨ ਪ੍ਰਾਂਤ ਦੇ ਇਕ ਪ੍ਰਾਇਮਰੀ ਸਕੂਲ ਦੀ ਗੇਟ 'ਤੇ ਇਕ ਗੱਡੀ ਦੀ ਲਪੇਟ ਵਿਚ ਆਉਣ ਨਾਲ ਕਈ ਬੱਚੇ ਜ਼ਖ਼ਮੀ ਹੋ ਗਏ। ਮੀਡੀਆ ਵਿਚ ਇਸ ਬਾਰੇ ਖ਼ਬਰਾਂ ਪ੍ਰਸਾਰਤ ਹੋਈਆਂ ਹਨ। ਖ਼ਬਰਾਂ ਮੁਤਾਬਕ ਹੁਨਾਨ ਦੇ ਚਾਗੰਡੇ ਸਥਿਤ ਯੋਗਾਂਨ ਪ੍ਰਾਇਮਰੀ ਸਕੂਲ ਵਿਚ ਸਵੇਰੇ 8 ਵਜੇ ਬੱਚੇ ਜਦੋਂ ਕਲਾਸ ਲਈ ਜਾ ਰਹੇ ਸੀ ਤਾਂ ਇਹ ਘਟਨਾ ਵਾਪਰ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸਕੂਲ ਬੱਸ ਨਾਲ ਵਾਪਰਿਆ ਹਾਦਸਾ
ਇਸ ਬਾਰੇ ਫ਼ਿਲਹਾਲ ਵਿਸਥਾਰਤ ਜਾਣਕਾਰੀ ਨਹੀਂ ਮਿਲ ਸਕੀ ਤੇ ਇਹ ਵੀ ਸਾਫ਼ ਨਹੀਂ ਹੈ ਕਿ ਕੀ ਗੱਡੀ ਦੇ ਬੇਕਾਬੂ ਹੋਣ ਕਾਰਰਨ ਇਹ ਹਾਦਸਾ ਵਾਪਰਿਆ ਜਾਂ ਇਹ ਜਾਣਬੁੱਝ ਕੇ ਕੀਤਾ ਗਿਆ ਹਮਲਾ ਸੀ। ਇਹ ਘਟਨਾ ਉਸ ਵੇਲੇ ਵਾਪਰੀ ਹੈ ਜਦੋਂ ਕੁਝ ਦਿਨ ਪਹਿਲਾਂ ਚੀਨ ਦੇ ਝੁਹਾਈ ਖੇਤਰ ਸਥਿਤ ਸਪੋਰਟਸ ਫੈਸਿਲਿਟੀ ਵਿਚ ਇਕ ਵਿਅਕਤੀ ਨੇ ਆਪਣੀ ਕਾਰ ਨਾਲ ਉੱਥੇ ਮੌਜੂਦ ਲੋਕਾਂ ਨੂੰ ਦਰੜ ਦਿੱਤਾ ਸੀ। ਇਸ ਘਟਨਾ ਵਿਚ 35 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 43 ਵਿਅਕਤੀ ਜ਼ਖ਼ਮੀ ਹੋ ਗਏ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਿਲੀਪੀਨਜ਼ ’ਚ ਆਇਆ ਭੂਚਾਲ, ਜਾਨੀ-ਮਾਲੀ ਨੁਕਸਾਨ ਤੋਂ ਹੋਇਆ ਬਚਾਅ
NEXT STORY