ਲਾਸ ਏਂਜਲਸ- ਸਾਲ 1972 ਵਿਚ ਅਪੋਲੋ 16 ਮੁਹਿੰਮ ਦੌਰਾਨ ਚੰਦਰਮਾ ਦੀ ਜ਼ਮੀਨ ਤੋਂ ਇਕੱਠੀ ਕੀਤੀ ਗਈ ਇਕ ਪੁਰਾਣੀ ਚੱਟਾਨ ਦਾ ਵਿਸ਼ਲੇਸ਼ਣ ਕਰਨ ਵਾਲੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਧਰਤੀ ਦੇ ਇਸ ਉਪਗ੍ਰਹਿ ਦਾ ਅੰਦਰੂਨੀ ਹਿੱਸਾ ਬਹੁਤ ਸੁੱਕਿਆ ਹੋਇਆ ਜਾਪਦਾ ਹੈ। ਚੰਦਰਮਾ ਉੱਤੇ ਨਮੀ ਦਾ ਸਵਾਲ ਇਸ ਲਈ ਅਹਿਮ ਹੈ ਕਿਉਂਕਿ ਪਾਣੀ ਅਤੇ ਹੋਰ ਅਸਥਿਰ ਤੱਤਾਂ ਅਤੇ ਕੰਪਾਉਂਡ ਦੀ ਗਿਣਤੀ ਚੰਦਰਮਾ ਦੇ ਇਤਿਹਾਸ ਅਤੇ ਇਸ ਦੇ ਬਣਨ ਬਾਰੇ ਸੰਕੇਤ ਦਿੰਦੀ ਹੈ। ਅਮਰੀਕਾ ਵਿਚ ਯੂਨੀਵਰਸਿਟੀ ਆਫ ਕੈਲੀਫੋਰਨੀਆ ਸੈਨ ਡਿਆਗੋ ਦੇ ਜੇਮਸ ਡੇ ਨੇ ਦੱਸਿਆ ਕਿ ਇਹ ਇਕ ਵੱਡਾ ਸਵਾਲ ਰਿਹਾ ਹੈ ਕਿ ਚੰਦਰਮਾ ਸੁੱਕਾ ਹੈ ਜਾਂ ਨਮੀਯੁਕਤ। ਇਹ ਮਾਮੂਲੀ ਜਿਹੀ ਗੱਲ ਲੱਗ ਸਕਦੀ ਹੈ ਪਰ ਅਸਲ ਵਿਚ ਇਹ ਅਹਿਮ ਹੈ।
ਡੇ ਨੇ ਕਿਹਾ ਕਿ ਨਤੀਜੇ ਦੱਸਦੇ ਹਨ ਕਿ ਜਦੋਂ ਚੰਦਰਮਾ ਬਣਿਆ, ਉਦੋਂ ਉਹ ਬਹੁਤ ਜ਼ਿਆਦਾ ਗਰਮ ਸੀ। ਖੋਜਕਰਤਾਵਾਂ ਦਾ ਮੰਨਣਾ ਹੈ ਕਿ ਉਹ ਇੰਨਾ ਜ਼ਿਆਦਾ ਗਰਮ ਰਿਹਾ ਹੋਵੇਗਾ ਕਿ ਜਲ ਜਾਂ ਚੰਦਰਮਾ ਦੀ ਸਥਿਤੀਆਂ ਤਹਿਤ ਕੋਈ ਹੋਰ ਅਸਥਿਰ ਤੱਤ ਜਾਂ ਯੌਗਿਕ ਬਹੁਤ ਪਹਿਲਾਂ ਹੀ ਅਸਥਿਰ ਹੋ ਗਏ ਹੋਣਗੇ। ਇਹ ਸਿੱਟੇ ਖੋਜਕਰਤਾਵਾਂ ਨੇ ਸਾਲ 1972 ਵਿਚ ਅਪੋਲੋ 16 ਮੁਹਿੰਮ ਦੌਰਾਨ ਚੰਦਰਮਾ ਦੀ ਜ਼ਮੀਨ ਤੋਂ ਇਕੱਠੀ ਕੀਤੀ ਗਈ ਇਕ ਪੁਰਾਣੀ ਚੱਟਾਨ ਦਾ ਵਿਸ਼ਲੇਸ਼ਣ ਕਰਕੇ ਕੱਢਿਆ ਹੈ।
ਅਚਾਨਕ ਆਸਮਾਨ 'ਚ ਦਿਖਾਈ ਦੇਣ ਲੱਗਾ ਇਹ ਖੌਫਨਾਕ ਮੰਜ਼ਰ, ਦੇਖ ਲੋਕਾਂ ਦੇ ਸੁੱਕੇ ਸਾਹ (ਤਸਵੀਰਾਂ)
NEXT STORY