ਲਾਹੌਰ— ਗੰਭੀਰ ਹਵਾ ਪ੍ਰਦੂਸ਼ਣ ਦੇ ਕਾਰਨ ਪਾਕਿਸਤਾਨ ਦੀ ਸਰਕਾਰ ਨੇ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਹਨ। ਨਜ਼ਦੀਕੀ ਸੂਬੇ 'ਚ ਫਸਲ ਸੜਨ ਦੇ ਕਾਰਨ ਸ਼ਹਿਰ 'ਚ ਭਾਰੀ ਧੁੰਦ ਛਾ ਗਈ ਹੈ। ਜ਼ਿਕਰਯੋਗ ਹੈ ਕਿ ਗਰੀਬ ਕਿਸਾਨ ਅਕਸਰ ਪੁਰਾਣੀ ਫਸਲ ਦੀ ਰਹਿੰਦ-ਖੁਹੰਦ ਨੂੰ ਸਾੜ ਦਿੰਦੇ ਹਨ, ਫਿਰ ਨਵੀਂ ਫਸਲ ਦੀ ਤਿਆਰੀ ਕਰਦੇ ਹਨ। ਪੰਜਾਬ ਨੂੰ ਪਾਕਿਸਤਾਨ ਦਾ ਰੋਟੀ ਦਾ ਟੋਕਰਾ ਵੀ ਕਿਹਾ ਜਾਂਦਾ ਹੈ। ਵਧੇਰੇ ਆਵਾਜਾਈ, ਭੋਜਨ ਪਕਾਉਣ ਦੇ ਲਈ ਬਾਲਿਆ ਜਾਣ ਵਾਲਾ ਈਂਧਨ ਤੇ ਸਾਲਾਂ ਤੱਕ ਚੱਲੀ ਦਰੱਖਤਾਂ ਦੀ ਕਟਾਈ ਦੇ ਕਾਰਨ ਲਾਹੌਰ ਅੱਜ ਪ੍ਰਦੂਸ਼ਣ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਲਾਹੌਰ ਦੀ ਹਵਾ ਗੁਣਵੱਤਾ ਵੀਰਵਾਰ ਸਵੇਰੇ 114 ਸੀ। ਇਹ ਖਾਸ ਕਰਕੇ ਬੱਚਿਆਂ ਲਈ ਹਾਨੀਕਾਰਕ ਹੈ।
ਡਾਕਟਰ ਸੁਰਿੰਦਰ ਸਿੰਘ ਗਿੱਲ ਤੇ ਉਨ੍ਹਾਂ ਦੀ ਪਤਨੀ ਦਾ ਵਾਹਘਾ ਬਾਰਡਰ 'ਤੇ ਭਰਵਾਂ ਸਵਾਗਤ
NEXT STORY