ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਕੋਰੋਨਾ ਤਾਲਾਬੰਦੀ ਨੂੰ ਤੋੜਦਿਆਂ, ਟਿਕ ਟਾਕ ਵੀਡੀਓ ਬਨਾਉਣ ਲਈ ਦੋ ਵਿਅਕਤੀਆਂ ਨੂੰ ਜੁਰਮਾਨਾ ਕੀਤਾ ਗਿਆ ਹੈ। ਇਸ ਮਾਮਲੇ ਸੰਬੰਧੀ ਪੁਲਸ ਅਨੁਸਾਰ “ਟਿਕ ਟਾਕ ਟੈਸਟ-ਡਰਾਈਵ” ਲਈ ਸਕਾਟਲੈਂਡ ਦੀ 700 ਮੀਲ ਦੀ ਯਾਤਰਾ ਨਾਲ ਕੋਵਿਡ ਪਾਬੰਦੀਆਂ ਨੂੰ ਤੋੜਨ ਤੋਂ ਬਾਅਦ ਦੋ ਵਾਹਨ ਚਾਲਕਾਂ ਨੂੰ ਜੁਰਮਾਨਾ ਲਗਾਇਆ ਗਿਆ ਹੈ। ਸਕਾਟਲੈਂਡ ਪੁਲਸ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ 35 ਅਤੇ 38 ਸਾਲ ਦੀ ਉਮਰ ਦੇ ਦੋ ਵਿਅਕਤੀਆਂ ਨੂੰ ਸਾਉਥੈਂਡ-ਆਨ-ਸੀ ਤੋਂ ਯਾਤਰਾ ਕਰਨ ਲਈ ਜੁਰਮਾਨਾ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦਾ ਕਹਿਰ, ਅਮਰੀਕਾ 'ਚ ਲੋਕ ਕਰ ਰਹੇ ਵਿੱਤੀ ਸੰਕਟ ਦਾ ਸਾਹਮਣਾ
ਇਹਨਾਂ ਦੋਵੇਂ ਵਿਅਕਤੀਆਂ ਨੇ ਸੋਸ਼ਲ ਮੀਡੀਆ ਐਪ ਟਿਕ ਟਾਕ 'ਤੇ ਆਪਣੇ ਫਾਲੋਅਰਜ਼ ਲਈ ਵੀਡੀਓ ਬਣਾਉਣ ਲਈ ਲੰਮੀ ਯਾਤਰਾ ਕੀਤੀ ਜੋ ਕਿ ਵਾਇਰਸ ਸੰਬੰਧੀ ਤਾਲਾਬੰਦੀ ਵਿੱਚ ਪਾਬੰਦੀ ਸ਼ੁਦਾ ਹੈ ਅਤੇ ਇਸ ਆਉਣ ਜਾਣ ਦੀ ਯਾਤਰਾ ਦੇ ਪਾਬੰਦੀਆਂ ਨੂੰ ਤੋੜਨ ਲਈ 200 ਪੌਂਡ ਦਾ ਜੁਰਮਾਨਾ ਲਗਾਇਆ ਗਿਆ ਹੈ। ਏਸੇਕਸ ਪੁਲਸ ਅਨੁਸਾਰ ਕੋਵਿਡ ਤਾਲਾਬੰਦੀ ਦੇ ਸੰਬੰਧ ਵਿੱਚ ਬ੍ਰਿਟਿਸ਼ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ ਅਤੇ ਪਿਛਲੇ ਹਫ਼ਤੇ ਅਧਿਕਾਰੀਆਂ ਨੇ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਲਈ ਪੱਕੇ ਜੁਰਮਾਨੇ ਦੇ ਨੋਟਿਸ (ਐਫ ਪੀ ਐਨ) ਜਾਰੀ ਕਰਨੇ ਸ਼ੁਰੂ ਕੀਤੇ ਹਨ।
ਨੋਟ- ਕੋਰੋਨਾ ਨਿਯਮ ਤੋੜਦਿਆਂ ਟਿਕ ਟਾਕ ਵੀਡੀਓ ਬਣਾਉਣ 'ਤੇ ਜੁਰਮਾਨਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਯੂਕੇ : 16 ਸਾਲਾ ਚੀਨੀ ਕੁੜੀ ਦਾ ਚਾਕੂ ਮਾਰ ਕੇ ਕਤਲ
NEXT STORY