ਬ੍ਰਾਜ਼ੀਲ— ਇੱਥੋ ਦੇ ਸ਼ਹਿਰ ਟਿਕਸੀਰਾ ਡੀ ਫਰਾਇਟਾਜ਼ 'ਚ ਅਚਾਨਕ ਹੀ ਮੋਟੇ ਤੀਰ ਵਰਗੇ ਆਕਾਰ ਦੇ ਰੰਗ-ਬਿਰੰਗੇ ਬੱਦਲ ਦਿਖਾਈ ਦਿੱਤੇ। ਇਸ ਨੂੰ ਦੇਖ ਕੇ ਲੋਕਾਂ ਦੇ ਸਾਹ ਸੁੱਕ ਗਏ । ਲੋਕਾਂ ਨੂੰ ਲੱਗ ਰਿਹਾ ਸੀ ਕਿ ਇਹ ਕੋਈ ਕੁਦਰਤੀ ਆਫਤ ਹੈ ਜਿਸ ਕਾਰਨ ਉਹ ਬਹੁਤ ਡਰ ਗਏ।

ਦੇਖਣ 'ਚ ਲੱਗ ਰਿਹਾ ਸੀ ਜਿਵੇਂ ਇਹ ਵਾਵਰੋਲਾ ਹੈ ਅਤੇ ਬੱਦਲਾਂ 'ਚੋਂ ਨਿਕਲ ਕੇ ਜ਼ਮੀਨ 'ਤੇ ਤਬਾਹੀ ਮਚਾ ਦੇਵੇਗਾ। ਕੁੱਝ ਲੋਕਾਂ ਨੇ ਇਸ ਨੂੰ ਕੈਮਰੇ 'ਚ ਕੈਦ ਕਰ ਲਿਆ। 5 ਮਿੰਟਾਂ ਦੇ ਅੰਦਰ-ਅੰਦਰ ਇਹ ਆਪਣੇ-ਆਪ ਹੀ ਗਾਇਬ ਹੋ ਗਿਆ।

ਫਿਰ ਵੀ ਲੋਕਾਂ ਦੇ ਦਿਲਾਂ 'ਚੋਂ ਇਸ ਦਾ ਡਰ ਨਹੀਂ ਜਾ ਰਿਹਾ। ਕਿਹਾ ਜਾ ਰਿਹਾ ਹੈ ਕਿ ਇਹ ਬੱਦਲਾਂ ਦੀ ਡਸਟ ਹੈ ਜੋ ਇਸ ਤਰ੍ਹਾਂ ਦਿਖਾਈ ਦਿੱਤੀ।
ਕੁਝ ਸਾਲ ਪਹਿਲਾਂ ਹੋਈ ਪਤੀ ਦੀ ਮੌਤ ਨੇ ਇੰਝ ਬਦਲ ਕੇ ਰੱਖ ਦਿੱਤੀ ਪਤਨੀ ਦੀ ਜ਼ਿੰਦਗੀ
NEXT STORY