ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਗਲਾਸਗੋ ਦੀ ਸਟ੍ਰੈਥਕਲਾਈਡ ਯੂਨੀਵਰਸਿਟੀ ਨੂੰ ਇਸਦੇ ਇੱਕ ਸਾਬਕਾ ਵਿਦਿਆਰਥੀ ਵੱਲੋਂ 50 ਮਿਲੀਅਨ ਪੌਂਡ ਦਾਨ ਕੀਤੇ ਗਏ ਹਨ। ਯੂਨੀਵਰਸਿਟੀ ਦੇ ਇਸ ਸਾਬਕਾ ਵਿਦਿਆਰਥੀ ਦਾ ਨਾਮ ਚਾਰਲਸ ਹੁਆਂਗ ਹੈ ਜੋ ਕਿ ਕੋਵਿਡ-19 ਦੇ ਰੇਪਿਡ ਲੈਟਰਲ ਫਲੋਅ ਟੈਸਟਾਂ ਨਾਲ ਸਬੰਧਿਤ ਇੱਕ ਅਮਰੀਕੀ ਪ੍ਰਾਈਵੇਟ ਇਕੁਇਟੀ ਫਰਮ ਦਾ ਪ੍ਰਤੀਨਿਧ ਹੈ। ਹੁਆਂਗ ਨੇ 1989 ਵਿੱਚ ਸਟ੍ਰੈਥਕਲਾਈਡ ਤੋਂ ਐੱਮ ਬੀ ਏ ਅਤੇ 1994 ਵਿੱਚ ਮਾਰਕੀਟਿੰਗ ਵਿੱਚ ਪੀ ਐੱਚ ਡੀ ਦੀ ਡਿਗਰੀ ਪ੍ਰਾਪਤ ਕੀਤੀ ਸੀ। 2016 ਵਿੱਚ ਉਸਨੇ ਕੈਲੀਫੋਰਨੀਆ ਅਧਾਰਤ ਪ੍ਰਾਈਵੇਟ ਇਕੁਇਟੀ ਫਰਮ ਪਾਸਕਾ ਕੈਪੀਟਲ ਇੰਕ ਦੀ ਸਥਾਪਨਾ ਕੀਤੀ, ਜਿਸਦਾ ਨਵੀ ਤਕਨਾਲੋਜੀ ਅਤੇ ਉਤਪਾਦਾਂ ਵਿੱਚ ਨਿਵੇਸ਼ ਕਰਨ ਲਈ ਵਿਸ਼ਵਵਿਆਪੀ ਕਾਰੋਬਾਰ ਹੈ।
ਇਸਦੇ ਤਾਜਾ ਉੱਦਮਾਂ ਵਿੱਚੋਂ ਇੱਕ ਇਨੋਵਾ ਮੈਡੀਕਲ ਸਮੂਹ ਹੈ, ਜਿਸ ਨੇ ਯੂਕੇ ਸਮੇਤ ਵਿਸ਼ਵ ਭਰ ਵਿੱਚ ਕੋਵਿਡ-19 ਟੈਸਟਿੰਗ ਪ੍ਰੋਗਰਾਮਾਂ ਵਿੱਚ ਵਰਤੇ ਜਾਂਦੇ ਰੇਪਿਡ ਫਲੋਅ ਟੈਸਟਾਂ ਨੂੰ ਵਿਕਸਤ ਕੀਤਾ। ਹੁਆਂਗ ਅਨੁਸਾਰ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਬ੍ਰਿਟਿਸ਼ ਕੌਂਸਲ ਦੀ ਸਕਾਲਰਸ਼ਿਪ ਦੇ ਅਧੀਨ ਅਗਸਤ 1988 ਵਿੱਚ ਆਪਣੀ ਐੱਮ ਬੀ ਏ ਲਈ ਸਟ੍ਰੈਥਕਲਾਈਡ ਯੂਨੀਵਰਸਿਟੀ ਆਇਆ ਸੀ ਅਤੇ ਉਸਨੇ ਆਪਣਾ ਜੀਵਨ ਬਦਲਣ ਵਾਲੇ ਮੌਕੇ ਲਈ ਯੂਨੀਵਰਸਿਟੀ ਦਾ ਧੰਨਵਾਦ ਕੀਤਾ।
ਪੜ੍ਹੋ ਇਹ ਅਹਿਮ ਖਬਰ - UAE ਦਾ ਵੱਡਾ ਫ਼ੈਸਲਾ, ਲੋਕਾਂ ਨੂੰ 'ਫੇਸ ਮਾਸਕ' ਪਾਉਣ ਤੋਂ ਦਿੱਤੀ ਰਾਹਤ
ਹੁਆਂਗ ਦੁਆਰਾ ਇਹ ਤੋਹਫਾ ਮੰਗਲਵਾਰ ਨੂੰ ਯੂਨੀਵਰਸਿਟੀ ਕੈਂਪਸ ਵਿੱਚ ਹੋਏ ਇੱਕ ਸਮਾਰੋਹ ਵਿੱਚ ਦਿੱਤਾ ਗਿਆ। ਇਸ ਦਾਨ ਦਾ ਅੱਧੇ ਤੋਂ ਵੱਧ 30 ਮਿਲੀਅਨ ਪੌਂਡ ਦਾ ਹਿੱਸਾ ਯੂਨੀਵਰਸਿਟੀ ਦੇ ਤਕਨਾਲੌਜੀ ਅਤੇ ਇਨੋਵੇਸ਼ਨ ਜ਼ੋਨ ਵਿੱਚ ਹੁਆਂਗ ਦੇ ਨਾਮ 'ਤੇ ਇੱਕ ਨਵੀਂ ਇਮਾਰਤ ਲਈ ਅਤੇ ਬਾਕੀ ਅੰਤਰਰਾਸ਼ਟਰੀ ਕਾਰੋਬਾਰ ਲਈ ਸਟੀਫਨ ਯੰਗ ਇੰਸਟੀਚਿਊਟ, ਸਟੀਫਨ ਯੰਗ ਗਲੋਬਲ ਲੀਡਰਜ਼ ਸਕਾਲਰਸ਼ਿਪ ਪ੍ਰੋਗਰਾਮ ਅਤੇ ਸਟੀਫਨ ਯੰਗ ਐਂਟਰਪ੍ਰੈਨਰਸ਼ਿਪ ਅਵਾਰਡ ਲਈ ਕੀਤਾ ਜਾਵੇਗਾ।ਇਸ ਮੌਕੇ ਸਟ੍ਰੈਥਕਲਾਈਡ ਦੇ ਪ੍ਰਿੰਸੀਪਲ ਪ੍ਰੋਫੈਸਰ ਸਰ ਜਿਮ ਮੈਕਡੋਨਲਡ ਨੇ ਇਸ ਸਹਾਇਤਾ ਲਈ ਡਾ: ਚਾਰਲਸ ਹੁਆਂਗ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਪ੍ਰੋਫੈਸਰ ਸਟੀਫਨ ਯੰਗ ਯੂਨੀਵਰਸਿਟੀ ਦੀ ਪੜ੍ਹਾਈ ਦੌਰਾਨ ਹੁਆਂਗ ਦਾ ਸੁਪਰਵਾਈਜ਼ਰ ਸੀ।
ਯੂ. ਕੇ. : ਫਸਟਸਾਈਟ ਨੂੰ ਮਿਲਿਆ ਸਰਵੋਤਮ ਅਜਾਇਬਘਰ ਦਾ ਸਨਮਾਨ
NEXT STORY