ਅਹੰਗਾਲਾ/ ਇੰਗਲੈਂਡ— ਕਹਿੰਦੇ ਨੇ ਜਦ ਵਿਅਕਤੀ ਪਿਆਰ 'ਚ ਹੁੰਦਾ ਹੈ ਤਾਂ ਉਸ ਨੂੰ ਕੋਈ ਵੀ ਗੱਲ ਸਮਝ ਨਹੀਂ ਆਉਂਦੀ। ਬ੍ਰਿਟਿਸ਼ ਔਰਤ ਨੇ ਦੱਸਿਆ ਕਿ ਉਸ ਨੇ ਪਰਿਵਾਰ ਤੇ ਦੋਸਤਾਂ ਦੇ ਸਮਝਾਉਣ ਦੇ ਬਾਵਜੂਦ ਪ੍ਰੇਮ ਵਿਆਹ ਕਰਵਾਉਣ ਦਾ ਫੈਸਲਾ ਲਿਆ, ਜੋ ਕਿ ਬਿਲਕੁਲ ਗਲਤ ਸੀ। ਹੁਣ ਉਹ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੀ ਹੈ। ਹੁਣ ਨਾ ਤਾਂ ਉਸ ਦਾ ਵਿਆਹ ਬਚਿਆ ਤੇ ਨਾ ਹੀ ਜ਼ਿੰਦਗੀ ਭਰ ਦੀ ਜਮ੍ਹਾਂ ਪੂੰਜੀ।
ਇੰਗਲੈਂਡ ਰਹਿੰਦੀ 59 ਸਾਲਾ ਡਾਇਨੇ ਡੀ ਜੋਇਸਾ ਨਾਂ ਦੀ ਔਰਤ ਨੂੰ 26 ਸਾਲਾ ਮੁੰਡੇ ਪ੍ਰਿਆਂਜਨ ਨਾਲ ਪਿਆਰ ਹੋ ਗਿਆ ਸੀ। ਉਹ ਆਪਣਾ ਸਭ ਕੁੱਝ ਵੇਚ ਕੇ ਸ਼੍ਰੀਲੰਕਾ ਆ ਗਈ ਤੇ ਮੁੰਡੇ ਨਾਲ ਵਿਆਹ ਕਰਵਾ ਲਿਆ। ਇੱਥੇ ਆ ਕੇ ਉਸ ਦੀਆਂ ਅੱਖਾਂ ਖੁੱਲ੍ਹ ਗਈਆਂ ਤੇ ਪਤਾ ਲੱਗਾ ਕਿ ਉਸ ਨੇ ਉਸ ਨਾਲ ਸਿਰਫ ਪੈਸਿਆਂ ਕਰਕੇ ਹੀ ਪਿਆਰ ਕੀਤਾ ਸੀ। ਉਸ ਨੇ ਦੱਸਿਆ ਕਿ ਉਹ ਪਿਆਰ 'ਚ ਇੰਨੀ ਪਾਗਲ ਹੋ ਗਈ ਸੀ ਕਿ ਸਕਾਟਲੈਂਡ 'ਚ ਉਸ ਦਾ ਜੋ ਘਰ ਸੀ ਉਹ ਉਸ ਨੂੰ ਵੇਚ ਕੇ ਆਪਣੇ ਪਤੀ ਪ੍ਰਿਆਂਜਨ ਕੋਲ ਆ ਗਈ ਤੇ 82 ਲੱਖ ਰੁਪਏ ਦੀ ਰਕਮ ਉਸ ਨੇ ਪ੍ਰਿਆਂਜਨ ਨੂੰ ਦੇ ਦਿੱਤੀ।
ਉਸ ਨੇ ਕਿਹਾ ਕਿ ਉਸ ਦੇ ਪਰਿਵਾਰ ਤੇ ਦੋਸਤਾਂ ਨੇ ਰੋਕਿਆ ਪਰ ਉਹ ਨਾ ਰੁਕੀ ਤੇ ਹੁਣ ਅੰਜਾਮ ਭੁਗਤ ਰਹੀ ਹੈ। ਡਾਇਨੇ ਨੇ ਦੱਸਿਆ ਕਿ ਉਸ ਦੇ ਪਤੀ ਦਾ ਉਸ (ਪਤੀ) ਦੇ ਹੀ ਦੋਸਤ ਨੇ ਕਤਲ ਕਰ ਦਿੱਤਾ। ਇਹ ਉਹ ਹੀ ਵਿਅਕਤੀ ਸੀ ਜੋ ਉਸ ਨੂੰ ਪੈਸਿਆਂ ਲਈ ਬਲੈਕਮੇਲ ਕਰ ਰਿਹਾ ਸੀ। ਉਸ ਨੇ ਦੱਸਿਆ ਕਿ ਪਛਤਾਵੇ ਤੋਂ ਇਲਾਵਾ ਉਸ ਕੋਲ ਕੁੱਝ ਵੀ ਨਹੀਂ ਹੈ। ਉਹ ਵਾਪਸ ਇੰਗਲੈਂਡ ਜਾਣਾ ਚਾਹੁੰਦੀ ਹੈ ਪਰ ਉਸ ਕੋਲ ਹੁਣ ਪੈਸੇ ਨਹੀਂ ਬਚੇ। ਉਸ ਨੇ ਦੱਸਿਆ ਕਿ ਵਿਆਹ ਮਗਰੋਂ ਉਹ ਕੈਦੀਆਂ ਵਾਂਗ ਹੀ ਰਹੀ। ਉਸ ਦੇ ਪਤੀ ਨੇ ਉਸ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਸੀ ਤੇ ਕਹਿੰਦਾ ਸੀ ਕਿ ਬਾਹਰ ਕੁੱਤੇ ਤੇ ਪਾਗਲ ਲੋਕ ਰਹਿੰਦੇ ਹਨ। ਉਸ ਨੇ ਦੱਸਿਆ ਕਿ ਉਸ ਦੀ ਪਹਿਲਾਂ ਵੀ ਇਕ ਹੋਰ ਪਤਨੀ ਸੀ ਜਿਸ ਨੂੰ ਉਹ ਲੁਕ ਕੇ ਮਿਲਦਾ ਸੀ।
ਓਨਟਾਰੀਓ 'ਚ ਵਧੇ ਸੜਕ ਹਾਦਸੇ, ਇਹ ਹੈ ਸਭ ਤੋਂ ਵੱਡਾ ਕਾਰਨ
NEXT STORY