ਟੋਰਾਂਟੋ-ਭਾਰਤੀ ਮੂਲ ਦੇ ਇਕ ਖੋਜਕਰਤਾ ਦੀ ਅਗਵਾਈ 'ਚ ਇਕ ਟੀਮ ਨੇ ਹਾਲ ਹੀ 'ਚ ਸਾਹਮਣੇ ਆਏ ਬੀ.ਏ.1 ਅਤੇ ਬੀ.ਏ.2 ਸਮੇਤ ਸਾਰਸ-ਕੋਵ 2 ਦੇ ਸਾਰੇ ਮੁੱਖ ਵੇਰੀਐਂਟਾਂ ਦੀ 'ਕਮਜ਼ੋਰ ਨਬਜ਼' ਦਾ ਪਤਾ ਲਾਇਆ ਹੈ। ਖੋਜਕਰਤਾਵਾਂ ਨੇ ਕਿਹਾ ਕਿ ਵਾਇਰਸ ਦੀ ਇਸ ਕਮਜ਼ੋਰੀ ਨੂੰ ਐਂਟੀਬਾਡੀ ਰਾਹੀਂ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਅਤੇ ਸੰਭਾਵਿਤ ਰੂਪ ਨਾਲ ਉਸ ਇਲਾਜ ਲਈ ਰਾਹ ਪੱਧਰਾ ਕੀਤਾ ਜਾ ਸਕਦਾ ਹੈ ਜੋ ਸਾਰੇ ਵੇਰੀਐਂਟਾਂ 'ਤੇ ਪ੍ਰਭਾਵੀ ਹੋਵੇ।
ਇਹ ਵੀ ਪੜ੍ਹੋ : ਐਂਬਸੈਡਰ ਬ੍ਰਿਜ ਤੋਂ ਬਾਰਡਰ ਅਧਿਕਾਰੀਆਂ ਨੇ ਬਰਾਮਦ ਕੀਤੀ 30 ਕਿਲੋ ਕੋਕੀਨ, 2 ਭਾਰਤੀ ਗ੍ਰਿਫ਼ਤਾਰ
ਨੇਚਰ ਕਮਿਊਨੀਕੇਸ਼ਨ ਜਨਰਲ 'ਚ ਵੀਰਵਾਰ ਨੂੰ ਪ੍ਰਕਾਸ਼ਿਤ ਅਧਿਐਨ 'ਚ ਕ੍ਰਾਯੋ-ਇਲੈਕਟ੍ਰਾਨ ਮਾਈਕੋਸਕੋਪੀ (ਕ੍ਰਾਯੋ-ਈ.ਐੱਮ.) ਦੀ ਵਰਤੋਂ ਵਾਇਰਸ ਦੇ ਸਪਾਈਕ ਪ੍ਰੋਟੀਨ ਦੇ ਕਮਜ਼ੋਰ ਸਥਾਨ 'ਤੇ ਕੀਤਾ ਗਿਆ। ਖੋਜਕਰਤਾਵਾਂ ਨੇ ਕਿਹਾ ਕਿ ਵਾਇਰਸ ਦੇ ਖੋਜੇ ਗਏ ਕਮਜ਼ੋਰ ਸਥਾਨ ਨੂੰ ਐਂਟੀਬਾਡੀ ਰਾਹੀਂ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਜਿਸ ਨਾਲ ਅਜਿਹੇ ਇਲਾਜ ਲਈ ਰਾਹ ਪੱਧਰਾ ਹੋ ਸਕਦਾ ਹੈ ਜੋ ਸਾਰੇ ਵੇਰੀਐਂਟਾਂ 'ਤੇ ਕਾਰਗਰ ਹੋਵੇ। ਇਹ ਅਧਿਐਨ ਭਾਰਤੀ ਮੂਲ ਦੇ ਖੋਜਕਰਤਾ ਸ਼੍ਰੀਰਾਮ ਸੁਬਰਾਮਨੀਅਮ ਦੀ ਅਗਵਾਈ ਵਾਲੀ ਟੀਮ ਨੇ ਕੀਤਾ।
ਇਹ ਵੀ ਪੜ੍ਹੋ : ਦੇਸ਼ ਨੂੰ ਬਣਾਉਣ ਲਈ ਕਰਨੀ ਪੈਂਦੀ ਹੈ ਸਖ਼ਤ ਮਿਹਨਤ : PM ਮੋਦੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਅਸ਼ੋਕ ਬਾਂਸਲ ਮਾਨਸਾ ਦੀ ਕਿਤਾਬ ‘ਮਿੱਟੀ ਨੂੰ ਫਰੋਲ ਜੋਗੀਆ’ ਲੋਕ ਅਰਪਣ ਤੇ ਸਨਮਾਨ ਸਮਾਰੋਹ
NEXT STORY